ਗੁਰਦਾਸਪੁਰ/ਕਲਾਨੌਰ,(ਵਿਨੋਦ) : ਭਾਜਪਾ ਆਗੂ ਤੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ 2 ਮਈ ਨੂੰ ਗੁਰਦਾਸਪੁਰ 'ਚ ਚੋਣ ਰੈਲੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲੀਂ(ਬੁੱਧਵਾਰ) ਸ਼ਾਮ ਨੂੰ ਹੀ ਗੁਰਦਾਸਪੁਰ ਦੇ ਕਲਾਨੌਰ ਕਸਬੇ 'ਚ ਗੋਲੀ ਚੱਲ ਗਈ ਹੈ, ਜਿਸ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਦੋ ਅਣਪਛਾਤੇ ਮੋਟਰਸਾਈਕਲਾਂ ਸਵਾਰਾਂ ਨੇ ਹਕੀਮਪੁਰ ਰੋਡ 'ਤੇ ਜਿੰਮ ਮਾਲਕ ਨੌਜਵਾਨ ਨੂੰ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ। ਜਖ਼ਮੀ ਦੀ ਪਛਾਣ ਅਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਕਲਾਨੌਰ ਵਜੋਂ ਹੋਈ ਹੈ। ਜ਼ਖਮੀ ਅਰਵਿੰਦਰ ਸਿੰਘ ਅਮ੍ਰਿੰਤਸਰ ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਫਰੈਡ ਜਿੰਮ ਆਏ ਤੇ ਜਿੰਮ 'ਚ ਬੈਠੇ ਮਾਲਿਕ ਅਰਵਿੰਦਰ ਸਿੰਘ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਛਾਤੀ 'ਤੇ ਲੱਗੀ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਜਾਰੀ ਹੈ ਤੇ ਪੁਲਸ ਨੂੰ ਜਾਣਕਾਰੀ ਮਿਲ ਗਈ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਇਸ ਘਟਨਾ ਦੇ ਪਿਛੇ ਕੀ ਮਾਮਲਾ ਹੈ ਉਹ ਵੀ ਸਾਫ ਹੋ ਜਾਵੇਗਾ।
ਟਾਟਾ ਐੈਕਸਪ੍ਰੈਸ ਰੇਲ ਗੱਡੀ ਦੇ ਇੰਜਣ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
NEXT STORY