ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ, ਹਨੀ ਕੋਹਲੀ) : ਸਥਾਨਕ ਵਿਜੀਲੈਂਸ ਟੀਮ ਨੇ ਇਕ ਏ. ਐੱਸ. ਆਈ. ਨੂੰ ਰਿਸ਼ਵਤ ਰੰਗੇ ਹੱਥੀਂ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਉਪ ਕਪਤਾਨ ਹੰਸ ਰਾਜ ਨੇ ਦੱਸਿਆ ਕਿ ਸਥਾਨਕ ਪੁਲਸ ਚੌਂਕੀ ਅਜੀਤ ਸਿੰਘ ਨਗਰ ਥਾਣਾ ਸਿਟੀ ਸੰਗਰੂਰ 'ਚ ਤਾਇਨਾਤ ਏ. ਐੱਸ. ਆਈ. ਤਰਸੇਮ ਚੰਦ ਨੂੰ 10, 000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਮ ਪ੍ਰਕਾਸ਼ ਪੁੱਤਰ ਭਜਨ ਸਿੰਘ ਵਾਸੀ ਪਿੰਡ ਖਾਨਪੁਰ ਫਕੀਰਾ ਤਹਿ. ਦਿੜ੍ਹਬਾ ਦੀ ਪਤਨੀ ਦੇ ਨਾਮ 'ਤੇ ਸੰਗਰੂਰ ਵਿਖੇ ਇਕ ਪਲਾਟ ਸੀ ਜਿਸਦੀ ਗਲੀ ਦਾ ਝਗੜਾ ਹੋਣ ਕਾਰਨ ਮੁਕੱਦਮਾ ਥਾਣਾ ਸਿਟੀ 'ਚ ਦਰਜ ਕੀਤਾ ਗਿਆ ਸੀ ਪਰ ਬਾਅਦ 'ਚ ਉਕਤ ਝਗੜੇ ਦਾ ਪਤਵੰਤੇ ਸੱਜਣਾ ਨੇ ਰਾਜੀਨਾਮਾ ਕਰਵਾ ਦਿੱਤਾ ਸੀ।
ਦੋਸ਼ੀ ਏ. ਐੱਸ. ਆਈ ਤਰਸੇਮ ਚੰਦ ਨੇ ਰਾਜੀਨਾਮਾ ਕਰਵਾਉਣ ਬਦਲੇ 25000 ਰੁਪਏ 'ਚ ਸੌਦਾ ਤਹਿ ਕੀਤਾ ਅਤੇ ਮੌਕੇ 'ਤੇ 10,000 ਰੁਪਏ ਲੈ ਲਏ। ਬਾਅਦ ਵਿਚ ਅਖਰਾਜ ਰਿਪੋਰਟ ਮਾਨਯੋਗ ਅਦਾਲਤ 'ਚ ਪੇਸ਼ ਹੋਣ ਸਮੇਂ 5000 ਰੁਪਏ ਫਿਰ ਲੈ ਲਏ ਤੇ 9-9-17 ਨੂੰ ਮਾਨਯੋਗ ਅਦਾਲਤ 'ਚ ਅਖਰਾਜ ਰਿਪੋਰਟ ਮਨਜ਼ੂਰ ਕਰਵਾ ਦਿੱਤੀ। ਉਕਤ ਏ. ਐੱਸ. ਆਈ ਅਦਾਲਤ 'ਚ ਮਨਜ਼ੂਰ ਅਖਰਾਜ ਰਿਪੋਰਟ ਬਦਲੇ 10,000 ਰੁਪਏ ਹੋਰ ਮੰਗ ਰਿਹਾ ਸੀ। ਉਕਤ ਨੂੰ ਰਿਸ਼ਵਤ ਲੈਂਦਿਆਂ ਸ਼ੁੱਕਰਵਾਰ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਵਿਜੀਲੈਂਸ ਨੇ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਇਸ ਮੌਕੇ ਐੱਸ. ਆਈ. ਸੁਦਰਸ਼ਨ ਕੁਮਾਰ, ਐੱਸ. ਆਈ. ਤਰਲੋਚਨ ਸਿੰਘ, ਏ. ਐੱਸ. ਆਈ. ਅਮਨਦੀਪ ਸ਼ਰਮਾ, ਰਾਜਵਿੰਦਰ ਸਿੰਘ ਸਣੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
ਉਘੇ ਅਕਾਲੀ ਆਗੂ ਤੇ ਆੜ੍ਹਤੀ ਦੀ ਲਾਸ਼ ਨਹਿਰ 'ਚੋਂ ਬਰਾਮਦ (ਤਸਵੀਰਾਂ)
NEXT STORY