Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 10, 2026

    5:25:17 PM

  • video of assault at congress bhawan surfaces

    ਕਾਂਗਰਸ ਭਵਨ 'ਚ ਕੁੱਟਮਾਰ ਦਾ ਵੀਡੀਓ ਆਈ ਸਾਹਮਣੇ,...

  • pargat singh statement

    ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਟਿਕਟਾਂ ਨੂੰ...

  • laljit bhullar assembly election former minister

    ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ...

  • punjab police personnel mla

    ਟਾਂਡਾ ਨੇੜੇ ਵੱਡਾ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ ਆਪਣਾ ਪੁਰਾਣਾ ਦੌਰ ਲੱਭ ਰਹੇ ਲੋਕ

PUNJAB News Punjabi(ਪੰਜਾਬ)

ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ ਆਪਣਾ ਪੁਰਾਣਾ ਦੌਰ ਲੱਭ ਰਹੇ ਲੋਕ

  • Edited By Shivani Attri,
  • Updated: 13 Sep, 2026 07:20 PM
Jalandhar
the 1980s trend on social media everyone past era ai generated images
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਇੰਟ.)–ਸੰਘਣੇ ਵਾਲ, ਪ੍ਰਿੰਟਿਡ ਸ਼ਰਟਾਂ, ਉੱਚੀ ਕਮਰ ਵਾਲੀਆਂ ਪੈਂਟਾਂ, ਚੌੜੇ ਬਾਰਡਰ ਦੀਆਂ ਸਾੜ੍ਹੀਆਂ ਅਤੇ ਵੱਡੀਆਂ ਐਨਕਾਂ। 1980 ਦੇ ਦਹਾਕੇ ਦੀਆਂ ਤਸਵੀਰਾਂ 'ਚ ਲੋਕਾਂ ਦਾ ਅੰਦਾਜ਼ ਅੱਜ ਨਾਲੋਂ ਕਾਫ਼ੀ ਵੱਖਰਾ ਸੀ। ਲੋਕ ਕੈਮਰੇ ਦੇ ਸਾਹਮਣੇ ਸਿੱਧੇ ਖੜ੍ਹੇ ਹੁੰਦੇ ਸਨ ਅਤੇ ਤਸਵੀਰ ਖਿੱਚਵਾਉਣੀ ਆਪਣੇ-ਆਪ ਵਿਚ ਇਕ ਖ਼ਾਸ ਪਲ ਹੁੰਦਾ ਸੀ। ਤਸਵੀਰ ਤੁਰੰਤ ਵੇਖਣ ਜਾਂ ਮੁੜ ਖਿੱਚਵਾਉਣ ਦੀ ਸਹੂਲਤ ਨਹੀਂ ਸੀ। ਇਸੇ ਪੁਰਾਣੇ ਦੌਰ ਨੂੰ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏ. ਆਈ. ਦੀ ਮਦਦ ਨਾਲ ਮੁੜ ਜੀਵਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ 1980 ਦੇ ਦਹਾਕੇ ਦੀ ਸ਼ੈਲੀ ਵਿਚ ਤਸਵੀਰਾਂ ਬਦਲਣ ਦਾ ਰੁਝਾਨ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਲੋਕ ਪ੍ਰਸਿੱਧ ਹੋਇਆ ਹੈ। ਲੋਕ ਆਪਣੀ ਤਸਵੀਰ ਚੈਟ ਜੀਪੀਟੀ ਵਿਚ ਪਾ ਕੇ ਉਸ ਨੂੰ 1980 ਦੇ ਦਹਾਕੇ ਦੀ ਭਾਰਤੀ ਤਸਵੀਰ ਵਰਗਾ ਬਣਾਉਣ ਦੀ ਹਦਾਇਤ ਦੇ ਰਹੇ ਹਨ। ਕੁਝ ਹੀ ਸਕਿੰਟਾਂ 'ਚ ਤਸਵੀਰ ਦਾ ਪਹਿਰਾਵਾ, ਹੇਅਰਸਟਾਈਲ, ਰੰਗ ਅਤੇ ਪੂਰਾ ਮਾਹੌਲ ਬਦਲ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਜਵਾਕੜੀ ਨਾਲ ਮੁੰਡੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਤਸਵੀਰ ’ਚ ਪਰਤ ਆਉਂਦਾ ਹੈ ਪੁਰਾਣੇ ਕੈਮਰੇ ਦਾ ਅਹਿਸਾਸ
ਏ. ਆਈ. ਸਿਰਫ਼ ਕੱਪੜੇ ਜਾਂ ਵਾਲ ਨਹੀਂ ਬਦਲਦਾ, ਸਗੋਂ ਤਸਵੀਰ ਨੂੰ ਪੁਰਾਣੇ ਦੌਰ ਦੀ ਬਨਾਵਟ ਵੀ ਦਿੰਦਾ ਹੈ। ਹਲਕੇ ਫਿੱਕੇ ਰੰਗ, ਦਾਣੇਦਾਰ ਫੋਟੋ, ਸਾਫਟ ਫੋਕਸ, ਧੁੰਦਲਾਪਨ ਅਤੇ ਕਦੇ-ਕਦੇ ਜ਼ਿਆਦਾ ਰੌਸ਼ਨੀ ਵਰਗੀਆਂ ਖ਼ੂਬੀਆਂ ਪੁਰਾਣੀ ਤਸਵੀਰ ਦਾ ਅਹਿਸਾਸ ਪੈਦਾ ਕਰਦੀਆਂ ਹਨ। ਸੈਲਿਬ੍ਰਿਟੀਜ਼ ਵੀ ਇਸ ਰੁਝਾਨ ਦਾ ਹਿੱਸਾ ਬਣ ਰਹੇ ਹਨ ਅਤੇ ਆਪਣੀਆਂ ਤਸਵੀਰਾਂ ਦੀ ਤੁਲਨਾ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀਆਂ ਪੁਰਾਣੀਆਂ ਤਸਵੀਰਾਂ ਨਾਲ ਕਰ ਰਹੇ ਹਨ।

ਬੀਤਿਆ ਦੌਰ ਜ਼ਿਆਦਾ ਖ਼ੁਸ਼ਗਵਾਰ ਕਿਉਂ ਲੱਗਦਾ ਹੈ
ਇਕ ਰਿਪੋਰਟ ਵਿਚ ਮਨੋਵਿਗਿਆਨੀ ਡਾ. ਮਿਨੀ ਕੇ. ਪਾਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੀਤੇ ਦੌਰ ਪ੍ਰਤੀ ਖਿੱਚ ਸੁਭਾਵਕ ਹੈ। ਲੋਕ ਪਿੱਛੇ ਮੁੜ ਕੇ ਵੇਖਦੇ ਹਨ ਤਾਂ ਅਕਸਰ ਉਨ੍ਹਾਂ ਪਲਾਂ ਨੂੰ ਜ਼ਿਆਦਾ ਯਾਦ ਕਰਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਖ਼ੁਸ਼ੀ, ਸੁਰੱਖਿਆ ਜਾਂ ਆਜ਼ਾਦੀ ਦਾ ਅਹਿਸਾਸ ਹੋਇਆ ਸੀ। ਮਨੋਵਿਗਿਆਨ ਵਿਚ ਇਸ ਨੂੰ ‘ਰੋਜ਼ੀ ਰੈਟਰੋਸਪੈਕਸ਼ਨ ਬਾਇਸ’ ਕਿਹਾ ਜਾਂਦਾ ਹੈ। ਇਸ ਵਿਚ ਸਮੇਂ ਦੇ ਨਾਲ ਮੁਸ਼ਕਿਲ ਤਜਰਬਿਆਂ ਦੀ ਯਾਦ ਕਮਜ਼ੋਰ ਪੈ ਸਕਦੀ ਹੈ, ਜਦਕਿ ਸੁਖਦ ਯਾਦਾਂ ਜ਼ਿਆਦਾ ਮਜ਼ਬੂਤ ਬਣੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ: ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ

