ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਰਚੁਅਲ ਤਰੀਕੇ ਨੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ 'ਚ ਬਹੁਤ ਮਦਦ ਕੀਤੀ ਹੈ ਅਤੇ ਹੁਣ ਇਕ ਐਜੁਕੇਸ਼ਨ ਹਬ ਦੇ ਰੂਪ 'ਚ ਵਿਕਸਿਤ ਹੋ ਰਿਹਾ ਹੈ। ਨਵੀਂ ਸਿੱਖਿਆ ਨੀਤੀ 'ਤੇ
ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਬ੍ਰਿਟੇਨ ਜਿਹੇ ਦੇਸ਼ਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਪੰਜਾਬ 'ਚ ਕੈਂਪਸ ਸਥਾਪਿਤ ਕਰਨ 'ਚ ਰੁਚੀ ਦਿਖਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚਿਤਕਾਰਾ ਯੂਨੀਵਰਸਿਟੀ ਦੀ ਟੀਮ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਪੰਜਾਬ ਖੇਤਰ 'ਚ ਮੋਹਰੀ ਯੂਨੀਵਰਸਿਟੀ ਹੈ ਅਤੇ ਉਨ੍ਹਾਂ ਨੇ ਸਿੱਖਿਆ ਨੂੰ ਆਨਲਾਈਨ ਮੋਡ 'ਚ ਪਹੁੰਚਾਉਣ ਲਈ ਜੋ ਅਗਵਾਈ ਕੀਤੀ ਹੈ, ਉਸ ਤਰ੍ਹਾਂ ਨਾਲ ਸਿੱਖਿਆ ਵਿਭਾਗ ਵਲੋਂ ਵੀ ਸਰਕਾਰੀ ਸਕੂਲਾਂ 'ਚ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ।
ਪੋਸਟ ਕੋਵਿਡ ਦੁਨੀਆ ਲਈ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗਾਂ ਦੀਆਂ ਲੋੜਾਂ ਲਈ ਤਿਆਰ ਕਰਨ ਲਈ ਚਿਤਕਾਰਾ ਯੂਨੀਵਰਸਿਟੀ ਨੇ 9 ਸਤੰਬਰ 2020 ਨੂੰ ਰੀਕੇਲੀਬ੍ਰੇਟ 2020 ਦੇ ਨਾਮ ਨਾਲ ਪਹਿਲੀ ਵਰਚੁਅਲ ਰਾਊਂਡ ਟੇਬਲ ਡਿਸਕਸ਼ਨ ਦਾ ਆਯੋਜਨ ਕੀਤਾ, ਜਿਸ ਦੀ ਪੰਜਾਬ ਦੇ ਮੁੱਖ ਮੰਤਰੀ ਨੇ ਅਗਵਾਈ ਕੀਤੀ। ਇਕ ਘੰਟੇ ਤਕ ਇਸ ਵਰਚੁਅਲ ਰਾਊਂਡ ਟੇਬਲ ਗੱਲਬਾਤ ਦਾ ਮੁੱਖ ਟੀਚਾ ਇਸ ਗੱਲ 'ਤੇ ਹੀ ਰਿਹਾ ਕਿ ਸੂਬੇ ਦੇ ਸਨਾਤਕਾਂ ਨੂੰ ਕਿਸ ਤਰ੍ਹਾਂ ਨਾਲ ਪੋਸਟ-ਕੋਵਿਡ ਦੁਨੀਆ ਲਈ ਤਿਆਰ ਕੀਤਾ ਜਾ ਸਕਦਾ ਹੈ। ਇਸ ਗੱਲਬਾਤ 'ਚ ਵੱਖ-ਵੱਖ ਖੇਤਰਾਂ ਦੇ ਉਦਯੋਗਾਂ ਦੇ ਲੀਡਰ ਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਇਸ ਗੱਲ 'ਤੇ ਵਿਚਾਰ ਕੀਤਾ ਕਿ ਵੱਖ-ਵੱਖ ਸਥਾਨਾਂ ਦੇ ਵਿਦਿਆਰਥੀਆਂ ਨੂੰ ਨਵੇਂ ਵਾਤਾਵਰਣ ਦੇ ਅਨੁਕੂਲ ਕਿਸ ਤਰ੍ਹਾਂ ਨਾਲ ਢਾਲਿਆ ਜਾ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਕੋਵਿਡ ਦੀ ਸਥਿਤੀ 'ਤੇ ਬੋਲਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਾਮਲੇ ਅਗਲੇ 2 ਹਫਤੇ 'ਚ ਚੋਟੀ 'ਤੇ ਪਹੁੰਚ ਸਕਦੇ ਹਨ, ਇਸ ਦੇ ਬਾਅਦ ਇਸ 'ਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਨੇ ਰੋਜ਼ਗਾਰ ਯੋਜਨਾਵਾਂ ਅਤੇ ਹੋਰ ਯੋਜਨਾਵਾਂ ਦੇ ਬਾਰੇ 'ਚ ਵੀ ਗੱਲ ਕੀਤੀ ਅਤੇ ਦੱਸਿਆ ਕਿ ਇਨ੍ਹਾਂ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਸਾਨੂੰ ਪਿੰਡਾਂ 'ਚ ਰਹਿਣ ਵਾਲੇ ਲੋਕਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਕਿਉਂਕਿ 65 ਫੀਸਦੀ ਆਬਾਦੀ ਉਥੇ ਨਿਵਾਸ ਕਰਦੀ ਹੈ। ਇਸ ਤੋਂ ਪਹਿਲਾਂ ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੇ ਚਿਤਕਾਰਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਕੋਈ ਸ਼ੱਕ ਨਹੀਂ ਅਸਾਧਰਣ ਰੂਪ ਨਾਲ ਅਸ਼ਾਂਤ ਸਮਾਂ ਹੈ, ਹਰ ਕਦਮ 'ਤੇ ਚੁਣੌਤੀਆਂ ਨਾਲ ਭਰਿਆ ਹੈ ਅਤੇ ਕੋਈ ਵੀ ਹੋਰ ਨੇਤਾ ਸਾਨੂੰ ਸਭ ਨੂੰ ਇਸ ਕਠਿਨ ਹਾਲਾਤਾਂ ਨਾਲ ਇੰਨੇ ਸ਼ਾਨਦਾਰ ਢੰਗ ਨਾਲ ਉਭਾਰ ਨਹੀਂ ਸਕਦਾ ਹੈ, ਜਿਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਇਸ ਮੌਜੂਦਾ ਸਥਿਤੀ 'ਚ ਉਨ੍ਹਾਂ ਦੀ ਭੂਮਿਕਾ ਅਸਾਧਾਰਣ ਤੇ ਮਿਸਾਲੀ ਰਹੀ ਹੈ।
ਇਸ ਮਹੱਤਵਪੂਰਣ ਬਹਿਸ 'ਚ ਹਿੱਸਾ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਮਹਿਮਾਨ ਵਿਅਕਤੀਆਂ ਦਾ ਧੰਨਵਾਦ ਕਰਦੇ ਹੋਏ ਹਿਕਾ ਕਿ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਨੌਜਵਾਨ ਆਬਾਦੀ ਹੈ ਅਤੇ ਵਿਦਿਅਕ ਦੇ ਰੂਪ 'ਚ ਸਾਨੂੰ ਇਨ੍ਹਾਂ ਨੌਜਵਾਨਾਂ, ਇੰਟੈਲੀਜੈਂਟ ਬ੍ਰਿਗੇਡ ਨੂੰ ਸਹੀ ਦਿਸ਼ਾ ਦੇਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਦੇ ਵਿਚਾਰਾਂ ਨੂੰ ਸੁਣ ਕੇ ਸਾਨੂੰ ਹੁਣ ਚੁਣੌਤੀਆਂ ਦੀ ਬਿਹਤਰ ਸਮਝ ਬਣੀ ਹੈ। ਉਦਯੋਗਾਂ ਦੇ ਪ੍ਰੋਫੈਸ਼ਨਲ ਵਿਚਾਰਾਂ ਨਾਲ ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਹੱਲ ਲੱਭਣਾ ਸਾਡੇ ਹੱਥ 'ਚ ਹੈ।
ਲੰਗਰ ਤੇ ਹੋਰ ਸੇਵਾ ਕਾਰਜਾਂ ਲਈ ਵਿਦੇਸ਼ਾਂ ਤੋਂ ਦਾਨ ਹਾਸਲ ਕਰ ਸਕੇਗਾ 'ਗੋਲਡਨ ਟੈਂਪਲ'
NEXT STORY