ਸੁਨਾਮ ਊਧਮ ਸਿੰਘ (ਬਾਸਲ): ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟਾਂ ਕਾਰਨ ਅੱਜ ਹਲਕਾ ਇੰਚਾਰਜ ਕਾਂਗਰਸ ਦਾਮਨ ਥਿੰਦ ਬਾਜਵਾ ਨੇ ਔਰਤਾਂ ਸਣੇ ਆਈ.ਟੀ.ਆਈ ਚੌਕ ’ਚ ਟਰੱਕ ਨੂੰ ਰੱਸੇ ਨਾਲ ਖਿੱਚਿਆ ਅਤੇ ਇਸ ਮੌਕੇ ਕਾਂਗਰਸੀ ਲੀਡਰਾਂ ਨੇ ਰੱਸੇ ਨਾਲ ਕਾਰ ਨੂੰ ਖਿੱਚਿਆ।ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਰੇਟ ਵਧ ਰਹੇ ਹਨ ਪਰ ਕੇਂਦਰ ਸਰਕਾਰ ਤੇ ਕੋਈ ਵੀ ਅਸਰ ਨਹੀਂ ਉਨ੍ਹਾਂ ਨੂੰ ਜਨਤਾ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਅੱਜ ਹਰ ਇੱਕ ਦੇਸ਼ ਵਾਸੀ ਕੇਂਦਰ ਦੀ ਇਸ ਮਾੜੀ ਸਰਕਾਰ ਦੀ ਨੀਤੀਆਂ ਕਾਰਨ ਦੁਖੀ ਹੈ ਅਤੇ ਅੱਜ ਜਿਹੜੇ ਰੇਟ ਪੈਟਰੋਲ ਅਤੇ ਡੀਜ਼ਲ ਲਗਾਤਾਰ ਵਧ ਰਹੇ ਹਨ।
ਉਸ ਨਾਲ ਉਨ੍ਹਾਂ ਦੀ ਜ਼ਿੰਦਗੀ ਤੇ ਅਸਰ ਪੈ ਰਿਹਾ ਹੈ ਇਸ ਨਾਲ ਹਰ ਜ਼ਰੂਰਤਮੰਦ ਚੀਜ਼ ਮਹਿੰਗੀ ਹੋ ਰਹੀ ਹੈ ਹਰ ਗ੍ਰਹਿਣੀ ਨੂੰ ਵੀ ਇਸ ਦਾ ਅਸਰ ਪੈ ਰਿਹਾ। ਇਸ ਮੌਕੇ ਹਰਮਨ ਬਾਜਵਾ ,ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ,ਨਗਰ ਕੌਂਸਲਰ ਮਨਪ੍ਰੀਤ ਬਡ਼ੈਚ ,ਆਸ਼ੂ ਖਡਿਆਲਿਆ, ਸਨੀ ਕਾਂਸਲ ,ਹਰਪਾਲ ਹਾਂਡਾ ,ਵਿੱਕੀ ਤੇ ਮਨਪ੍ਰੀਤ ਬਾਂਸਲ ,ਬਲਜੀਤ ਸਿੰਘ ,ਪਰੇਮ ਚੰਦ ਧਮਾਕਾ , ਅਮਰਿੰਦਰ ਸਿੰਘ ਮੋਨੀ ,ਬਿੱਟੂ ਆਦਿ ਮੌਜੂਦ ਸਨ।
2022 ਦੇ ਦੰਗਲ ’ਚ ਕੌਣ ਪਾਏਗਾ ਢੀਂਡਸਾ ਨਾਲ ਪੇਚਾ, ਸੁਖਬੀਰ ਜਾਂ ਚੰਦੂਮਾਜਰਾ?
NEXT STORY