ਜਲੰਧਰ (ਮਹੇਸ਼) – ਪੁਲਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਸ਼ਹਿਰ ਦੇ ਕਈ ਥਾਣਿਆਂ ਦੇ ਐੱਸ. ਐੱਚ. ਓਜ਼ ਦਾ ਤਬਾਦਲਾ ਕੀਤਾ ਗਿਆ, ਜਿਸ ਵਿਚ ਥਾਣਾ ਡਵੀਜ਼ਨ ਨੰਬਰ 6 ਵਿਚ ਇੰਸਪੈਕਟਰ ਜਸਪਾਲ ਸਿੰਘ, ਥਾਣਾ ਡਵੀਜ਼ਨ ਨੰਬਰ 2 ਵਿਚ ਸਬ-ਇੰਸਪੈਕਟਰ ਲਖਬੀਰ ਸਿੰਘ, ਥਾਣਾ ਬਾਰਾਦਰੀ ਵਿਚ ਇੰਸ. ਕਮਲਜੀਤ ਸਿੰਘ, ਥਾਣਾ ਨੰਬਰ 4 ਵਿਚ ਇੰਸ. ਸਾਹਿਲ ਚੌਧਰੀ, ਥਾਣਾ ਨੰਬਰ 1 ਵਿਚ ਸਬ-ਇੰਸ. ਅਜਮੇਰ ਲਾਲ, ਥਾਣਾ ਸਾਈਬਰ ਕ੍ਰਾਈਮ ਵਿਚ ਇੰਸ. ਅਨੂ ਪਟਿਆਲ, ਇਲੈਕਸ਼ਨ ਸੈੱਲ ਵਿਚ ਇੰਸ. ਅੰਜੂ ਵਰਮਾ ਨੂੰ ਨਿਯੁਕਤ ਕੀਤਾ ਗਿਆ।
ਇਨ੍ਹਾਂ ਸਾਰੇ ਐੱਸ. ਐੱਚ. ਓਜ਼ ਨੇ ਦੇਰ ਸ਼ਾਮ ਤਕ ਆਪਣੇ-ਆਪਣੇ ਥਾਣਿਆਂ ਵਿਚ ਚਾਰਜ ਸੰਭਾਲਣ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਹੈ। ਥਾਣਾ ਨੰਬਰ 6 ਦੇ ਨਵੇਂ ਮੁਖੀ ਜਸਪਾਲ ਸਿੰਘ ਥਾਣਾ ਨੰਬਰ 1 ਤੋਂ ਆਏ ਹਨ ਅਤੇ ਇਸ ਤੋਂ ਇਲਾਵਾ ਉਹ ਥਾਣਾ ਨਵੀਂ ਬਾਰਾਦਰੀ, ਥਾਣਾ ਸਪੈਸ਼ਲ ਸੈੱਲ ਅਤੇ ਥਾਣਾ ਰਾਮਾ ਮੰਡੀ ਦੇ ਵੀ ਐੱਸ. ਐੱਚ. ਓ. ਰਹਿ ਚੁੱਕੇ ਹਨ। ਥਾਣਾ ਨਵੀਂ ਬਾਰਾਦਰੀ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਦੀ ਲੰਮੇ ਸਮੇਂ ਤੋਂ ਬਾਅਦ ਜਲੰਧਰ ਸ਼ਹਿਰ ਵਿਚ ਵਾਪਸੀ ਹੋਈ ਹੈ।
ਅੰਮ੍ਰਿਤਸਰ: ਪੁਲਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ, ਭਗੌੜੇ ਮੁਲਜ਼ਮ ਦੇ ਪੈਰ ’ਚ ਲੱਗੀ ਗੋਲੀ
NEXT STORY