ਸ੍ਰੀ ਆਨੰਦਪੁਰ ਸਾਹਿਬ (ਦਲਜੀਤ) : ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਛਿਮਾਹੀ ਰੱਖ-ਰਖਾਅ ਕਾਰਨ 23 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰਹੇਗਾ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਾਰੇ ਸੈਲਾਨੀ ਹੁਣ 1 ਅਗਸਤ ਤੋਂ ਮੁੜ ਵਿਰਾਸਤ-ਏ-ਖਾਲਸਾ ਵੇਖ ਸਕਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਰਾਸਤ-ਏ-ਖਾਲਸਾ ਦੇ ਨਿਗਰਾਨ ਇੰਜੀਨੀਅਰ ਕਮਲਦੀਪ ਸਿੰਘ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਫਾਊਂਡੇਸ਼ਨ ਵਲੋਂ ਲਏ ਗਏ ਫੈਸਲੇ ਮੁਤਾਬਕ ਸਾਲ 'ਚ 2 ਵਾਰ ਵਿਰਾਸਤ-ਏ-ਖਾਲਸਾ ਨੂੰ ਉਸ ਦੇ ਰੱਖ-ਰਖਾਅ ਜਾਂ ਮੁਰੰਮਤ ਲਈ ਬੰਦ ਕੀਤਾ ਜਾ ਸਕਦਾ ਹੈ, ਜੋ ਕਿ ਰੋਜ਼ਾਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵਿਰਾਸਤ-ਏ-ਖਾਲਸਾ ਵੇਖਣ ਦਾ ਪ੍ਰੋਗਰਾਮ ਇਕ ਅਗਸਤ ਤੋਂ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਦਰਮਿਆਨ ਮੁੜ ਤੋਂ ਬਣਾ ਸਕਦੇ ਹਨ।
ਚੰਡੀਗੜ੍ਹ : ਸਿਨੇਮਾ ਘਰਾਂ 'ਚੋਂ ਖਾਣਾ ਖਾਓਗੇ ਤਾਂ ਲੁੱਟੇ ਜਾਓਗੋ (ਵੀਡੀਓ)
NEXT STORY