ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਬੀ. ਵੀ. ਐੱਮ. ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ’ਚ ਨਰਸਰੀ ਤੋਂ ਯੂ. ਕੇ. ਜੀ. ਦੇ ਬੱਚਿਆਂ ਦੀ ਬੈਸਟ ਸ਼ੈੱਫ ਮਾਮ ਪ੍ਰਤੀਯੋਗਤਾ ਕਰਵਾਈ ਗਈ। ਇਸ ’ਚ ਬੱਚਿਆਂ ਦੀਆਂ ਮਾਤਾਵਾਂ ਵਲੋਂ ਵਧੀਆ-ਵਧੀਆ ਪਕਵਾਨ ਬਣਾ ਕੇ ਭੇਜੇ ਗਏ। ਬੱਚੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ। ਸਭ ਬੱਚੇ ਵਧੀਆ-ਵਧੀਆ ਖਾਣ ਵਾਲੀਆਂ ਚੀਜ਼ਾਂ ਬਣਾ ਕੇ ਲਿਆਏ ਸਨ। ਮਾਤਾਵਾਂ ਨੇ ਪੂਰੀ ਮਿਹਨਤ ਨਾਲ ਖਾਣਾ ਬਣਾਇਆ ਅਤੇ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਹੋਇਆ ਸੀ। ਸਭ ਬੱਚੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਰਿਤਾ ਨੇ ਵੀ ਬੱਚਿਆਂ ਦਾ ਉਤਸ਼ਾਹ ਵਧਾਇਆ। ਇਸ ਪ੍ਰਤੀਯੋਗਤਾ ’ਚ ਨਰਸਰੀ ਕਲਾਸ ਦੇ ਕੈਰਵ, ਮਾਨਵੀ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਐੱਲ. ਕੇ. ਜੀ. ਸਟਾਰ ਦੇ ਜਤਿਸ਼, ਯੁਵਰਾਜ ਪਾਂਡੇ ਪਹਿਲੇ ਸਥਾਨ ’ਤੇ ਰਹੇ। ਐੱਲ. ਕੇ. ਜੀ. ਮੂਨ ਦੇ ਉਦੈ ਕਾਕਡ਼ੀਆ, ਯੂੁ.ਕੇ.ਜੀ. ਸਟਾਰ ਦੀ ਅਰੁਣਜੋਤ ਕੌਰ ਅਤੇ ਯੂ. ਕੇ. ਜੀ. ਮੂਨ ਦੇ ਸ਼ੋਭਿਤਾ ਅਤੇ ਭਾਰਗਵ ਮਿੱਤਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਜੇਤੂ ਬੱਚਿਆਂ ਦੀਆਂ ਮਾਤਾਵਾਂ ਨੂੰ ਵਧਾਈ ਦਿੱਤੀ।
ਇਕਬਾਲ ਸਿੰਘ ਗਿੱਲ ਸਪੈਸ਼ਲ ਬ੍ਰਾਂਚ ਬਰਨਾਲਾ ਦੇ ਇੰਚਾਰਜ ਨਿਯੁਕਤ
NEXT STORY