ਲੁਧਿਆਣਾ (ਸੁਰਿੰਦਰ) : ਡਿਜੀਟਲ ਇੰਡੀਆ ਦੀ ਲਾਈਨ 'ਚ ਹੁਣ ਨਗਰ ਦਾ ਟ੍ਰੈਫਿਕ ਵਿਭਾਗ ਵੀ ਆ ਗਿਆ ਹੈ। ਟ੍ਰੈਫਿਕ ਪੁਲਸ ਵਲੋਂ ਕੀਤੇ ਗਏ ਚਲਾਨ ਹੁਣ ਇਕ ਮਹੀਨੇ ਦੀ ਦੇਰੀ ਨਾਲ ਨਹੀਂ, ਸਗੋਂ ਕੁਝ ਦਿਨਾਂ ਬਾਅਦ ਹੀ ਆਰ. ਟੀ. ਏ. ਦਫਤਰ ਜਾ ਕੇ ਭੁਗਤੇ ਜਾ ਸਕਣਗੇ ਅਤੇ ਸੈਂਟਰਲ ਸਰਵਰ ਨਾਲ ਜੁੜਨ ਤੋਂ ਬਾਅਦ ਚਲਾਨਾਂ ਦਾ ਡਾਟਾ ਪੂਰੇ ਭਾਰਤ 'ਚ ਇਕ ਕਲਿੱਕ 'ਤੇ ਮੁਹੱਈਆ ਹੋਵੇਗਾ।
ਫਿਲਹਾਲ 7 ਦਿਨਾਂ ਲਈ ਇਸ ਦਾ ਟ੍ਰਾਇਲ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਪੂਰੇ ਭਾਰਤ 'ਚ ਸਿਰਫ ਲੁਧਿਆਣਾ ਹੀ ਹੈ, ਜਿੱਥੇ ਈ-ਚਲਾਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਵਲੋਂ ਟਰਾਂਸਪੋਰਟ ਵਿਭਾਗ, ਟ੍ਰੈਫਿਕ ਪੁਲਸ ਅਤੇ ਐੱਨ. ਆਈ. ਸੀ. ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਇਸ ਦੇ ਟ੍ਰਾਇਲ ਦਾ ਫੈਸਲਾ ਗਿਆ ਗਿਆ ਸੀ। ਯੋਜਨਾ ਦੇ ਮੁਤਾਬਕ ਟ੍ਰੈਫਿਕ ਪੁਲਸ ਦਾ ਸਟਾਫ ਟਰਾਂਸਪੋਰਟ ਵਿਭਾਗ ਦੇ ਕੇਂਦਰ ਸਰਕਾਰ ਨਾਲ ਜੁੜੇ ਸਾਫਟਵੇਅਰ ਵਾਹਨ-4 'ਚ ਚਲਾਨਾਂ ਦਾ ਡਾਟਾ ਫੀਡ ਕਰੇਗਾ।
ਇਸ ਲਈ ਟ੍ਰੈਫਿਕ ਕਰਮੀਆਂ ਨੂੰ ਬਕਾਇਦਾ ਟ੍ਰੇਨਿੰਗ ਦੇ ਕੇ ਉਨ੍ਹਾਂ ਦੀ ਆਈ. ਡੀ. ਅਤੇ ਪਾਸਵਰਡ ਬਣਾ ਦਿੱਤੇ ਗਏ ਹਨ। ਚਲਾਨ ਹੋਣ ਤੋਂ ਬਾਅਦ ਟ੍ਰੈਫਿਕ ਵਿੰਗ ਦਾ ਕਲੈਰੀਕਲ ਸਟਾਫ ਚਾਲਕ ਦਾ ਨਾਂ, ਪਤਾ, ਮੋਬਾਇਲ ਨੰਬਰ, ਚਲਾਨ ਬੁੱਕ ਨੰਬਰ, ਫਾਰਮ ਨੰਬਰ, ਟ੍ਰੈਫਿਕ ਆਫੈਂਸ, ਚਲਾਨ ਦੀ ਤਰੀਕ, ਸਮਾਂ, ਲੋਕੇਸ਼ਨ ਆਦਿ ਦੀ ਜਾਣਕਾਰੀ ਸਾਫਟਵੇਅਰ 'ਚ ਫੀਡ ਕਰੇਗਾ। ਐੱਨ. ਆਈ. ਸੀ. ਵਲੋਂ ਕੁੱਲ 103 ਟ੍ਰੈਫਿਕ ਆਫੈਂਸ ਨੂੰ ਇਸ ਦੀ ਸੂਚੀ 'ਚ ਪਾ ਦਿੱਤਾ ਗਿਆ ਹੈ।
ਕਾਂਗਰਸ ਦੇ ਸਾਬਕਾ ਵਿਧਾਇਕ ਨੇ ਆਪਣੇ ਹੀ ਮੰਤਰੀ 'ਤੇ ਲਗਾਏ ਗੰਭੀਰ ਦੋਸ਼ (ਵੀਡੀਓ)
NEXT STORY