ਫਤਿਹਗੜ੍ਹ ਚੂੜੀਆਂ (ਸਾਰੰਗਲ ਬਿਕਰਮਜੀਤ) : ਸੋਮਵਾਰ ਰਾਤ ਲਗਭਗ 8 ਵਜੇ ਵਾਰਡ ਨੰ 7 ਗਲੀ ਭਾਟੀਆ ਵਾਲੀ ਦੇ ਇਕ 17 ਸਾਲਾ ਨਾਬਾਲਗ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਹੁਲ ਭਾਟੀਆ ਪੁੱਤਰ ਰਕੇਸ਼ ਭਾਟੀਆ ਜੋ ਕਿ ਥੋੜੇ ਹੀ ਸਮੇਂ ਤੋਂ ਬਿਜਲੀ ਦਾ ਕੰਮ ਸਿੱਖਦਾ ਸੀ, ਆਪਣੇ ਘਰ ਵਿਚ ਇੰਨਵਰਟਰ-ਬੈਟਰੇ ਦੀਆਂ ਤਾਰਾਂ/ਟਰਮੀਨਲ ਨੂੰ ਠੀਕ ਕਰ ਰਿਹਾ ਹੈ, ਜੋ ਕਿ ਅਚਾਨਕ ਜ਼ਬਰਦਸਤ ਕਰੰਟ ਦੀ ਲਪੇਟ ਵਿਚ ਆ ਗਿਆ ਅਤੇ ਜ਼ਮੀਨ ’ਤੇ ਬੇਹੋਸ਼ੀ ਦੀ ਹਾਲਤ ਵਿਚ ਡਿੱਗ ਪਿਆ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਰਾਹੁਲ ਨੂੰ ਡਾਕਟਰੀ ਸਹਾਇਤਾ ਲਈ ਸਥਾਨਕ ਹਸਪਤਾਲਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਵੀ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਰਾਹੁਲ ਦਾ ਮੰਗਲਵਾਰ ਸਵੇਰੇ ਰੇਲਵੇ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਲੰਬੀ ’ਚ ਨੌਜਵਾਨ ਦੀ ਟਰੈਕਟਰ ਨਾਲ ਬੰਨ੍ਹ ਕੇ ਕੁੱਟਮਾਰ ਦੇ ਮਾਮਲੇ ’ਚ ਐੱਸ. ਸੀ. ਕਮਿਸ਼ਨ ਦੀ ਸਖ਼ਤ ਕਾਰਵਾਈ
NEXT STORY