ਤਰਨਤਾਰਨ (ਆਹਲੂਵਾਲੀਆ)-ਸਰਵ ਸਿੱਖਿਆ ਅਭਿਆਨ ਅਥਾਰਟੀ ਤਰਨਤਾਰਨ ਦੇ ਅਧੀਨ ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਹੇਠ ਵਿਸ਼ੇਸ਼ ਲੋਡ਼ ਵਾਲੇ ਬੱਚਿਆਂ ਲਈ ਸਾਲ 2018-19 ਵਿਚ ਵਿਸ਼ੇਸ਼ ਲੋਡ਼ ਵਾਲੇ ਬੱਚਿਆਂ ਲਈ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿੱਖਿਆ ਅਫਸਰ (ਐ. ਸਿ.) ਕੰਵਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਕੈਂਪ 22 ਜਨਵਰੀ ਨੂੰ ਸੀਨੀਅਰ ਸੈਕੰਡਰੀ ਸਕੂਲ ਪੱਟੀ, 23 ਜਨਵਰੀ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਅਲਾਦੀਨਪੁਰ ਅਤੇ 24 ਜਨਵਰੀ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਖਡੂਰ ਸਾਹਿਬ ਨੰ: 2 ਵਿਚ ਲਗਾਏ ਜਾਣਗੇ। ਸਾਰੇ ਸਕੂਲਾਂ ਨੂੰ ਇਸ ਦੀ ਜਾਣਕਾਰੀ ਮੇਲ ਕਰ ਦਿੱਤੀਆਂ ਗਈਆਂ ਹਨ। ਵਾਧੂ ਕੋਈ ਜਾਣਕਾਰੀ ਲਈ ਨੇਡ਼ੇ ਦੇ ਸਰਕਾਰੀ ਸਕੂਲ ਸੰਪਰਕ ਕੀਤਾ ਜਾ ਸਕਦਾ ਹੈ। ਰੇਖਾ ਮਹਾਜਨ ਉਪ ਜ਼ਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਕੈਂਪਾਂ ਵਿਚ ਕੇਵਲ 3-18 ਸਾਲ ਉਮਰ ਦੇ ਸਕੂਲ ਵਿਰਵੇ ਦਿਵਿਆਂਗਜਨ ਜਾਂ 1-12ਵੀਂ ਜਮਾਤ ਦੇ ਸਰਕਾਰੀ, ਸਰਕਾਰੀ ਏਡਿਡ ਅਤੇ ਸਪੈਸ਼ਲ ਸਕੂਲ ਦੇ ਦਿਵਿਆਂਗਜਨ ਵਿਦਿਆਰਥੀ ਲਾਭ ਲੈਣਗੇ। ਅਨੁਜ ਚੌਧਰੀ ਜ਼ਿਲਾ ਸਪੈਸ਼ਲ ਐਜੂਕੇਟਰ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪਾਂ ਵਿਚ ਟਰਾਈਸਾਈਕਲ, ਵ੍ਹੀਲ ਚੇਅਰ, ਭੌਡ਼ਿਆਂ, ਸ਼ਿਕੰਜੇ, ਕੰਨਾਂ ਦੀਆਂ ਮਸ਼ੀਨਾਂ, ਬ੍ਰੇਲ ਕੇਨ, ਬ੍ਰੇਲ ਕਿਟ, ਦਿਮਾਗੀ ਤੌਰ ’ਤੇ ਅਤਿ ਕਮਜ਼ੋਰ ਬੱਚਿਆਂ ਲਈ ਟੀ. ਐੱਲ. ਐੱਮ. ਕਿਟ, ਦ੍ਰਿਸ਼ਟੀਹੀਣ ਬੱਚਿਆਂ ਲਈ ਸਮਾਰਟ ਮੋਬਾਇਲ ਫੋਨ, ਆਦਿ ਸਾਮਾਨ ਬਿਲਕੁੱਲ ਮੁਫਤ ਹੋਵੇਗਾ। ਸਕੂਲ ਵਿਚ ਪਡ਼੍ਹਨ ਵਾਲੇ ਬੱਚੇ ਸਕੂਲ ਵੱਲੋਂ ਸਰਟੀਫਿਕੇਟ, ਆਧਾਰ ਕਾਰਡ ਅਤੇ 4 ਪਾਸਪੋਰਟ ਸਾਈਜ਼ ਫੋਟੋਆਂ (ਜਿਸ ਵਿਚ ਅਪੰਗਤਾ ਦਿਸਦੀ ਹੋਵੇ) ਅਤੇ ਸਕੂਲ ਵਿਰਵੇ ਬੱਚੇ 4 ਪਾਸਪੋਰਟ ਫੋਟੋਆਂ, ਆਧਾਰ ਕਾਰਡ ਲੈ ਕੇ ਆਉਣ। ਅਗਰ ਵਿਕਲਾਂਗਤਾ ਸਰਟੀਫਿਕੇਟ ਬਣਿਆ ਹੈ, ਤਾਂ ਉਹ ਵੀ ਲੈ ਆਉਣ। ਇਹ ਦਸਤਾਵੇਜ ਅਸਲ ਵੀ ਨਾਲ ਹੋਣ।
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭੁੱਲਰ ਪਰਿਵਾਰ ਨੂੰ ਬਣਾਇਆ ਜਾਵੇ ਕਾਂਗਰਸ ਪਾਰਟੀ ਦਾ ਉਮੀਦਵਾਰ
NEXT STORY