ਵਲਟੋਹਾ (ਬਲਜੀਤ ਸਿੰਘ) : ਘਰਿਆਲਾ ਵਿਖੇ ਨਸ਼ੇ ਦਾ ਟੀਕਾ ਗੁਪਤ ਅੰਗ 'ਚ ਲਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਕਸਬਾ ਘੜਿਆਲਾ ਤੋਂ ਘੜਿਆਲੀ ਰੋੜੀਆ ਨੂੰ ਜਾਂਦੀ ਸੜਕ ਦੇ ਕੰਢੇ 'ਤੇ ਇਕ ਨੌਜਵਾਨ ਦੀ ਲਾਸ਼ ਇਲਾਕੇ ਦੇ ਲੋਕਾਂ ਨੂੰ ਵਿਖਾਈ ਦਿੱਤੀ, ਜਿਸ ਦੇ ਗੁਪਤ ਅੰਗ ਦੇ ਨਜ਼ਦੀਕ ਟੀਕਾ ਲੱਗਿਆ ਹੋਇਆ ਸੀ ਤੇ ਨਗਨ ਹਾਲਤ 'ਚ ਪਿਆ ਹੋਇਆ ਸੀ। ਇਸ ਦੀ ਇਤਲਾਹ ਕਸਬੇ ਦੇ ਲੋਕਾਂ ਨੇ ਤੁਰੰਤ ਪੁਲਸ ਚੌਕੀ ਘਰਿਆਲਾ ਵਿਖੇ ਦਿੱਤੀ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੀ ਲਾਸ਼ ਕੋਲੋਂ ਇਕ ਮੋਟਸਾਈਕਲ ਹੀਰੋ ਸਾਈਨ ਬਰਾਮਦ ਹੋਇਆ ਹੈ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਰੱਗਜ਼ ਖਿਲਾਫ ਬਣੀ ਐੱਸ. ਟੀ. ਐੱਫ. ਫਿਰ ਹੋਈ 'ਆਜ਼ਾਦ', ਜਾਰੀ ਹੋਈ ਨੋਟੀਫਿਕੇਸ਼ਨ
NEXT STORY