ਅੰਮ੍ਰਿਤਸਰ, (ਅਰੁਣ)- ਬੱਕਰਬਾਣਾ ਬਾਜ਼ਾਰ ਸ਼ੇਰਾਂ ਵਾਲਾ ਗੇਟ ਨੇੜੇ ਆ ਰਹੇ ਇਕ ਤੇਜ਼ ਰਫਤਾਰ ਬਿਲਡਿੰਗ ਮਟੀਰੀਅਲ ਮਿਕਸਰ ਟਰੱਕ ਨੇ ਬਾਜ਼ਾਰ ਤੋਂ ਸਾਮਾਨ ਖਰੀਦ ਕੇ ਆ ਰਹੀ ਇਕ 60 ਸਾਲਾ ਔਰਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਔਰਤ ਪ੍ਰੇਮ ਲਤਾ ਦੇ ਸਰੀਰ ਦੀਆਂ ਬੋਟੀਆਂ ਸੜਕ 'ਤੇ ਖਿੱਲਰ ਗਈਆਂ। ਥਾਣਾ ਕੋਤਵਾਲੀ ਦੀ ਪੁਲਸ ਨੇ ਡਰਾਈਵਰ ਤੇ ਟਰੱਕ ਨੂੰ ਕਬਜ਼ੇ ਵਿਚ ਲੈਣ ਮਗਰੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮ੍ਰਿਤਕਾ ਦੇ ਲੜਕੇ ਸਾਬੀ ਨੇ ਦੱਸਿਆ ਕਿ ਸਵੇਰੇ ਕਰੀਬ 12:15 ਵਜੇ ਦੇ ਕਰੀਬ ਜਦੋਂ ਉਸ ਦੀ ਮਾਤਾ ਬਾਜ਼ਾਰ ਤੋਂ ਰਸੋਈ ਦਾ ਸਾਮਾਨ ਖਰੀਦ ਕੇ ਆ ਰਹੀ ਸੀ ਤਾਂ ਮਗਰੋਂ ਆ ਰਹੇ ਇਕ ਤੇਜ਼ ਰਫਤਾਰ ਬਿਲਡਿੰਗ ਮਟੀਰੀਅਲ ਮਿਕਸਰ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਟਰੱਕ ਚਾਲਕ ਕਾਬਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਮੰਨਣ ਖਿਲਾਫ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਸਰਹੱਦ ਨੇੜਿਓਂ ਗ੍ਰਿਫਤਾਰ ਸ਼ੱਕੀ ਨੌਜਵਾਨ 2 ਦਿਨਾ ਪੁਲਸ ਰਿਮਾਂਡ 'ਤੇ
NEXT STORY