ਅੰਮ੍ਰਿਤਸਰ, (ਵੜੈਚ/ਕਮਲ)- ਭਾਜਪਾ ਪੰਜਾਬ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਜਲਿਆਂਵਾਲਾ ਬਾਗ 'ਚ ਵਿਕਾਸ ਕੰਮਾਂ ਦਾ ਸ਼ੁਭ ਆਰੰਭ ਕੀਤਾ। ਸੰਸਦ ਮੈਂਬਰ ਫੰਡਾਂ ਨਾਲ ਜਲਿਆਂਵਾਲਾ ਬਾਗ ਦੀ ਖੂਬਸੂਰਤੀ ਲਈ ਕੰਮ ਕਰਵਾਏ ਜਾਣਗੇ। ਸ਼ਵੇਤ ਮਲਿਕ ਨੇ ਕਿਹਾ ਕਿ ਜਿਸ ਸਥਾਨ 'ਤੇ 13 ਅਪ੍ਰੈਲ 1919 ਨੂੰ ਸੈਂਕੜੇ ਨਿਹੱਥੇ ਭਾਰਤ ਵਾਸੀਆਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ, ਦੇਸ਼ ਦੀ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਇਥੇ ਕਈ ਮੁੱਢਲੀਆਂ ਸਹੂਲਤਾਂ ਮੌਜੂਦ ਨਹੀਂ ਹਨ। ਵਿਸ਼ਵ ਦੇ ਕੋਨੇ-ਕੋਨੇ ਵਿਚ ਪਹੁੰਚਣ ਵਾਲੀਆਂ ਸੰਗਤਾਂ ਲਈ ਪੀਣ ਯੋਗ ਸ਼ੁੱਧ ਪਾਣੀ, ਟਾਇਲਟ ਤੇ ਗੈਲਰੀ ਵਿਚ ਪੱਖੇ ਲਾਉਣ ਸਮੇਤ ਹੋਰ ਜ਼ਰੂਰੀ ਕੰਮ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲਾਪ੍ਰਵਾਹੀਆਂ ਕਾਰਨ ਪੰਜਾਬ ਦੀ ਜਨਤਾ ਪ੍ਰੇਸ਼ਾਨ ਹੈ। ਹੁਣ ਕਾਂਗਰਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 11 ਸੂਬਿਆਂ 'ਚੋਂ ਕਾਂਗਰਸ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਦੇਖ-ਰੇਖ ਵਿਚ ਆਉਣ ਵਾਲੇ ਸਮੇਂ 'ਚ ਦੇਸ਼ ਤਰੱਕੀ ਦੇ ਰਾਹ 'ਤੇ ਦੌੜੇਗਾ ਅਤੇ ਪੰਜਾਬ ਵੀ ਖੁਸ਼ਹਾਲ ਹੋਵੇਗਾ। ਜ਼ਿਲਾ ਪ੍ਰਧਾਨ ਰਾਜੇਸ਼ ਹਨੀ ਅਤੇ ਕੌਂਸਲਰ ਜਰਨੈਲ ਸਿੰਘ ਢੋਟ ਨੇ ਪ੍ਰੋਗਰਾਮ ਵਿਚ ਸ਼ਾਮਲ ਨੇਤਾਵਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਨੇਤਾਵਾਂ ਨੇ ਸ਼ਹੀਦੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਕੇਵਲ ਕੁਮਾਰ, ਰਾਕੇਸ਼ ਗਿੱਲ, ਰਜਿੰਦਰ ਮੋਹਨ ਸਿੰਘ ਛੀਨਾ, ਪ੍ਰੀਤੀ ਤਨੇਜਾ, ਰੀਨਾ ਜੇਤਲੀ, ਬਖਸ਼ੀ ਰਾਮ ਅਰੋੜਾ, ਲਵਲੀਨ ਵੜੈਚ, ਏਕਤਾ ਵੋਹਰਾ, ਜੋਤੀ ਬਾਲਾ, ਸਤਨਾਮ ਕੌਰ, ਅਮਰਜੀਤ ਕੌਰ, ਰਾਹੁਲ ਮਹੇਸ਼ਵਰੀ, ਪੱਪੂ ਮਹਾਜਨ, ਡਾ. ਸੁਭਾਸ਼ ਪੱਪੂ, ਰਾਮ ਸਿੰਘ ਪੰਵਾਰ, ਬਲਵਿੰਦਰ ਬੌਬੀ, ਆਨੰਦ ਸ਼ਰਮਾ, ਰਮਨ ਸ਼ਰਮਾ, ਕੁਮਾਰ ਅਮਿਤ, ਸਰਵਣ ਨਈਅਰ, ਰਾਜੇਸ਼ ਟੋਨੀ, ਸੁਰਿੰਦਰ ਦੁੱਗਲ, ਅਮਰੀਸ਼ ਕਪੂਰੀਆਂ, ਬਲਦੇਵ ਰਾਜ ਬੱਗਾ, ਸਲਿਲ ਕਪੂਰ, ਅਮਨ ਐਰੀ, ਵਰਿੰਦਰ ਭੱਟੀ, ਮੋਨੂੰ ਮਹਾਜਨ, ਜੋਗਿੰਦਰ ਬਾਵਾ, ਅਨੁਜ ਭੰਡਾਰੀ, ਕਪਿਲ ਸ਼ਰਮਾ, ਸੁਰਜੀਤ ਅਗਰਵਾਲ, ਪ੍ਰਦੀਪ ਸਰੀਨ, ਅਲਕਾ ਸ਼ਰਮਾ, ਦਵਿੰਦਰ ਹੀਰਾ, ਸਰਤਾਜ ਸਿੰਘ, ਸ਼ਿਆਮ ਸੁੰਦਰ ਸ਼ਰਮਾ ਤੇ ਅਰਵਿੰਦ ਸ਼ਰਮਾ ਮੌਜੂਦ ਸਨ।
ਤੇਜ਼ ਰਫਤਾਰ ਟਰੱਕ ਨੇ ਕੁਚਲੀ ਬਜ਼ੁਰਗ ਔਰਤ
NEXT STORY