PunjabKesari

ਤਣਾਅ ਤੋਂ ਬਚਣ ਦਾ ਆਰਜ਼ੀ ਸਹਾਰਾ
ਮਨੋਰੋਗ ਮਾਹਿਰ ਡਾ. ਅਰੁਣ ਬੀ. ਨਾਇਰ ਮੁਤਾਬਕ ਅੱਜ ਨੌਕਰੀ, ਪੜ੍ਹਾਈ, ਰਿਸ਼ਤਿਆਂ ਅਤੇ ਆਰਥਿਕ ਦਬਾਅ ਵਰਗੀਆਂ ਕਈ ਪ੍ਰੇਸ਼ਾਨੀਆਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਹਨ। ਅਜਿਹੇ ਸਮੇਂ ਵਿਚ ਪੁਰਾਣੇ ਅਤੇ ਮੁਕਾਬਲਤਨ ਖ਼ੁਸ਼ਹਾਲ ਸਮੇਂ ਨੂੰ ਯਾਦ ਕਰਨਾ ਮੌਜੂਦਾ ਪ੍ਰੇਸ਼ਾਨੀਆਂ ਤੋਂ ਕੁਝ ਸਮੇਂ ਲਈ ਭਾਵਨਾਤਮਕ ਦੂਰੀ ਦਿੰਦਾ ਹੈ। ਉਨ੍ਹਾਂ ਮੁਤਾਬਕ ਬੀਤੇ ਸਮੇਂ ਨੂੰ ਬਿਹਤਰ ਮੰਨਣ ਦਾ ਰੁਝਾਨ ਨਵਾਂ ਨਹੀਂ ਹੈ। ਹਰ ਪੀੜ੍ਹੀ ਨੂੰ ਕਿਸੇ ਨਾ ਕਿਸੇ ਸਮੇਂ ਲੱਗਦਾ ਹੈ ਕਿ ‘ਸਾਡੇ ਜ਼ਮਾਨੇ ਵਿਚ ਸਭ ਬਿਹਤਰ ਸੀ।’

ਇਹ ਵੀ ਪੜ੍ਹੋ:  ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਤਕਨੀਕ ਦੇ ਦੌਰ ’ਚ ਜੁੜਾਅ ਦੀ ਭਾਲ
ਸਮਾਜ ਸ਼ਾਸਤਰੀ ਜੋਤੀ ਐੱਸ. ਨਾਇਰ ਮੁਤਾਬਕ ਅੱਜ ਦੀ ਜ਼ਿੰਦਗੀ ਤਕਨੀਕ, ਤੇਜ਼ ਰਫ਼ਤਾਰ ਅਤੇ ਲਗਾਤਾਰ ਵਧਦੀਆਂ ਉਤੇਜਨਾਵਾਂ ਨਾਲ ਘਿਰੀ ਹੋਈ ਹੈ। ਇਸ ਕਾਰਨ ਲੋਕ ਉਸ ਦੌਰ ਵੱਲ ਖਿੱਚੇ ਜਾਂਦੇ ਹਨ, ਜਿਸ ਨੂੰ ਉਹ ਵਧੇਰੇ ਮਨੁੱਖੀ ਅਤੇ ਜੁੜਾਅ ਵਾਲਾ ਮੰਨਦੇ ਹਨ। ਨੌਸਟੈਲਜੀਆ ਵਿਅਕਤੀ ਨੂੰ ਕਿਸੇ ਸਮੇਂ, ਭਾਈਚਾਰੇ ਜਾਂ ਸਾਂਝੀ ਯਾਦ ਨਾਲ ਜੁੜਨ ਦਾ ਅਹਿਸਾਸ ਦਿੰਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ਦੀ ਪੁਰਾਣੇ ਫੈਸ਼ਨ, ਵਿੰਟੇਜ ਘਰਾਂ ਅਤੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਵਿਚ ਵੀ ਦਿਲਚਸਪੀ ਵਧ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ

