ਚੌਕ ਮਹਿਤਾ, (ਕੈਪਟਨ)- ਸਰਕਲ ਮਹਿਤਾ 'ਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਪਿੰਡਾਂ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬੀਤੀ ਰਾਤ ਚੋਰਾਂ ਵੱਲੋਂ ਇਕ ਘਰ 'ਚੋਂ ਕਣਕ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਡਾ. ਹਰਭਜਨ ਸਿੰਘ ਵਾਸੀ ਚੰਨਣਕੇ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਦਰਵਾਜ਼ੇ ਬੰਦ ਕਰ ਕੇ ਸੁੱਤੇ ਪਏ ਸੀ, ਜਦ ਸਵੇਰੇ ਦੇਖਿਆ ਤਾਂ ਸਟੋਰ ਰੂਮ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ, ਉਥੇ ਕਣਕ ਨਾਲ ਭਰੇ ਪਏ 2 ਡਰੰਮਾਂ ਵਿਚਲੀ ਕਣਕ ਚੋਰਾਂ ਨੇ ਰਾਤ ਸਮੇਂ ਚੋਰੀ ਕਰ ਲਈ। ਹਰਭਜਨ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਕਰੀਬ 20 ਕੁਇੰਟਲ ਕਣਕ ਚੋਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖੱਬੇ ਰਾਜਪੂਤਾਂ ਵਿਖੇ ਵੀ ਰਾਤ ਸਮੇਂ ਚੋਰਾਂ ਨੇ ਘਰ ਅੰਦਰੋਂ ਇਕ ਮੋਬਾਇਲ ਤੇ ਸੋਨਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਸਮੇਂ ਇਕੱਤਰ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਆਪਣੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਖਿੱਲਰੇ ਰਿਕਾਰਡ ਨਾਲ ਕਰਮਚਾਰੀਆਂ ਦੀ ਜਾਨ ਆਫਤ 'ਚ
NEXT STORY