ਤਲਵਾੜਾ (ਅਨੁਰਾਧਾ)-ਨੇੜਲੇ ਪਿੰਡ ਭੇੜਾ ’ਚ ਚੱਲ ਰਹੇ ਜਗਰਾਤੇ ਦੌਰਾਨ ਮਾਹੌਲ ਖ਼ਰਾਬ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਤਲਵਾੜਾ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਮੁਲਜ਼ਮ ਔਰਤ ਅੰਜੂ ਬਾਲਾ ਪੁੱਤਰੀ ਸੁਰਿੰਦਰ ਕੁਮਾਰ ਨਿਵਾਸੀ ਭੇੜਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ ਕੀਤਾ ਜਬਰ-ਜ਼ਿਨਾਹ
ਜਾਣਕਾਰੀ ਅਨੁਸਾਰ ਪਿੰਡ ਭੇੜਾ ਦੀ ਨਿਵਾਸੀ ਵੀਨਾ ਕੁਮਾਰੀ ਪਤਨੀ ਮੋਹਨ ਲਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਪਿੰਡ ’ਚ ਮਾਤਾ ਰਾਣੀ ਦਾ ਜਗਰਾਤਾ ਕਰਵਾਉਂਦਾ ਆ ਰਿਹਾ ਹੈ। ਇਸ ਵਾਰ ਵੀ ਬੀਤੀ 15 ਮਈ ਦੀ ਰਾਤ ਨੂੰ ਬਾਕਾਇਦਾ ਮਨਜ਼ੂਰੀ ਲੈ ਕੇ ਜਗਰਾਤਾ ਕਰਵਾਇਆ ਜਾ ਰਿਹਾ ਸੀ। ਰਾਤ ਕਰੀਬ ਸਾਢੇ 11 ਵਜੇ ਪਿੰਡ ਦੀ ਹੀ ਰਹਿਣ ਵਾਲੀ ਔਰਤ ਅੰਜੂ ਬਾਲਾ ਨੇ ਜਗਰਾਤੇ ’ਚ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਉਕਤ ਔਰਤ ਨੇ ਹੱਥ ’ਚ ਫੜੇ ਡੰਡੇ ਨਾਲ ਮਾਤਾ ਰਾਣੀ ਦੀ ਅਖੰਡ ਜੋਤ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਦਰਬਾਰ ’ਚ ਭੰਨਤੋੜ ਕਰਨ ਦਾ ਯਤਨ ਕੀਤਾ ਅਤੇ ਸ਼ਰਧਾਲੂਆਂ ਨਾਲ ਬਦਸਲੂਕੀ ਕਰਦੇ ਹੋਏ ਗਾਲੀ-ਗਲੋਚ ਕੀਤਾ। ਪੀੜਤ ਪਰਿਵਾਰ ਅਨੁਸਾਰ ਉਕਤ ਔਰਤ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਇਸ ਸਬੰਧ ’ਚ ਜਦੋਂ ਪੁਲਸ ਸਟੇਸ਼ਨ ਤਲਵਾੜਾ ’ਚ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੜਤਾਲ ਲਈ ਪੁਲਸ ਅਧਿਕਾਰੀ ਸਿਕੰਦਰ ਸਿੰਘ ਵੱਲੋਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਪੁਲਸ ਕਾਰਵਾਈ ਦੌਰਾਨ ਜਦੋਂ ਦੋਵੇਂ ਧਿਰਾਂ ਥਾਣੇ ’ਚ ਮੌਜੂਦ ਸਨ ਤਾਂ ਮੁਲਜ਼ਮ ਔਰਤ ਅੰਜੂ ਬਾਲਾ ਕੁਰਸੀ ਪੁਲਸ ਦੇ ਸਾਹਮਣੇ ਹੀ ਗਾਲਾਂ ਕੱਢਣ ਲੱਗੀ। ਪੁਲਸ ਮੁਲਾਜ਼ਮਾਂ ਵੱਲੋਂ ਉਸ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਥਾਣੇ ’ਚ ਅਮਨ-ਕਾਨੂੰਨ ਭੰਗ ਕਰਨ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨੂੰ ਦੇਖਦੇ ਹੋਏ ਲੇਡੀ ਹੈੱਡ ਕਾਂਸਟੇਬਲ ਅਮਨਦੀਪ ਕੌਰ ਦੀ ਮੌਜੂਦਗੀ ’ਚ ਪੁਲਸ ਨੇ ਮੁਲਜ਼ਮ ਔਰਤ ਅੰਜੂ ਬਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਐੱਸ. ਡੀ. ਐੱਮ. ਅਦਾਲਤ ਮੁਕੇਰੀਆਂ ’ਚ ਪੇਸ਼ ਕੀਤਾ।
ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਦੇ ਲੋਕਾਂ ਅਤੇ ਧਾਰਮਿਕ ਜਥੇਬੰਦੀਆਂ ’ਚ ਭਾਰੀ ਰੋਸ ਪੈਦਾ ਹੋ ਗਿਆ। ਇਸ ਘਟਨਾ ਦੇ ਵਿਰੋਧ ’ਚ ਪਿੰਡ ਭੇੜਾ ਦੇ ਸਾਰੇ ਨਿਵਾਸੀਆਂ, ਜਾਗਰਣ ਸੁਧਾਰ ਮੰਡਲ, ਹਿੰਦੂ ਤਖ਼ਤ ਪਟਿਆਲਾ ਅਤੇ ਵਿਸ਼ਵ ਬ੍ਰਾਹਮਣ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਇਕੱਠੇ ਹੋ ਕੇ ਇਸ ਘਿਨਾਉਣੀ ਹਰਕਤ ਦਾ ਤਿੱਖਾ ਵਿਰੋਧ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ’ਚ ਮੁੱਖ ਤੌਰ ’ਤੇ ਪੰਜਾਬ ਸਕੱਤਰ ਸੁਨੀਲ ਠਾਕੁਰ, ਪੰਜਾਬ ਪ੍ਰਧਾਨ ਮਹਿਲਾ ਵਿੰਗ ਪੂਨਮ ਸ਼ਰਮਾ, ਅਸ਼ਵਨੀ ਸ਼ਰਮਾ, ਪ੍ਰਤੀਸ਼ ਕਾਲੀਆ, ਰਾਜੀਵ ਸ਼ਰਮਾ, ਮੀਨਾ ਜੀ, ਨਿਸ਼ਾ ਠਾਕੁਰ ਅਤੇ ਰਾਜਕੁਮਾਰ ਵਿਸ਼ਵ ਬ੍ਰਾਹਮਣ ਪ੍ਰੀਸ਼ਦ ਵੱਲੋਂ ਅਨੁਰਾਧਾ ਸ਼ਾਮਲ ਹੋਏ।
ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਸੂਚਨਾ ਅਧਿਕਾਰੀ ਬਣੇ ਅੰਮ੍ਰਿਤਪਾਲ ਸਿੰਘ
NEXT STORY