ਏ. ਆਈ. ਨਾਲ 1980 ਦੇ ਦਹਾਕੇ ਦਾ ਲੁੱਕ ਲੈਣਾ ਕਿਤੇ ਭਾਰੀ ਨਾ ਪੈ ਜਾਵੇ!
ਉਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਏ. ਆਈ. ਨਾਲ ਫੋਟੋ ਐਡਿਟ ਕਰਵਾਉਣ ਦੇ ਨਾਲ ਨਿੱਜਤਾ ਦਾ ਖ਼ਤਰਾ ਵੀ ਜੁੜਿਆ ਹੋਇਆ ਹੈ। ਆਮ ਫੋਟੋ ਨੂੰ ਏ. ਆਈ. ਟੂਲ ਵਿਚ ਅਪਲੋਡ ਕਰਨਾ ਮੁਕਾਬਲਤਨ ਘੱਟ ਖ਼ਤਰੇ ਵਾਲਾ ਹੋ ਸਕਦਾ ਹੈ ਪਰ ਫੋਟੋ ਦੇ ਨਾਲ ਚਿਹਰੇ ਦੀ ਜੈਵਿਕ ਪਛਾਣ ਸਬੰਧੀ ਜਾਣਕਾਰੀ ਅਤੇ ਫੋਟੋ ਦਾ ਮੈਟਾਡਾਟਾ ਵੀ ਸਾਂਝਾ ਹੋ ਸਕਦਾ ਹੈ। ਇਸ ਲਈ ਫੋਟੋ ਅਪਲੋਡ ਕਰਨ ਤੋਂ ਪਹਿਲਾਂ ਇਹ ਜ਼ਰੂਰ ਜਾਂਚ ਕਰ ਲਵੋ ਕਿ ਸਬੰਧਤ ਸੇਵਾ ਫੋਟੋਆਂ ਅਤੇ ਗੱਲਬਾਤ ਨੂੰ ਕਿੰਨੇ ਸਮੇਂ ਤੱਕ ਸੁਰੱਖਿਅਤ ਰੱਖਦੀ ਹੈ ਅਤੇ ਉਨ੍ਹਾਂ ਦੀ ਵਰਤੋਂ ਏ. ਆਈ. ਮਾਡਲ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ ਜਾਂ ਨਹੀਂ। ਬੱਚਿਆਂ ਦੀਆਂ ਤਸਵੀਰਾਂ, ਪਛਾਣ ਪੱਤਰ, ਪਤਾ, ਬੈਂਕ ਜਾਂ ਵਿੱਤੀ ਦਸਤਾਵੇਜ਼ ਵਰਗੀਆਂ ਸੰਵੇਦਨਸ਼ੀਲ ਤਸਵੀਰਾਂ ਏ. ਆਈ. ਟੂਲ ’ਤੇ ਅਪਲੋਡ ਕਰਨ ਤੋਂ ਬਚੋ। ਆਮ ਫੋਟੋ ਐਡਿਟਿੰਗ ਲਈ ਘੱਟ ਰੈਜ਼ੋਲਿਊਸ਼ਨ ਵਾਲੀ ਤਸਵੀਰ ਦੀ ਵਰਤੋਂ ਕਰਨਾ ਵੀ ਬਿਹਤਰ ਹੈ। ਯਾਦ ਰੱਖੋ 1980 ਦੇ ਦਹਾਕੇ ਦਾ ਲੁੱਕ ਭਾਵੇਂ ਪੁਰਾਣੀਆਂ ਯਾਦਾਂ ਤਾਜ਼ਾ ਕਰੇ ਪਰ ਹਰ ਏ. ਆਈ. ਫੋਟੋ ਐਡਿਟ ਨਾਲ ਕੁਝ ਨਿੱਜੀ ਜਾਣਕਾਰੀ ਵੀ ਸਾਂਝੀ ਹੁੰਦੀ ਹੈ।

ਇਹ ਵੀ ਪੜ੍ਹੋ: ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ ਕੀਤੇ ਹੁਕਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • 1980s trend
  • social media
  • everyone past era AI generated images
  • 1980 ਦਾ ਦਹਾਕਾ
  • ਸੋਸ਼ਲ ਮੀਡੀਆ ਟ੍ਰੈਂਡ
  • ਚੈਟ ਜੀਪੀਟੀ
  • ਆਰਟੀਫੀਸ਼ੀਅਲ ਇੰਟੈਲੀਜੈਂਸ ਤਸਵੀਰਾਂ

