ਤਰਨਤਾਰਨ, (ਆਹਲੂਵਾਲੀਆ)- ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਵੱਡੀ ਗਿਣਤੀ 'ਚ ਅਧਿਆਪਕਾਂ ਨੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕਰਨ ਉਪਰੰਤ ਅਧਿਆਪਕ ਆਗੂਆਂ ਨਛੱਤਰ ਸਿੰਘ, ਬਖਸ਼ੀਸ਼ ਸਿੰਘ ਜਵੰਦਾ, ਕਾਰਜ ਸਿੰਘ ਕੈਰੋਂ, ਬਲਦੇਵ ਸਿੰਘ ਬਸਰਾ ਤੇ ਗੁਰਪ੍ਰੀਤ ਸਿੰਘ ਨੂਰਦੀ ਦੀ ਅਗਵਾਈ 'ਚ ਡੀ. ਸੀ. ਤਰਨਤਾਰਨ ਰਾਹੀਂ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜਿਆ।
ਅਧਿਆਪਕ ਆਗੂਆਂ ਮੰਗ ਕੀਤੀ ਕਿ ਮਿਡਲ ਸਕੂਲਾਂ 'ਚੋਂ ਪੋਸਟਾਂ ਖਤਮ ਕਰਨ ਤੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ ਅਤੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੂਰੇ ਗ੍ਰੇਡ 'ਤੇ ਤੁਰੰਤ ਰੈਗੂਲਰ ਕੀਤਾ ਜਾਵੇ। ਸਾਂਝੇ ਅਧਿਆਪਕ ਮੋਰਚੇ ਵੱਲੋਂ 25 ਮਾਰਚ ਨੂੰ ਲੁਧਿਆਣਾ ਰੈਲੀ ਕਰਨ ਦਾ ਨੋਟਿਸ ਵੀ ਦਿੱਤਾ ਗਿਆ। ਇਸ ਮੌਕੇ ਕਸ਼ਮੀਰ ਸਿੰਘ ਚੋਹਲਾ, ਸ਼ਿੰਗਾਰਾ ਸਿੰਘ, ਨਰਿੰਦਰ ਨੂਰ, ਦਿਲਬਾਗ ਸਿੰਘ ਤੁੜ, ਮਨਜਿੰਦਰ ਸਿੰਘ ਤੁੜ, ਜਸਪਾਲ ਸਿੰਘ, ਤਨਵੀਰ ਸਿੰਘ, ਵਰਿਆਮ ਸਿੰਘ, ਗੁਰਬਰਿੰਦਰ ਸਿੰਘ, ਰਾਕੇਸ਼ ਕਸੇਲ, ਰਾਜਵਿੰਦਰ ਭੱਠਲ, ਰਮਨਬੀਰ ਦੋਦੇ ਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।
ਦਾਜ ਦੇ ਲੋਭੀਆਂ 'ਤੇ ਕੇਸ ਦਰਜ
NEXT STORY