ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਯਤਨਾਂ ਵਿਚ ਪਾਕਿਸਤਾਨ ਵਿਚ ਫਸਿਆ ਸਿੱਖ ਨੌਜਵਾਨ ਆਪਣੀ ਪਤਨੀ ਸਮੇਤ ਸਫਲਤਾਪੂਰਵਕ ਵਾਪਸ ਭਾਰਤ ਦੀ ਕੌਮੀ ਰਾਜਧਾਨੀ ਵਿਚ ਆਪਣੇ ਘਰ ਪਰਤ ਆਏ ਹਨ। ਇਸ ਬਾਰੇ ਜਾਣਕਾਰੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਵਿਦੇਸ਼ ਦੌਰਿਆਂ ਦੇ ਇੰਚਾਰਜ ਪਰਮਜੀਤ ਸਿੰਘ ਚੰਢੋਕ ਨੇ ਦੱਸਿਆ ਕਿ ਇਹ ਨੌਜਵਾਨ ਕੁਲਤਾਰ ਸਿੰਘ ਪੁੱਤਰ ਨਿਰਮਲ ਸਿੰਘ ਕ੍ਰਿਸ਼ਨਾ ਪਾਰਕ ਦਾ ਰਹਿਣ ਵਾਲਾ ਹੈ ਜੋ ਪਿਛਲੇ ਸਮੇਂ ਵਿਚ ਵਿਆਹ ਕਰਵਾਉਣ ਵਾਸਤੇ ਪਾਕਿਸਤਾਨ ਗਿਆ ਸੀ ਪਰ ਦੋਵਾਂ ਮੁਲਕਾਂ ਵਿਚਾਲੇ ਹਾਲਾਤ ਵਿਗੜਨ ਕਾਰਨ ਤੇ ਅਪਰੇਸ਼ਨ ਸਿੰਧੂਰ ਕਾਰਨ ਇਹ ਨੌਜਵਾਨ ਕੁਲਤਾਰ ਸਿੰਘ ਤੇ ਉਸਦੀ ਪਤਨੀ ਜਸਪ੍ਰੀਤ ਕੌਰ ਜੋ ਮੂਲ ਰੂਪ ਵਿਚ ਪਾਕਿਸਤਾਨ ਦੀ ਹੈ, ਵਾਪਸ ਭਾਰਤ ਨਹੀਂ ਆ ਸਕੇ।
ਇਹ ਵੀ ਪੜ੍ਹੋ : ਪੰਜਾਬ : ਸਵੀਮਿੰਗ ਪੂਲ ਕਿਨਾਰੇ ਬੈਠੇ ਮੁੰਡੇ ਦੀ ਅਚਾਨਕ ਮੌਤ, ਦਰਦਨਾਕ ਮੰਜ਼ਰ ਦੇਖਣ ਵਾਲਿਆਂ ਦੇ ਉੱਡੇ ਹੋਸ਼
ਉਹਨਾਂ ਦੱਸਿਆ ਕਿ ਪਿਛਲੇ ਸਮੇਂ ਵਿਚ ਕਮੇਟੀ ਦੇ ਵਿਦੇਸ਼ ਮਾਮਲਿਆਂ ਦੇ ਇੰਚਾਰਜ ਪਰਮਜੀਤ ਸਿੰਘ ਚੰਢੋਕ ਜਦੋਂ ਪਾਕਿਸਤਾਨ ਦੌਰੇ ’ਤੇ ਗਏ ਤਾਂ ਉਹਨਾਂ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਹਨਾਂ ਨੇ ਮਾਮਲਾ ਕਮੇਟੀ ਪ੍ਰਬੰਧਕਾਂ ਦੇ ਧਿਆਨ ਵਿਚ ਲਿਆਂਦਾ ਅਤੇ ਇਸ ਮਗਰੋਂ ਕਮੇਟੀ ਨੇ ਇਹ ਮਾਮਲਾ ਗ੍ਰਹਿ ਮੰਤਰਾਲੇ ਕੋਲ ਚੁੱਕਿਆ। ਉਹਨਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਦੀ ਵਿਸ਼ੇਸ਼ ਇਜਾਜ਼ਤ ਸਦਕਾ ਅੱਜ ਇਹ ਜੋੜਾ ਤਾਸ਼ਕੰਦ ਦੇ ਜ਼ਰੀਏ ਵਾਪਸ ਦਿੱਲੀ ਪਰਤ ਆਇਆ ਹੈ। ਇਸ ਜੋੜੇ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਫਿਰ ਇਸ ਉਪਰੰਤ ਦਿੱਲੀ ਕਮੇਟੀ ਦੇ ਦਫਤਰ ਵਿਚ ਇਸ ਜੋੜੇ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਜਦੋਂ ਵੀ ਕੋਈ ਵੀ ਮਸਲਾ ਭਾਵੇਂ ਉਹ ਕੌਮੀ ਪੱਧਰ ਦਾ ਹੋਵੇ ਜਾਂ ਕੌਮਾਂਤਰੀ ਪੱਧਰ ਦਾ ਹੋਵੇ, ਉਸਦੇ ਧਿਆਨ ਵਿਚ ਆਵੇ ਤਾਂ ਅਸੀਂ ਹੱਲ ਕਰਨ ਲਈ ਪੁਰਜ਼ੋਰ ਯਤਨ ਕਰਦੇ ਹਾਂ ਤੇ ਇਸ ਵੀ ਅਕਾਲ ਪੁਰਖ਼ ਦੀ ਰਹਿਮਤ ਨਾਲ ਸਾਨੂੰ ਪੂਰਨ ਸਫਲਤਾ ਮਿਲੀ ਹੈ ਤੇ ਦੋਵੇਂ ਪਤੀ-ਪਤਨੀ ਆਪਣੇ ਘਰ ਪਰਤ ਆਏ ਹਨ। ਉਹਨਾਂ ਕਿਹਾ ਕਿ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਗ੍ਰਹਿ ਮੰਤਰਾਲੇ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਦੋਵਾਂ ਬੱਚਿਆਂ ਨੂੰ ਵਾਪਸ ਆਪਣੇ ਮੁਲਕ ਆਉਣ ਵਿਚ ਮਦਦ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
NEXT STORY