ਅੰਮ੍ਰਿਤਸਰ ਪੁਲਸ ਦਾ ਵੱਡਾ ਐਕਸ਼ਨ: 7 ਕਿਲੋ ਹੈਰੋਇਨ ਤੇ 4 ਕਿਲੋ ਅਫੀਮ ਬਰਾਮਦ ਸਣੇ 29 ਤਸਕਰ ਕਾਬੂ

NEXT STORY

Stories You May Like

  • australia  s 1980 f1 world champion alan jones passes away
    ਆਸਟ੍ਰੇਲੀਆ ਦੇ 1980 ਦੇ F1 ਵਿਸ਼ਵ ਚੈਂਪੀਅਨ ਐਲਨ ਜੋਨਸ ਦਾ 80 ਸਾਲ ਦੀ ਉਮਰ 'ਚ ਹੋਇਆ ਦੇਹਾਂਤ
  • is there a risk of a crash in silver like in 1980 and 2011
    ਚਾਂਦੀ 'ਚ ਫਿਰ 1980 ਤੇ 2011 ਵਾਂਗ Crash ਆਉਣ ਦਾ ਖ਼ਤਰਾ? ਰਿਕਾਰਡ ਪੱਧਰ ਤੋਂ ਧੜੰਮ ਡਿੱਗੇ ਭਾਅ
  • ai generated videos shared
    ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਸਾਂਝੇ ਕੀਤੇ ਜਾ ਰਹੇ AI-ਤਿਆਰ ਵੀਡੀਓ , ਰੂਸ ਦੀ ਸ਼ਮੂਲੀਅਤ ਦਾ ਸ਼ੱਕ
  • big decline in ai sector
    AI ਸੈਕਟਰ 'ਚ ਵੱਡੀ ਗਿਰਾਵਟ: ਚੀਨ ਦੇ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਦੇ ਡੁੱਬੇ ਅਰਬਾਂ ਡਾਲਰ
  • the judiciary should provide guidance on the constitution regarding ai
    AI ਨੂੰ ਲੈ ਕੇ ਸੰਵਿਧਾਨ ਨੂੰ ਨਿਆਂਪਾਲਿਕਾ ਦਾ ਮਾਰਗਦਰਸ਼ਨ ਕਰਨਾ ਚਾਹੀਦੈ : ਚੀਫ਼ ਜਸਟਿਸ ਸੂਰਿਆਕਾਂਤ
  • ai chatbot becomes dangerous
    ਖ਼ਤਰਨਾਕ ਬਣਿਆ AI ਚੈਟਬੋਟ! ਆਤਮਹੱਤਿਆ ਦੀ ਯੋਜਨਾ ਤੇ ਨੋਟ ਲਿਖਵਾਉਣ 'ਤੇ ਗੂਗਲ ਖ਼ਿਲਾਫ਼ ਅਦਾਲਤ 'ਚ ਕੇਸ
  • google s major move to boost ai investment
    AI 'ਚ ਨਿਵੇਸ਼ ਵਧਾਉਣ ਲਈ Google ਦਾ ਵੱਡਾ ਕਦਮ, 5 ਦੇਸ਼ਾਂ 'ਚ ਕਰਮਚਾਰੀਆਂ ਨੂੰ ਨੌਕਰੀ ਛੱਡਣ ਦਾ ਆਫਰ
  • fashion  contrast dupatta suit  trend
    ਫੈਸ਼ਨ ’ਚ ਛਾਇਆ ਕੰਟ੍ਰਾਸਟ ਦੁਪੱਟਾ ਸੂਟ ਦਾ ਟ੍ਰੈਂਡ
  • vishwakarma day jalandhar
    ਡਰਾਈਵਰ ਕੰਡਕਟਰ ਯੂਨੀਅਨ ਨੇ ਮਨਾਇਆ ਵਿਸ਼ਵਕਰਮਾ ਦਿਵਸ; ਲਗਾਇਆ ਲੰਗਰ
  • son in law father in law family
    ਜਲੰਧਰ 'ਚ ਜਵਾਈ ਨੇ ਸਹੁਰੇ ਨੂੰ ਮਾਰੀ ਗੋਲ਼ੀ, ਵੀਡੀਓ 'ਚ ਕੈਦ ਹੋਈ ਵਾਰਦਾਤ
  • jalandhar news shahkot
    ਜਲੰਧਰ ਜ਼ਿਲ੍ਹੇ 'ਚ ਸੰਘਣੀ ਧੁੰਦ ਦਾ ਕਹਿਰ! 7 ਗੱਡੀਆਂ ਦੀ ਜ਼ਬਰਦਸਤ ਟੱਕਰ; ਇਕ...
  • jalandhar diwali firecrackers toxic air aqi
    ਜਲੰਧਰ 'ਚ ਦੀਵਾਲੀ 'ਤੇ ਰਾਤ 9 ਤੋਂ ਤੜਕੇ 3 ਵਜੇ ਤੱਕ ਗੂੰਜਦੇ ਰਹੇ ਪਟਾਕੇ,...
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
  • bibi jagir kaur big statement
    ਅਕਾਲੀ ਦਲ 'ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
  • raowalia firecracker market hungama video viral in jalandhar
    ਜਲੰਧਰ 'ਚ ਪਟਾਕਾ ਮਾਰਕੀਟ 'ਚ ਹੰਗਾਮਾ: 2 ਧਿਰਾਂ ਵਿਚਾਲੇ ਜਮ ਕੇ ਚੱਲੇ...
  • major incident in jalandhar massive fire breaks out in a scrap warehouse
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

