ਸੰਗਰੂਰ (ਬੇਦੀ, ਯਾਦਵਿੰਦਰ, ਹਰਜਿੰਦਰ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਭੱਖਦੀਆਂ ਕਿਸਾਨੀ ਮੰਗਾਂ ਮਸਲਿਆਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਬਾਦਸ਼ਾਹਪੁਰ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਸਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ®ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਬਾਦਸ਼ਾਹਪੁਰ, ਪ੍ਰੈੱਸ ਸਕੱਤਰ ਜਰਨੈਲ ਜਹਾਂਗੀਰ, ਜ਼ਿਲਾ ਕਮੇਟੀ ਮੈਂਬਰ ਕ੍ਰਿਪਾਲ ਸਿੰਘ ਅਤੇ ਨਿਰਮਲ ਸਿੰਘ ਘਨੌਰ ਨੇ ਕਿਹਾ ਕਿ ਕਿਰਤੀ ਮਜ਼ਦੂਰਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ, ਸਿੱਖਿਆ ਤੇ ਸਿਹਤ ਬੁਨਿਆਦੀ ਹੱਕਾਂ ਤੋਂ ਲੋਕ ਵਾਂਝੇ ਹਨ, ਅਧਿਆਪਕਾਂ ਦੀਆਂ ਤਨਖਾਹਾਂ ’ਚ ਕਟੌਤੀ ਤੋਂ ਵਿਧਾਇਕਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ ਦੀ ਆਪੋ ਧਾਪੀ ਨੇ ਪੰਜਾਬ ਅੰਦਰ ਅਸਥਿਰਤਾ ਪੈਦਾ ਕਰ ਕੇ ਸਮੇਂ ਦੀਆਂ ਸਰਕਾਰਾਂ ਖਿਲਾਫ਼ ਤਿੱਖੇ ਸੰਘਰਸ਼ ਨੂੰ ਅੰਜਾਮ ਦੇਣ ਲਈ ਸੰਘਰਸ਼ ਦੇ ਅਖਾਡ਼ਿਆ ’ਚ ਨਿੱਤਰਨਾ ਸਮੇਂ ਦੀ ਮੁੱਖ ਲੋਡ਼ ਹੈ, ਜਥੇਬੰਦੀ ਦੇ ਮੋਹਰੀ ਆਗੂ ਜਸਵੰਤ ਸਿੰਘ ਢਢੋਗਲ ਗੁਰਦੇਵ ਸਿੰਘ ਤੁੰਗ, ਕਾਕਾ ਸਿੰਘ ਢੰਡੋਲੀ, ਸੁਖਦੇਵ ਸਿੰਘ ਛਾਹਡ਼ ਅਤੇ ਮਹਿੰਦਰ ਸਿੰਘ ਸਲੇਮਪੁਰ ਨੇ ਕਿਸਾਨਾਂ ਦੀ ਗੰਨਾ ਮਿੱਲਾਂ ਤੋਂ ਬਕਾਇਆ ਰਾਸ਼ੀ ਵਾਪਸ ਕਰਵਾਏ ਜਾਣ, ਰਹਿੰਦੇ ਕਿਸਾਨਾਂ ਦੀ ਪੂਰੀ ਕਰਜ਼ਾ ਮੁਆਫੀ, ਕਿਸਾਨੀ ਨੂੰ ਟੈਕਸ ਮੁਕਤ ਡੀਜ਼ਲ ਤੇਲ ਦੇਣ ਦੀ ਮੰਗ ਉਠਾਈ। ਇਸ ਮੌਕੇ ਕੁਲਦੀਪ ਸਿੰਘ ਹਮਾਗਗਡ਼੍ਹ, ਲਾਲ ਸਿੰਘ ਰਾਏਪੁਰ, ਮੱਧਰ ਸਿੰਘ ਸਰਬਪੁਰ ਆਦਿ ਨੇ ਸੰਬੋਧਨ ਕੀਤਾ।
ਕਿਸਾਨਾਂ ਵਲੋਂ ਡੀ. ਸੀ. ਦਫ਼ਤਰ ਦੇ ਬਾਹਰ ਨਾਅਰੇਬਾਜ਼ੀ
NEXT STORY