ਜੈਤੋ (ਪਰਾਸ਼ਰ): ਉੱਤਰੀ ਰੇਲਵੇ ਨੇ ਰੇਲ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕੁਝ ਵਿਸ਼ੇਸ਼ ਯਾਤਰੀ ਟ੍ਰੇਨਾਂ ਨੂੰ ਰੱਦ ਕਰ ਦਿੱਤਾ, ਕੁਝ ਨੂੰ ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ ਅਤੇ ਕੁਝ ਦਾ ਮਾਰਗ ਪਰਿਵਰਤਨ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਵਿਚ ਕਿਸਾਨਾਂ ਦੁਆਰਾ ਚਲਾਏ ਜਾ ਰਹੇ ਅੰਦੋਲਨ ਦੇ ਮੱਦੇਨਜ਼ਰ ਲਿਆ ਗਿਆ ਹੈ। ਉੱਤਰੀ ਰੇਲਵੇ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਸਾਰੀਆਂ ਰੇਲ ਗੱਡੀਆਂ ਦੇ ਦਾਖਲੇ 'ਤੇ ਨੋ ਐਂਟਰੀ ਲਾ ਦਿੱਤੀ ਹੈ। ਸੂਤਰਾਂ ਅਨੁਸਾਰ ਇਹ ਨੋ ਐਂਟਰੀ ਕੁਝ ਦਿਨ ਹੋਰ ਜਾਰੀ ਰਹਿ ਸਕਦੀ ਹੈ ਕਿਉਂਕਿ ਹੁਣ ਕਿਸਾਨਾਂ ਨੇ 8 ਅਕਤੂਬਰ ਤੱਕ 'ਰੇਲ ਰੋਕੋ ਅੰਦੋਲਨ' ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਡਰਾ-ਧਮਕਾ ਕੇ ਨਾਬਾਲਗਾ ਨਾਲ 8 ਸਾਲ ਤੱਕ ਕਰਦਾ ਰਿਹਾ ਜਬਰ-ਜ਼ਿਨਾਹ
ਉੱਤਰੀ ਰੇਲਵੇ ਨੇ 5 ਅਕਤੂਬਰ ਨੂੰ 12ਵੇਂ ਦਿਨ ਵੀ ਰੇਲ ਨੰਬਰ 02425-02426 ਨਵੀਂ ਦਿੱਲੀ-ਜੰਮੂਤਵੀ ਰਾਜਧਾਨੀ ਐਕਸਪ੍ਰੈੱਸ, 02053-02054 ਹਰਿਦੁਆਰ-ਅੰਮ੍ਰਿਤਸਰ ਜਨ ਸ਼ਤਾਬਦੀ ਸਪੈਸ਼ਲ ਐਕਸਪ੍ਰੈੱਸ ਅਤੇ ਅੰਮ੍ਰਿਤਸਰ ਤੋਂ ਹਰਿਦੁਆਰ ਜਨ ਸ਼ਤਾਬਦੀ ਸਪੈਸ਼ਲ ਐਕਸਪ੍ਰੈੱਸ, 20926 -20925 ਅੰਬਾਲਾ-ਕਾਲਕਾ ਪੱਛਮ ਐਕਸਪ੍ਰੈੱਸ ਨੂੰ ਰੱਦ ਰੱਖਣ ਦਾ ਫੈਸਲਾ ਲਿਆ । ਜਦਕਿ 02904 -02903 ਅੰਮ੍ਰਿਤਸਰ - ਮੁੰਬਈ ਸੈਂਟਰਲ ਗੋਲਡਨ ਟੈਂਪਲ ਮੇਲ, 02715 -02716 ਨਾਂਦੇੜ ਸੱਚਖੰਡ ਐਕਸਪ੍ਰੈੱਸ- ਅੰਮ੍ਰਿਤਸਰ, 03307 -03308 ਫਿਰੋਜ਼ਪੁਰ - ਧਨਬਾਦ ਐਕਸਪ੍ਰੈੱਸ, 04649 -04650 ਜਯਾਨਗਰ - ਅੰਮ੍ਰਿਤਸਰ ਐਕਸਪ੍ਰੈੱਸ ਆਦਿ ਰੇਲ ਗੱਡੀਆਂ ਨੂੰ ਅੰਸ਼ਕ ਤੌਰ 'ਤੇ ਅੰਮ੍ਰਿਤਸਰ ਅਤੇ ਅੰਬਾਲਾ ਵਿਚਕਾਰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ਹੀਦ ਹੋਏ ਫ਼ੌਜੀ ਜਵਾਨ ਦਾ ਪਰਿਵਾਰ ਸਦਮੇ 'ਚ, ਸਰਕਾਰ ਤੋਂ ਕੀਤੀ ਇਨਸਾਫ਼ ਦੀ ਮੰਗ
ਜਦਕਿ ਰੇਲਗੱਡੀ ਨੰਬਰ 05909 -05910 ਡਿਬਰੂਗੜ-ਲਾਲਗੜ ਐਕਸਪ੍ਰੈੱਸ ਟ੍ਰੇਨ ਨੂੰ ਰੋਹਤਕ-ਭਿਵਾਨੀ-ਹਿਸਾਰ ਦੇ ਰਸਤੇ ਚਲਾਇਆ ਜਾ ਰਿਹਾ ਹੈ। ਪੰਜਾਬ ਵਿਚ ਰੇਲ ਗੱਡੀਆਂ ਦੀ ਨੋ ਐਂਟਰੀ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ ਹੈ ਕਿਉਂਕਿ 14 ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀਆਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਤੋਂ ਲਾਕਡਾਊਨ ਤੋਂ ਬਾਅਦ ਕਈ ਮਹੀਨਿਆਂ ਹੀ ਸ਼ੁਰੂ ਕੀਤੀਆਂ ਗਈਆਂ ਸਨ ਪਰ ਹੁਣ ਇਹ ਰੇਲ ਗੱਡੀਆਂ 24 ਸਤੰਬਰ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ।ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ 'ਰੇਲ ਰੋਕੋ ਅੰਦੋਲਨ' ਨੂੰ 8 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਸ ਸਮੇਂ ਤੱਕ ਰਾਜ ਭਰ ਵਿਚ ਰੇਲ ਪੱਟੜੀਆਂ 'ਤੇ ਧਰਨਾ ਮਾਰਨਾ ਜਾਰੀ ਰਹੇਗਾ। ਕਿਸਾਨ ਅੰਦੋਲਨ ਵਿਚ ਔਰਤਾਂ ਨੇ ਵੀ ਆਪਣੇ ਬੱਚਿਆਂ ਦੇ ਨਾਲ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਪਿਛਲੇ 5 ਦਿਨਾਂ ਦੌਰਾਨ ਡਿਗਿਆ ਪਾਰਾ
NEXT STORY