ਜਲੰਧਰ (ਸ਼ੋਰੀ)-ਨਾਕਿਆਂ ’ਤੇ ਕਿਸ ਤਰ੍ਹਾਂ ਪੁਲਸ ਮੁਲਾਜ਼ਮ ਜਨਤਾ ਨੂੰ ਪ੍ਰੇਸ਼ਾਨ ਕਰਕੇ ਰਿਸ਼ਵਤ ਲੈਂਦੇ ਹਨ, ਇਸ ਗੱਲ ਦਾ ਖ਼ੁਲਾਸਾ ਇਕ ਟਰੱਕ ਚਾਲਕ ਨੇ ਕਰਕੇ ਪੁਲਸ ਵਿਭਾਗ ਵਿਚ ਖਲਬਲੀ ਮਚਾ ਦਿੱਤੀ ਹੈ। ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਦੋਂ ਇਹ ਮਾਮਲਾ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੇ ਨੋਟਿਸ ਵਿਚ ਆਇਆ ਤਾਂ ਉਨ੍ਹਾਂ ਤੁਰੰਤ ਉਕਤ ਏ. ਐੱਸ. ਆਈ. ਨੂੰ ਸਸਪੈਂਡ ਕਰਕੇ ਪੁਲਸ ਲਾਈਨ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਲਖਵਿੰਦਰ ਸਿੰਘ, ਪੀ. ਪੀ. ਐੱਸ., ਉਪ ਪੁਲਸ ਕਪਤਾਨ (ਡਿਟੈਕਟਿਵ), ਜਲੰਧਰ ਦਿਹਾਤੀ ਨੂੰ ਸੌਂਪ ਦਿੱਤੀ ਹੈ। ਉਕਤ ਪੁਲਸ ਮੁਲਾਜ਼ਮ ਵੱਲੋਂ 200 ਰੁਪਏ ਦੀ ਰਿਸ਼ਵਤ ਲਈ ਗਈ।

ਇਹ ਵੀ ਪੜ੍ਹੋ: Punjab: ਇੰਟਰਵਿਊ ਦੇਣ ਮਗਰੋਂ ਘੁੰਮਣ ਗਏ 3 ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਇਕੱਠਿਆਂ ਗਈ ਜਾਨ
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿਚ ਕੈਦ ਉਕਤ ਏ. ਐੱਸ. ਆਈ. ਕੁਝ ਮਹੀਨਿਆਂ ਤੱਕ ਰਿਟਾਇਰ ਹੋਣ ਵਾਲਾ ਸੀ। ਹੁਣ ਸਸਪੈਂਸ਼ਨ ਦੌਰਾਨ ਉਸ ਨੂੰ ਸਿਰਫ਼ ਅੱਧੀ ਤਨਖ਼ਾਹ ਹੀ ਮਿਲੇਗੀ। ਜਾਣਕਾਰੀ ਮੁਤਾਬਕ ਟ੍ਰੈਫਿਕ ਪੁਲਸ ਵਿਚ ਤਾਇਨਾਤ ਏ. ਐੱਸ. ਆਈ. ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਵਿਚ ਉਹ ਸੜਕ ਦੇ ਵਿਚਕਾਰ ਬੈਰੀਕੇਡ ਲਾਉਂਦਾ ਹੈ, ਇਕੱਲਾ ਹੀ ਉਹ ਇਕ ਟਰੱਕ ਵਾਲੇ ਨੂੰ ਰੋਕਦਾ ਹੈ ਅਤੇ ਗੱਡੀ ਦੇ ਕਾਗਜ਼ਾਤ ਮੰਗ ਕੇ ਉਸ ਨੂੰ ਡਰਾਉਂਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ! ਝਲਣੀ ਪਵੇਗੀ ਨਵੀਂ ਮੁਸੀਬਤ, 17 ਜ਼ਿਲ੍ਹਿਆਂ 'ਚ ਹੋਵੇਗਾ ਅੰਦੋਲਨ
ਵਾਇਰਲ ਵੀਡੀਓ ਵਿਚ ਜਾਰੀ ਆਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਏ. ਐੱਸ. ਆਈ. ਨੇ 200 ਰੁਪਏ ਮੰਗੇ ਅਤੇ ਜਿਵੇਂ ਹੀ ਡਰਾਈਵਰ ਉਸ ਦੇ ਹੱਥ ਵਿਚ ਕੁਝ ਫੜਾਉਂਦਾ ਹੈ ਤਾਂ ਏ. ਐੱਸ. ਆਈ. ਜੇਬ ਵਿਚ ਹੱਥ ਪਾ ਕੇ ਬੈਰੀਕੇਡ ਨੂੰ ਹਟਾ ਕੇ ਉੱਥੋਂ ਚਲਾ ਜਾਂਦਾ ਹੈ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ 200 ਰੁਪਏ ਏ. ਐੱਸ. ਆਈ. ਨੂੰ ਰਿਸ਼ਵਤ ਵਜੋਂ ਦਿੱਤੇ ਗਏ ਸਨ, ਕਿਉਂਕਿ ਏ. ਐੱਸ. ਆਈ. ਨੇ ਵਰਦੀ ਦੀ ਆੜ ਵਿਚ ਡਰਾ-ਧਮਕਾ ਕੇ ਪੈਸੇ ਮੰਗੇ ਸਨ।

ਇਹ ਵੀ ਪੜ੍ਹੋ: Punjab: ਚਾਚਾ-ਭਤੀਜੇ ਦਾ ਕਾਰਾ ਜਾਣ ਹੋਵੋਗੇ ਹੈਰਾਨ! ਚੱਕਰਾਂ 'ਚ ਪਾ ਦਿੱਤੀ ਪੁਲਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ: ਮੰਦਰ ਦੇ ਬਾਹਰ ਖੂਨੀ ਝੜਪ, ਦਰਜਨ ਨੌਜਵਾਨ ਆਪਸ 'ਚ ਭਿੜੇ, ਰਾਡਾਂ ਨਾਲ ਹਮਲਾ
NEXT STORY