ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਬੀਤੇ ਦਿਨ ਬਰਨਾਲਾ ਵਿਖੇ ਕੀਤੀ ਗਈ ਰੈਲੀ ਨੂੰ 'ਸ਼ਰਾਬ ਛੁਡਾਊ' ਰੈਲੀ ਦਾ ਨਾਂ ਦਿੱਤਾ ਗਿਆ ਹੈ। ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਬਰਨਾਲਾ ਦੀ ਰੈਲੀ 'ਚ ਸ਼ਰਾਬ ਛੱਡਣ ਦਾ ਐਲਾਨ ਕਰਕੇ ਭਗਵੰਤ ਮਾਨ ਨੇ ਸਿਰਫ ਵੋਟਾਂ ਲਈ ਸੁਰਖੀਆਂ ਬਟੋਰੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਛੱਡਣ ਦਾ ਐਲਾਨ ਕਰਨਾ ਹੀ ਸੀ ਤਾਂ ਭਗਵੰਤ ਮਾਨ ਆਪਣੀ ਆਤਮਾ ਨਾਲ ਵਾਅਦਾ ਕਰਦਾ ਕਿ ਉਹ ਸ਼ਰਾਬ ਨਹੀਂ ਪੀਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਭਰੀ ਰੈਲੀ 'ਚ ਸ਼ਰਾਬ ਛੱਡਣ ਦਾ ਐਲਾਨ ਕਿਤੇ ਪਾਸਿਓਂ ਵੀ ਉਚਿਤ ਨਹੀਂ।
ਇਸ ਮੌਕੇ ਉਨ੍ਹਾਂ ਕੇਜਰੀਵਾਲ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਕੇਜਰੀਵਾਲ ਸਾਹਿਬ ਨੇ ਵੀ ਕਹਿ ਦਿੱਤਾ ਕਿ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਬਹੁਤ ਵੱਡਾ ਕੰਮ ਕੀਤਾ ਹੈ, ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸ਼ਰਮ ਆਉਣੀ ਚਾਹੀਦੀ ਸੀ। ਖਹਿਰਾ ਨੇ ਕਿਹਾ ਕਿ ਇਹ ਇਕ ਫਲਾਪ ਰੈਲੀ ਸੀ ਅਤੇ ਇਸ 'ਚ ਪੰਜਾਬ ਦੇ ਗੰਭੀਰ ਮੁੱਦਿਆਂ 'ਚੋਂ ਕਿਸੇ ਇਕ 'ਤੇ ਵੀ ਚਰਚਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇਹ ਕਹਿੰਦੇ ਹਨ ਕਿ ਅਹੁਦੇ ਦੇ ਲਾਲਚੀ ਬੰਦਿਆਂ ਨੇ ਪਾਰਟੀ ਛੱਡ ਦਿੱਤੀ ਹੈ ਤਾਂ ਸਭ ਤੋਂ ਵੱਡੇ ਲਾਲਚੀ ਕੇਜਰੀਵਾਲ ਹੀ ਹਨ, ਜੋ ਖੁਦ ਤਿੰਨ-ਤਿੰਨ ਅਹੁਦੇ ਸੰਭਾਲ ਕੇ ਬੈਠੇ ਹੋਏ ਹਨ।
ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਐਲਾਨ 'ਤੇ ਬੈਂਸ ਦੀ 'ਸ਼ੁਰਲੀ'
NEXT STORY