ਬੰਗਾ, (ਚਮਨ ਲਾਲ/ਰਾਕੇਸ਼)- ਥਾਣਾ ਸਿਟੀ ਬੰਗਾ ਪੁਲਸ ਨੇ ਚੋਰੀ ਕੀਤੇ ਸਾਮਾਨ ਸਮੇਤ 3 ਔਰਤਾਂ ਨੂੰ ਕਾਬੂ ਕਰ ਕੇ ਨਾਮਜ਼ਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਲਈ ਗੜ੍ਹਸ਼ੰਕਰ ਚੌਕ ਬੰਗਾ 'ਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੰਗਾ ਮੁੱਖ ਮਾਰਗ 'ਤੇ ਚੱਲ ਰਹੇ ਚਹੁੰਮਾਰਗੀ ਸੜਕ ਦੇ ਕੰਮ ਕਾਰਨ ਸੜਕ ਵਿਚਕਾਰ ਬਣਾਏ ਡਿਵਾਈਡਰ ਦੀਆਂ ਗਰਿੱਲਾਂ ਨੂੰ ਉਤਾਰ ਕੇ ਨੈਸ਼ਨਲ ਹਾਈਵੇ ਅਥਾਰਟੀ ਨੇ ਰੱਖਿਆ ਹੋਇਆ ਹੈ ਤੇ ਉਕਤ ਗਰਿੱਲਾਂ 'ਚੋਂ ਇਕ ਗਰਿੱਲ ਮੁੰਸਮਾਤ ਚਮੀਲਾ ਪਤਨੀ ਗੁਰਦੇਵ, ਲੱਛਮੀ ਪਤਨੀ ਸੁਰਿੰਦਰ, ਮੂਰਤੀ ਪਤਨੀ ਸੋਢੀ ਵਾਸੀ ਸੋਤਰਾ ਰੋਡ ਬੰਗਾ ਚੋਰੀ ਕਰ ਕੇ ਘਰ ਨੂੰ ਲੈ ਕੇ ਜਾ ਰਹੀਆਂ ਹਨ।
ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਤਾਂ ਉਕਤ 3 ਔਰਤਾਂ ਲੋਹੇ ਦੀ ਸਰਕਾਰੀ ਗਰਿੱਲ ਸਮੇਤ ਫੜੀਆਂ ਗਈਆਂ ਤੇ ਅਗਲੀ ਕਾਰਵਾਈ ਲਈ ਥਾਣਾ ਸਿਟੀ ਬੰਗਾ ਲਿਆਂਦਾ ਗਿਆ, ਜਿਨ੍ਹਾਂ 'ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰੇਲ ਗੱਡੀ ਥੱਲੇ ਆ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY