ਸਮਰਾਲਾ (ਸੰਜੇ ਗਰਗ) : ਹਲਕਾ ਸਮਰਾਲਾ 'ਚ ਪੰਚਾਇੰਤ ਸਮਿਤੀ ਅਤੇ ਜ਼ਿਲਾ ਪਰਿਸ਼ਦ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਬਲਾਕ ਸਮਰਾਲਾ ਅਧੀਨ ਪੈਂਦੇ 15 ਬਲਾਕ ਸੰਮਤੀ ਜ਼ੋਨ ਅਤੇ 3 ਜ਼ਿਲਾ ਪਰਿਸ਼ਦ ਜ਼ੋਨਾਂ ਲਈ ਭਾਵੇਂ ਸਵੇਰੇ 8 ਵਜੇ ਸਾਰੇ ਪੋਲਿੰਗ ਕੇਂਦਰਾਂ 'ਤੇ ਵੋਟਾਂ ਪਵਾਉਣ ਲਈ ਪੋਲਿੰਗ ਸਟਾਫ਼ ਡਿਊਟੀ 'ਤੇ ਹਾਜ਼ਰ ਹੋ ਗਿਆ ਸੀ, ਪਰ ਬਹੁਤੇ ਪੋਲਿੰਗਾਂ ਕੇਂਦਰਾਂ 'ਤੇ ਵੋਟਰਾਂ ਦੀ ਗਿਣਤੀ ਨਜ਼ਰ ਨਹੀਂ ਆਈ। ਇਸ ਵਾਰ ਵੋਟਰਾਂ 'ਚ ਵੋਟਾਂ ਨੂੰ ਲੈ ਕੇ ਪਹਿਲਾਂ ਵਰਗਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਪਹਿਲੇ ਅੱਧੇ ਘੰਟੇ ਦੀ ਪੋਲਿੰਗ ਦੌਰਾਨ ਸਿਰਫ 7 ਫੀਸਦੀ ਵੋਟ ਹੀ ਪੋਲ ਹੋ ਸਕੇ ਹਨ।
ਸਰਕਾਰ ਵਲੋਂ 3 ਬੈਂਕਾਂ ਦੇ ਮਰਜ ਕਰਨ ਦੇ ਫੈਸਲੇ ਦੇ ਵਿਰੋਧ ’ਚ ਸੈਂਕਡ਼ੇ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ
NEXT STORY