ai safety regulator

ਆਸਟ੍ਰੇਲੀਆ 'ਚ ਬਣੇਗਾ AI ਸੁਰੱਖਿਆ ਰੈਗੂਲੇਟਰ, ਲਗਾਏਗਾ ਭਾਰੀ ਜੁਰਮਾਨੇ

various restrictive orders issued in amritsar

ਅੰਮ੍ਰਿਤਸਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਉਲੰਘਣਾ ਕਰਨ ਵਾਲਿਆਂ 'ਤੇ...

remove rats from home without killing

ਘਰ 'ਚੋਂ ਬਿਨਾਂ ਮਾਰੇ ਭਜਾਓ ਚੂਹੇ, ਅਪਣਾਓ ਇਹ ਘਰੇਲੂ ਉਪਾਅ

veteran actor announces separation from his wife after 13 years

ਟੁੱਟ ਗਿਆ ਇਕ ਹੋਰ ਵਿਆਹ ! ਦਿੱਗਜ ਅਦਾਕਾਰ ਨੇ 13 ਸਾਲ ਬਾਅਦ ਪਤਨੀ ਤੋਂ ਵੱਖ ਹੋਣ...

veteran cinematographer shaji kumar passes away

ਸੈੱਟ 'ਤੇ ਅਚਾਨਕ ਬੇਹੋਸ਼ ਹੋ ਕੇ ਡਿੱਗੇ ਮਸ਼ਹੂਰ ਕੈਮਰਾਮੈਨ ਸ਼ਾਜੀ ਕੁਮਾਰ, ਇਲਾਜ...

police post incient

ਪਾਕਿਸਤਾਨ 'ਚ ਪੁਲਸ ਚੌਕੀ 'ਤੇ ਗੋਲੀਬਾਰੀ, ਇੱਕ ਸਿਪਾਹੀ ਦੀ ਮੌਤ; ਤਿੰਨ ਅਗਵਾ

trump to meet with qatar prime minister

ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ਟਰੰਪ

sheikh hasina requested new passpor

ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਪਰਤਣ ਲਈ ਨਵੇਂ ਪਾਸਪੋਰਟ ਲਈ ਕੀਤਾ ਅਪਲਾਈ

diwali  congress councilor  husband  fire  police

ਦੁਕਾਨ 'ਚ ਲੱਗੀ ਅੱਗ 'ਚ ਕਾਂਗਰਸੀ ਕੌਂਸਲਰ ਦੀ ਪਤੀ ਸਣੇ ਹੋਈ ਮੌਤ ! ਪਾਲੀ 'ਚ...

