ਅੰਮ੍ਰਿਤਸਰ (ਸੰਜੀਵ)- ਔਰਤ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਨਕਦੀ ਨਾਲ ਭਰਿਆ ਪਰਸ ਖੋਹ ਕੇ ਲਿਜਾਣ ਦੇ ਦੋਸ਼ 'ਚ ਥਾਣਾ ਸਦਰ ਦੀ ਪੁਲਸ ਨੇ ਰਾਜ ਕੁਮਾਰ ਉਰਫ ਲਵ ਨਿਵਾਸੀ ਜਗਦੰਬੇ ਕਾਲੋਨੀ ਮਜੀਠਾ ਰੋਡ ਵਿਰੁੱਧ ਕੇਸ ਦਰਜ ਕੀਤਾ ਹੈ। ਸਵਿਤਾ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਹਸਪਤਾਲ ਤੋਂ ਘਰ ਨੂੰ ਪਰਤ ਰਹੀ ਸੀ ਕਿ ਰਸਤੇ ਵਿਚ ਗਲੀ ਨੰ. 5 ਦੇ ਨੇੜੇ ਪਿੱਛੋਂ ਆਏ ਉਕਤ ਮੁਲਜ਼ਮ ਨੇ ਉਸ ਦੀਆਂ ਅੱਖਾਂ ਵਿਚ ਮਿਰਚ ਪਾਊਡਰ ਪਾਇਆ ਅਤੇ ਉਸ ਦੇ ਹੱਥਾਂ ਵਿਚ ਫੜਿਆ ਪਰਸ ਝਪਟ ਕੇ ਫਰਾਰ ਹੋ ਗਿਆ, ਜਿਸ ਵਿਚ 7100 ਰੁਪਏ ਦੀ ਨਕਦੀ ਤੇ ਹਸਪਤਾਲ ਦੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਮ ਰਹੀਮ ਮਾਮਲਾ: ਰੇਲਵੇ ਨੇ ਰੱਦ ਕੀਤੀਆਂ ਗਈਆਂ ਇਨ੍ਹਾਂ ਟ੍ਰੇਨਾਂ ਨੂੰ ਕੀਤਾ ਬਹਾਲ
NEXT STORY