ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਸਥਾਨਕ ਸ਼ਹਿਰ ਦੇ ਟਰੈਫਿਕ ਪੁਲਸ ਇੰਚਾਰਜ ਸਵਰਨਜੀਤ ਸਿੰਘ ਦੀ ਪਿੰਡ ਕਲੇਰ ਨੇੜੇ ਵਾਪਰੇ ਸੜਕ ਹਾਦਸੇ 'ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਵਰਨਜੀਤ ਸਿੰਘ (48) ਪੁੱਤਰ ਕਰਤਾਰ ਸਿੰਘ ਵਾਸੀ ਫਰੀਦਕੋਟ ਬੀਤੀ ਰਾਤ ਕਰੀਬ 9 ਵਜੇ ਤਲਵੰਡੀ ਭਾਈ ਤੋਂ ਫਰੀਦਕੋਟ ਜਾ ਰਿਹਾ ਸੀ, ਪਿੰਡ ਕਲੇਰਾਂ ਨੇੜੇ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ।
ਕਾਰ ਵਿਚ ਸਵਰਨਜੀਤ ਸਿੰਘ ਇਕੱਲਾ ਹੋਣ ਕਰਕੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਕਿਸ ਤਰ੍ਹਾਂ ਵਾਪਰਿਆ। ਕਾਰ ਕੌਮੀਸ਼ਾਹ ਮਾਰਗ ਤੋਂ ਕਾਫ਼ੀ ਹੇਠਾਂ ਖੇਤਾਂ ਵਿਚ ਡਿੱਗੀ ਮਿਲੀ। ਇਸ ਘਟਨਾ ਕਰਕੇ ਪੁਲਸ ਪ੍ਰਸ਼ਾਸਨ ਅਤੇ ਸਵਰਨਜੀਤ ਸਿੰਘ ਦੇ ਪਰਿਵਾਰ 'ਚ ਗਮਗੀਨ ਮਾਹੌਲ ਹੈ।
ਰੇਲ ਹਾਦਸੇ ਦੇ ਮੁਆਵਜ਼ੇ ਦਾ 50 ਹਜ਼ਾਰ ਦਾ ਚੈੱਕ ਹੋਇਆ ਫੇਲ੍ਹ
NEXT STORY