ਤਰਨਤਾਰਨ (ਗੁਰਮੇਲ, ਜ. ਬ.)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾਡ਼ੇ ’ਤੇ ਕਸਬਾ ਖੇਮਕਰਨ ’ਚ ਗੁਰਦੁਆਰਾ ਭਾਈ ਚੈਨ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਕਸਬਾ ਖੇਮਕਰਨ ਦੇ ਮੇਨ ਬਾਜ਼ਾਰਾਂ ’ਚੋਂ ਗੁਜ਼ਰ ਕੇ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਸ਼ਹਿਰ ਵਾਸੀਆਂ ਵੱਲੋਂ ਥਾਂ-ਥਾਂ ਸਵਾਗਤੀ ਗੇਟ ਬਣਾ ਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਸੰਗਤਾਂ ਵਲੋਂ ਥਾਂ-ਥਾਂ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ। ਭਾਈ ਬਲਵਿੰਦਰ ਸਿੰਘ ਬੈਂਕਾ ਅਤੇ ਭਾਈ ਹਰਪਾਲ ਸਿੰਘ ਢੰਡ ਦੇ ਰਾਗੀ, ਢਾਡੀ ਜਥਿਆਂ ਵਲੋਂ ਗੁਰੂ ਜਸ ਸੁਣਾਇਆ ਗਿਆ। ਇਸ ਮੌਕੇ ਕਿੱਕਰ ਸਿੰਘ ਚੱਠੂ, ਡਾ. ਹਰਵਿੰਦਰ ਸਿੰਘ, ਦਮਨਜੀਤ ਸਿੰਘ, ਬੋਹਡ਼ ਸਿੰਘ ਚੱਠੂ, ਵਰਿਆਮ ਸਿੰਘ ਕੌਂਸਲਰ, ਸਰਬਜੀਤ ਟਿੰਕੂ, ਬਾਜ ਸਿੰਘ ਪ੍ਰਧਾਨ, ਚਾਨਣ ਸਿੰਘ, ਮੇਜਰ ਸਿੰਘ ਚੱਠੂ, ਪੂਰਨ ਸਿੰਘ, ਰਾਜ ਸਿੰਘ ਪੱਤੂ ਸਾਬਕਾ ਪ੍ਰਧਾਨ, ਜਥੇ. ਪ੍ਰੀਤਮ ਸਿੰਘ, ਹਰਭਜਨ ਸਿੰਘ ਸੰਧੂ ਸੀਨੀ. ਮੀਤ ਪ੍ਰਧਾਨ, ਆਲਮ ਵਿਜੇ ਸਿੰਘ ਪੱਤੂ ਪ੍ਰਧਾਨ ਨਗਰ ਪੰਚਾਇਤ ਖੇਮਕਰਨ, ਬਲਦੇਵ ਸਿੰਘ, ਸੁਖਰਾਜ ਸਿੰਘ ਗਰੰਥੀ, ਕਰਤਾਰ ਸਿੰਘ, ਗੁਰਸੇਵਕ ਕੰਡਾ, ਗੁਰਬਿੰਦਰ ਸੋਨੂੰ, ਝਿਰਮਲ ਸਿੰਘ, ਕੁਲਦੀਪ ਸਿੰਘ, ਪਲਵਿੰਦਰ ਸਿੰਘ, ਜਸਵਿੰਦਰ ਸਿੰਘ, ਪ੍ਰਮਜੀਤ ਸਿੰਘ, ਡਾ. ਹਰਪ੍ਰੀਤ ਕਪੂਰ, ਸੰਨੀ ਸਿੰਘ, ਬਾਬਾ ਬਿੱਲਾ ਤੇ ਬਾਬਾ ਮਲੰਗ ਹਾਜ਼ਰ ਸਨ।
ਛਾਪਡ਼ੀ ਸਾਹਿਬ ਵਿਖੇ ਬਰਸੀ ਸਮਾਗਮ 24 ਨੂੰ : ਮਾਤਾ ਸਰਬਜੀਤ ਕੌਰ
NEXT STORY