ਕਾਠਗਡ਼੍ਹ, (ਰਾਜੇਸ਼)- ਕਾਠਗਡ਼੍ਹ ਦੇ ਨਜ਼ਦੀਕੀ ਪਿੰਡ ਜਗਤੇਵਾਲ ਦੀ ਵਾਲਮੀਕਿ ਬਸਤੀ ਦੇ ਗੰਦੇ ਪਾਣੀ ਦੇ ਨਿਕਾਸ ਲਈ ਮੌਜੂਦਾ ਪੰਚਾਇਤ ਨੇ ਨਿਕਾਸੀ ਨਾਲਾ ਤਾਂ ਬਣਾ ਦਿੱਤਾ ਪਰ ਅੱਗੇ ਕਿਧਰੇ ਪੱਕਾ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਹਰ ਸਮੇਂ ਪਿੰਡ ਨਾਲ ਲੱਗਦੀਆਂ ਲਿੰਕ ਸਡ਼ਕਾਂ ’ਤੇ ਜਾ ਰਿਹਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਲੰਬੇ ਸਮੇਂ ਤੋਂ ਜਗਤੇਵਾਲ ਪਿੰਡ ਦੀ ਵਾਲਮੀਕਿ ਬਸਤੀ ਦੇ ਗੰਦੇ ਪਾਣੀ ਲਈ ਕੋਈ ਵੀ ਨਿਕਾਸੀ ਨਾਲਾ ਨਹੀਂ ਸੀ ਅਤੇ ਪਾਣੀ ਲਿੰਕ ਸਡ਼ਕ ਹੇਠੋਂ ਹੋ ਕੇ ਨਾਲ ਲੱਗਦੇ ਇਕ ਖੇਤ ਵਿਚ ਸਿੰਚਾਈ ਲਈ ਲਾਏ ਪਾਣੀ ਦੇ ਮੋਘੇ ਵਿਚ ਪੈਂਦਾ ਰਹਿੰਦਾ ਸੀ। ਇਸ ਗੰਦੇ ਪਾਣੀ ਦੇ ਨਿਕਾਸ ਲਈ ਮੌਜੂਦਾ ਸਰਪੰਚ ਨੇ ਸਡ਼ਕ ਦੇ ਨਾਲ-ਨਾਲ ਇਕ ਪੱਕੇ ਨਾਲੇ ਦਾ ਨਿਰਮਾਣ ਕਰਵਾ ਦਿੱਤਾ ਅਤੇ ਆਸ ਸੀ ਕਿ ਗੰਦਾ ਪਾਣੀ ਪਹਿਲਾਂ ਵਾਂਗ ਖੇਤ ’ਚ ਲੱਗੇ ਮੋਘੇ ਵਿਚ ਜਾਂਦਾ ਰਹੇਗਾ ਪਰੰਤੂ ਨਾਲੇ ਦੇ ਨਿਰਮਾਣ ਉਪਰੰਤ ਖੇਤ ਮਾਲਕ ਨੇ ਗੰਦੇ ਪਾਣੀ ਨੂੰ ਮੋਘੇ ਵਿਚ ਪਾਉਣ ਤੋਂ ਰੋਕ ਦਿੱਤਾ, ਜਿਸ ਕਾਰਨ ਗੰਦਾ ਪਾਣੀ ਪਿੰਡ ਨਾਲ ਲੱਗਦੀਆਂ ਦੋ ਲਿੰਕ ਸਡ਼ਕਾਂ ’ਤੇ ਹਰ ਸਮੇਂ ਫੈਲਿਆ ਰਹਿੰਦਾ ਹੈ। ੲਿਸ ਨਾਲ ਜਿੱਥੇ ਰਾਹਗੀਰ ਪ੍ਰੇਸ਼ਾਨ ਹਨ, ਉਥੇ ਹੀ ਸਡ਼ਕ ਦੇ ਟੁੱਟਣ ਦਾ ਵੀ ਖਦਸ਼ਾ ਹੈ।
®ਪਿੰਡ ਵਾਸੀਆਂ ਨੇ ਪੰਚਾਇਤ ਨੂੰ ਗੰਦੇ ਪਾਣੀ ਦਾ ਪੱਕਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ, ਤਾਂ ਕਿ ਇਕ ਤਾਂ ਸਡ਼ਕ ਬਚ ਸਕੇ ਅਤੇ ਦੂਜਾ ਗੰਦੇ ਪਾਣੀ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ।
ਕੀ ਕਹਿਣਾ ਹੈ ਸਰਪੰਚ ਦਾ
ਗੰਦੇ ਪਾਣੀ ਬਾਰੇ ਜਦੋਂ ਜਗਤੇਵਾਲ ਦੇ ਸਰਪੰਚ ਸੱਤਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਨਾਲੇ ਰਾਹੀਂ ਗੰਦਾ ਪਾਣੀ ਖੇਤ ’ਚ ਬਣੇ ਮੋਘੇ ਵਿਚ ਜਾਂਦਾ ਸੀ, ਜਿਸ ਵਾਸਤੇ ਉਨ੍ਹਾਂ ਪੱਕੇ ਨਾਲੇ ਦਾ ਨਿਰਮਾਣ ਕਰਵਾ ਦਿੱਤਾ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਗੰਦੇ ਪਾਣੀ ਨੂੰ ਮੋਘੇ ਵਿਚ ਪਾਉਣ ਤੋਂ ਰੋਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਗੇ ਇਸ ਪਾਣੀ ਦਾ ਨਿਕਾਸ ਕਰਨਾ ਮੁਸ਼ਕਲ ਹੈ ਅਤੇ ਨਾਲ ਹੀ ਉਨ੍ਹਾਂ ਕੋਲ ਹੋਰ ਗ੍ਰਾਂਟ ਵੀ ਨਹੀਂ ਹੈ, ਜਿਸ ਨਾਲ ਗੰਦੇ ਪਾਣੀ ਦਾ ਕੋਈ ਪ੍ਰਬੰਧ ਹੋ ਸਕੇ।
ਚੋਰਾਂ ਨੇ ਨਕਦੀ ਸਮੇਤ 4 ਲੱਖ ਰੁਪਏ ਦਾ ਸਾਮਾਨ ਉਡਾਇਆ
NEXT STORY