first muslim us senator

ਅਮਰੀਕਾ 'ਚ ਚੁਣੇ ਗਏ ਪਹਿਲੇ ਮੁਸਲਿਮ ਸੈਨੇਟਰ ਨੇ ਪਾਕਿ ਨੂੰ ਦਿੱਤੀ ਜਾਣ ਵਾਲੀ ਮਦਦ...

situation in pakistan

ਪਾਕਿਸਤਾਨ 'ਚ ਵਧੀ ਗਰੀਬੀ ਅਤੇ ਬੇਰੁਜ਼ਗਾਰੀ; ਵਿਦੇਸ਼ੀ ਦੌਰਿਆਂ 'ਚ ਉੱਲਝੀ ਸ਼ਾਸਕ...

tv news presenter

ਪਾਕਿਸਤਾਨੀ ਟੀਵੀ ਨਿਊਜ਼ ਪੇਸ਼ਕਾਰ ਦੀ ਘਰ 'ਚ ਗੋਲੀ ਮਾਰ ਕੇ ਹੱਤਿਆ, ਪਤੀ ਹਿਰਾਸਤ...

pope arrives in argentina

ਪੋਪ ਅਰਜਨਟੀਨਾ ਪਹੁੰਚੇ, ਰਾਸ਼ਟਰਪਤੀ ਮਿਲੇਈ ਨੂੰ ਲੋਕਾਂ ਨੂੰ ਤਰਜੀਹ ਦੇਣ ਦੀ ਕੀਤੀ...

diwali 2026 auspicious timing for lakshmi puja begins

ਦੀਵਾਲੀ 2026: ਲਕਸ਼ਮੀ ਪੂਜਾ ਲਈ ਸ਼ੁਭ ਮੁਹੂਰਤ ਦਾ ਸਮਾਂ ਸ਼ੁਰੂ; ਜਾਣੋ ਪੂਜਾ ਵਿਧੀ...

acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • waris punjab de announces district presidents
      ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ, ਜਾਰੀ ਕੀਤੀ ਗਈ...
    • major incident in amritsar
      ਪੰਜਾਬ 'ਚ ਵੱਡੀ ਵਾਰਦਾਤ, ਭਰਾ ਨੇ ਹੀ ਭਰਾ ਨੂੰ ਗੋਲੀਆਂ ਨਾਲ ਭੁੰਨਿਆ
    • gangster brought to punjab after being deported from abroad
      ਵਿਦੇਸ਼ ਤੋਂ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਗਿਆ ਨਾਮੀ ਗੈਂਗਸਟਰ, ਮਿਲਿਆ 10...
    • major police operation in amritsar
      ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ...
    • accident in ludhiana
      ਜਲੰਧਰ ਬਾਈਪਾਸ 'ਤੇ ਭਿਆਨਕ ਹਾਦਸਾ! ਧੀ ਨੂੰ ਮਿਲਣ ਗਈ ਮਾਂ ਨਾਲ ਵਾਪਰ ਗਈ ਅਣਹੋਣੀ
    • election commission assembly elections code of conduct orders states
      5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਐਕਸ਼ਨ ! ਚੋਣ ਜ਼ਾਬਤੇ...
    • farmers and brokers block roads
      ਝੋਨੇ ਦੀ ਖਰੀਦ ਬੰਦ ਕਰਨ ਦੇ ਰੋਸ ਵਜੋਂ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਚੱਕਾ ਜਾਮ
    • deadbody found in tanda
      ਸੜਕ ਕੰਢਿਓਂ ਔਰਤ ਦੀ ਲਾਸ਼ ਹੋਈ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
    • fire in guruharsahai
      ਘਰ 'ਚ ਲੱਗੀ ਅੱਗ ਕਾਰਨ ਸਾਰਾ ਸਮਾਨ ਸੜ ਕੇ ਸੁਆਹ! ਗਰੀਬ ਪਰਿਵਾਰ ਨੇ ਸਰਕਾਰ ਤੋਂ...
    • 4 members of an arms smuggling gang arrested
      ਪਾਕਿਸਤਾਨੀ ਹੈਂਡਲਰਾਂ ਨਾਲ ਜੁੜੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦੇ 4 ਮੈਂਬਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +