ਅੰਮ੍ਰਿਤਸਰ,(ਵੜੈਚ)- ਜੌੜਾ ਫਾਟਕ ਰੇਲ ਦੁਰਘਟਨਾ ਦੌਰਾਨ ਮੌਤ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਲਈ ਆਸ ਦੀ ਕਿਰਨ ਜਾਗ ਸਕਦੀ ਹੈ। 19 ਅਕਤੂਬਰ 2018 ਨੂੰ ਦੁਸਹਿਰੇ ਵਾਲੇ ਦਿਨ ਰੇਲ ਗੱਡੀ ਹੇਠਾਂ 4 ਦਰਜਨ ਤੋਂ ਵੱਧ ਬੇਕਸੂਰ ਲੋਕ ਮੌਤ ਦਾ ਸ਼ਿਕਾਰ ਹੋ ਗਏ ਸਨ ਪਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹੂਲਤਾਂ, ਵਾਅਦਿਆਂ ਤੇ ਦਾਅਵਿਆਂ ਦੇ ਨਾਂ 'ਤੇ ਲਾਭ ਘੱਟ ਅਤੇ ਝੂਠੇ ਦਿਲਾਸਿਆਂ ਦੇ ਜ਼ਿਆਦਾ ਲਾਲੀਪਾਪ ਦਿੱਤੇ ਗਏ ਹਨ।
ਪੀੜਤ ਪਰਿਵਾਰਾਂ ਦੇ ਇਨਸਾਫ ਲਈ ਅੰਮ੍ਰਿਤਸਰ ਯੂਥ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸੁਲਤਾਨਵਿੰਡ ਵੱਲੋਂ ਭੇਜੇ ਪੱਤਰ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ 'ਚ ਡਾਇਰੀ ਨੰਬਰ 63437 ਤਹਿਤ ਜਨਹਿੱਤ ਪਟੀਸ਼ਨ ਰਜਿਸਟਰਡ ਕਰ ਲਈ ਗਈ ਹੈ। ਰਵਿੰਦਰ ਸੁਲਤਾਨਵਿੰਡ ਨੇ ਦੱਸਿਆ ਕਿ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖਮੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਰੇਲ ਹਾਦਸੇ ਦੌਰਾਨ ਭੜਕੇ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਅਤੇ ਦੁਰਘਟਨਾ ਤੋਂ ਧਿਆਨ ਭਟਕਾਉਣ ਲਈ ਹਲਕਾ ਵਿਧਾਇਕ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਰਿਵਾਰਾਂ ਨੂੰ ਗੋਦ ਲੈਣ, ਬੱਚਿਆਂ ਦੀ ਪੜ੍ਹਾਈ ਤੇ ਪਾਲਣ-ਪੋਸਣ ਦਾ ਖਰਚ, ਪਰਿਵਾਰ 'ਚੋਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦੇ ਵਾਅਦੇ ਤੇ ਦਾਅਵੇ ਬੇਬੁਨਿਆਦ ਸਾਬਿਤ ਹੋਏ ਹਨ। ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਦੁਸਹਿਰੇ ਦੇ ਪ੍ਰੋਗਰਾਮ ਦੌਰਾਨ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ। ਜਿਨ੍ਹਾਂ ਨੂੰ ਬਚਾਉਣ ਲਈ ਨਵਜੋਤ ਸਿੰਘ ਸਿੱਧੂ ਨੇ ਝੂਠੇ ਵਾਅਦਿਆਂ ਦਾ ਵੱਧ ਤੋਂ ਵੱਧ ਸਹਾਰਾ ਲਿਆ।
ਸੁਲਤਾਨਵਿੰਡ ਨੇ ਕਿਹਾ ਕਿ ਜੌੜਾ ਫਾਟਕ ਵਿਖੇ ਕੌਂਸਲਰ ਪੁੱਤਰ ਮਿੱਠੂ ਮਦਾਨ ਵੱਲੋਂ ਹਿੰਦੂ ਰੀਤੀ ਰਿਵਾਜਾਂ ਦੇ ਉਲਟ ਦੁਸਹਿਰਾ ਮਨਾਇਆ ਗਿਆ। ਸ਼ਾਮ ਦੇ ਸਾਢੇ 5 ਤੋਂ 6 ਵਜੇ ਤੱਕ ਦੀ ਬਜਾਏ 7 ਵਜੇ ਦੁਸਹਿਰਾ ਮਨਾਇਆ ਗਿਆ। ਨੇਤਾ ਨੂੰ ਖੁਸ਼ ਕਰਨ ਵਾਸਤੇ ਜ਼ਿਆਦਾ ਭੀੜ ਇਕੱਠੀ ਕਰਨ ਲਈ ਪ੍ਰੋਗਰਾਮ ਲੇਟ ਕੀਤਾ ਗਿਆ। ਲਾਊਂਡ ਸਪੀਕਰਾਂ ਦੀਆਂ ਉਚੀਆਂ ਆਵਾਜ਼ਾਂ ਨਾਲ ਰੇਲ ਗੱਡੀ ਦੀ ਆਵਾਜ਼ ਲੋਕਾਂ ਨੂੰ ਸੁਣਾਈ ਨਹੀਂ ਦਿੱਤੀ, ਜਦਕਿ ਰੇਲਵੇਂ ਲਾਈਨਾਂ ਵਾਲੇ ਪਾਸੇ ਜ਼ਿਆਦਾ ਭੀੜ ਇਕੱਠੀ ਕਰਨ ਲਈ ਵੱਡੀਆਂ ਸਕਰੀਨਾਂ ਵੀ ਲਾਈਆਂ ਗਈਆਂ।
ਸੁਲਤਾਨਵਿੰਡ ਨੇ ਕਿਹਾ ਕਿ ਸਰਕਾਰ ਵੱਲੋਂ ਤਾਇਨਾਤ ਕਰਨ 'ਤੇ ਡਵੀਜ਼ਨਲ ਕਮਿਸ਼ਨਰ ਵੱਲੋਂ ਰਿਪੋਰਟ ਪੇਸ਼ ਕਰਨ ਦੇ ਬਾਵਜੂਦ ਅੱਜ ਤੱਕ ਕਿਸੇ ਪ੍ਰਬੰਧਕ ਜਾਂ ਅਧਿਕਾਰੀ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਹੁਣ ਤੱਕ ਸਿਰਫ ਲੋਕਾਂ ਨੂੰ ਝੂਠੇ ਲਾਲਚ ਤੇ ਦਿਲਾਸੇ ਦੇ ਕੇ ਸਮਾਂ ਹੀ ਪਾਸ ਕੀਤਾ ਜਾ ਰਿਹਾ ਹੈ।ਰੇਲ ਹਾਦਸੇ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਵੀ ਸਾਹਮਣੇ ਆਈ ਪਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਦੋਸ਼ੀ ਸਾਬਿਤ ਕਰਨ ਦੀ ਬਜਾਏ ਸ਼ੈਲਟਰ ਦਿੱਤਾ ਜਾ ਰਿਹਾ ਹੈ। ਜਦਕਿ ਜਿਨ੍ਹਾਂ ਪਰਿਵਾਰਾਂ ਦੇ ਲੋਕ ਰੇਲ ਦੁਰਘਟਨਾ 'ਚ ਮਾਰੇ ਗਏ ਹਨ 14 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਨਸਾਫ ਤੇ ਸਹਾਇਤਾ ਦੀ ਉਡੀਕ 'ਚ ਹਨ।
ਸਾਲ 2020 'ਚ ਜ਼ਿਆਦਾਤਰ ਸਰਕਾਰੀ ਛੁੱਟੀਆਂ ਸ਼ਨੀਵਾਰ ਤੇ ਐਤਵਾਰ
NEXT STORY