ਹੁਸ਼ਿਆਪੁਰ (ਵੈੱਬ ਡੈਸਕ)- ਹੁਸ਼ਿਆਰਪੁਰ 'ਚ ਬੀਤੇ ਦਿਨ ਪੁਲਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਖ਼ਤਰਨਾਕ ਕੈਦੀ ਦੀ ਪੁਲਸ ਨਾਲ ਹੋਈ ਹੱਥੋਪਾਈ ਦੌਰਾਨ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਸਾਰੀ ਘਟਨਾ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕੈਦੀ ਪੁਲਸ ਮੁਲਾਜ਼ਮ 'ਤੇ ਹਮਲਾ ਕਰਦਾ ਵਿਖਾਈ ਦੇ ਰਿਹਾ ਹੈ। ਇਹ ਘਟਨਾ ਸ਼ਨੀਵਾਰ (16 ਮਈ) ਨੂੰ ਵਾਪਰੀ ਜਦੋਂ ਪੁਲਸ ਤਿੰਨ ਕੈਦੀਆਂ ਨੂੰ ਮੈਡੀਕਲ ਜਾਂਚ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਲੈ ਕੇ ਆਈ ਸੀ। ਪੁਲਸ ਦੇ 4 ਮੁਲਾਜ਼ਮ ਉਕਤ ਕੈਦੀਆਂ ਨੂੰ ਸਿਵਲ ਹਸਪਤਾਲ ਲਿਆਏ ਸਨ।
ਇਹ ਵੀ ਪੜ੍ਹੋ: ਖੇਡ-ਖੇਡ 'ਚ ਬੱਚਿਆਂ ਨੂੰ ਸਿਖਾਓ ਦੇਸੀ ਮਹੀਨਿਆਂ ਦੇ ਨਾਂ ! Pinkoo TV ਨੇ ਸ਼ੇਅਰ ਕੀਤੀ ਖ਼ੂਬਸੂਰਤ ਵੀਡੀਓ

ਇਨ੍ਹਾਂ ’ਚੋਂ ਨਸੀਬ ਸਿੰਘ ਪੁੱਤਰ ਸ਼ਸ਼ੀ ਵਾਸੀ ਕੋਟਲਾ ਗੌਂਸਪੁਰ ਨੇ ਜਦੋਂ ਕੈਦੀਆਂ ਨੂੰ ਈ-ਰਿਕਸ਼ਾ ਰਾਹੀਂ ਐਂਬੂਲੈਂਸ ਤੱਕ ਲਿਜਾਇਆ ਜਾ ਰਿਹਾ ਸੀ ਤਾਂ ਨਸੀਬ ਸਿੰਘ ਪੁੱਤਰ ਸ਼ਸ਼ੀ ਵਾਸੀ ਕੋਟਲਾ ਗੌਂਸਪੁਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਸੀਬ ਨੇ ਪੁਲਸ ਕਾਂਸਟੇਬਲ ’ਤੇ ਹਮਲਾ ਕੀਤਾ। ਮੌਕੇ ਉਤੇ ਪੁਲਸ ਮੁਲਾਜ਼ਮਾਂ ਨੇ ਪਹਿਲਾਂ ਜ਼ਮੀਨ ’ਤੇ ਫਾਇਰ ਕਰਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਵੀ ਉਸ ਨੇ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨਾ ਜਾਰੀ ਰੱਖਿਆ। ਇਸ ਦੌਰਾਨ ਪੁਲਸ ਨੇ ਸੈਲਫ਼ ਡਿਫੈਂਸ ’ਚ ਗੋਲ਼ੀ ਚਲਾ ਦਿੱਤੀ, ਜਿਸ ਕਾਰਨ ਕੈਦੀ ਨਸੀਬ ਸਿੰਘ ਦੀ ਮੌਤ ਹੋ ਗਈ। ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਬਹਾਦਰ ਕਾਂਸਟੇਬਲ ਨਾਲ ਹੱਥੋਪਾਈ
ਸਾਹਮਣੇ ਆਈ ਵੀਡੀਓ 'ਚ ਵਿਖਾਈ ਦੇ ਰਿਹਾ ਹੈ ਕਿ ਜਦੋਂ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ਨੇ ਕੈਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕੈਦੀ ਨੇ ਉਨ੍ਹਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ। ਹੱਥਕੜੀ ਦੀ ਚੇਨ ਨਾ ਛੱਡਣ ਕਾਰਨ ਕੈਦੀ ਕਾਂਸਟੇਬਲ ਨੂੰ ਖਿੱਚ ਕੇ ਈ-ਰਿਕਸ਼ਾ ਤੋਂ ਬਾਹਰ ਲੈ ਆਇਆ। ਇਸ ਜੱਦੋ-ਜ਼ਹਿਦ ਦੌਰਾਨ ਦੋਵੇਂ ਜ਼ਮੀਨ 'ਤੇ ਡਿੱਗ ਗਏ। ਜਦੋਂ ਕਾਂਸਟੇਬਲ ਨੇ ਉਸ ਨੂੰ ਡਰਾਉਣ ਲਈ ਪਿਸਤੌਲ ਕੱਢੀ ਤਾਂ ਕੈਦੀ ਨੇ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਇਸੇ ਖਿੱਚਾਧੂਣੀ ਦੌਰਾਨ ਗੋਲੀ ਚੱਲ ਗਈ, ਜੋ ਕੈਦੀ ਨੂੰ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨਸੀਬ ਵਿਰੁੱਧ ਕਤਲ ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ (NDPS) ਵਰਗੇ ਗੰਭੀਰ ਮਾਮਲਿਆਂ ਤਹਿਤ 7 ਐੱਫ਼. ਆਈ. ਆਰ ਦਰਜ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਦੇ ਪਿਤਾ ਸ਼ਸ਼ੀ ਵੀ ਕਤਲ ਅਤੇ ਨਸ਼ੇ ਦੇ ਮਾਮਲਿਆਂ 'ਚ ਜੇਲ੍ਹ ਵਿੱਚ ਬੰਦ ਹਨ। ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਕਾਂਸਟੇਬਲ ਜਸਦੀਪ ਸਿੰਘ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਬਹੁਤ ਬਹਾਦਰੀ ਵਿਖਾਈ ਅਤੇ ਅਪਰਾਧੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਸਾਬਕਾ ਫ਼ੌਜੀ ਦੇ ਘਰ ਬਾਹਰ ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਪਾਲ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ; ਅਗਲੀ ਸੁਣਵਾਈ 20 ਮਈ ਨੂੰ
NEXT STORY