ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਧਨਵੰਤਰੀ ਦਿਵਸ ਅਤੇ ਨੈਸ਼ਨਲ ਆਯੁਰਵੇਦ ਦਿਵਸ ਜ਼ਿਲਾ ਵੈਦ ਮੰਡਲ ਬਰਨਾਲਾ ਵੱਲੋਂ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਬਰਨਾਲਾ ਵਿਖੇ ਬਡ਼ੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਪ੍ਰੋਗਰਾਮ ਸਿੰਘ ਜ਼ਿਲੇ ਭਰ ਦੇ ਵੈਦ ਅਤੇ ਡਾਕਟਰਾਂ ਤੋਂ ਇਲਾਵਾ ਕਈ ਧਾਰਮਿਕ ਅਤੇ ਸੋਸ਼ਲ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਵੀ. ਕੇ. ਦੱਤ ਪ੍ਰਧਾਨ ਆਯੁਰਵੇਦ ਮਹਾ ਸੰਮੇਲਨ ਪੰਜਾਬ ਨੇ ਕੀਤੀ। ਪ੍ਰੋਗਰਾਮ ’ਚ ਮੁੱਖ ਮਹਿਮਾਨ ਡਾ. ਜਗਜੀਤ ਸਿੰਘ ਵਾਈਸ ਚੇਅਰਮੈਨ ਬੋਰਡ ਆਫ ਆਯੁਰਵੇਦਾ ਪੰਜਾਬ ਵਿਸ਼ੇਸ਼ ਮਹਿਮਾਨ, ਡਾ. ਸੰਜੀਵ ਗੋਇਲ ਰਜਿ. ਬੋਰਡ ਆਫ ਆਯੁਰਵੇਦਾ ਪੰਜਾਬ ਅਤੇ ਡਾ. ਊਸ਼ਾ ਗਰਗ ਜ਼ਿਲਾ ਅਾਯੁਰਵੇਦਾ ਅਤੇ ਯੂਨਾਨੀ ਅਫਸਰ ਬਰਨਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਡਾ. ਵੀ. ਕੇ. ਦੱਤ ਵੱਲੋਂ ਭਗਵਾਨ ਧਨਵੰਤਰੀ ਜੀ ਦੀ ਜੋਤੀ ਪ੍ਰਚੰਡ ਕਰਨ ਉਪਰੰਤ ਪੂਜਾ ਕੀਤੀ ਗਈ। ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਵੱਲੋਂ ਬਾਹਰੋਂ ਆਏ ਮਹਿਮਾਨਾਂ, ਵੈਦ ਭਰਾਵਾਂ ਅਤੇ ਪਹੁੰਚੀਆਂ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਡਾ. ਜਗਜੀਤ ਸਿੰਘ ਵੱਲੋਂ ਸਮਾਗਮ ਦਾ ਉਦਘਾਟਨ ਕੀਤਾ ਗਿਆ। ਡਾ. ਸੰਜੀਵ ਗੋਇਲ ਨੇ ਕਿਹਾ ਕਿ ਜਿਨ੍ਹਾਂ ਚਕਿੱਤਸਕਾਂ ਕੋਲ ਕੋਈ ਵੀ ਡਿਗਰੀ ਨਹੀਂ, ਨੂੰ ਉਪ ਵੈਦ ਦਾ ਕੋਰਸ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਸਮੇਂ ਪੰਜਾਬ ’ਚ ਸਰਕਾਰੀ ਨੌਕਰੀ ਉਪਰ 65 ਉਪ ਵੈਦ ਰੱਖੇ ਗਏ ਸਨ ਜਿਨ੍ਹਾਂ ’ਚੋਂ 40 ਜ਼ਿਲਾ ਬਰਨਾਲਾ ਤੋਂ ਸਨ। ਜ਼ਿਲਾ ਆਯੁਰਵੇਦ ਅਫਸਰ ਬਰਨਾਲਾ ਡਾ. ਊਸ਼ਾ ਗਰਗ ਨੇ ਕਿਹਾ ਕਿ ਬਰਨਾਲਾ ਦੀ ਸਰਕਾਰੀ ਅਾਯੁਰਵੇਦ ਡਿਸਪੈਂਸਰੀ ਜਿੱਥੇ ਆਪਣੀ ਭੂਮਿਕਾ ਨਿਭਾਅ ਰਹੀ ਹੈ, ਉੱਥੇ ਵੈਦਾਂ ਨੂੰ ਵੀ ਪੂਰਾ ਸਹਿਯੋਗ ਦੇ ਰਹੀ ਹੈ। ਸਮਾਗਮ ’ਚ ਪਹੁੰਚੇ ਮਹਿਮਾਨਾਂ ਅਤੇ ਵੈਦ ਭਰਾਵਾਂ ਦਾ ਜ਼ਿਲਾ ਵੈਦ ਮੰਡਲ ਦੇ ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਮਾਗਮ ’ਚ ਸੰਧੂ ਬ੍ਰਦਰਜ਼ ਸੰਘੇਡ਼ਾ ਵੱਲੋਂ ਪੁਸਤਕਾਂ ਦੀ ਸਟਾਲ ਲਾਈ ਗਈ ਅਤੇ ਓਮ ਪ੍ਰਕਾਸ਼ ਪਿਆਰਾ ਲਾਲ ਸੇਰੋਂ ਵਾਲਿਆਂ ਵੱਲੋਂ ਵੈਦਾਂ ਨੂੰ ਭਗਵਾਨ ਧਨਵੰਤਰੀ ਜੀ ਦੀ ਪ੍ਰਤਿਮਾ ਵਾਲੇ ਕਲੰਡਰ ਵੀ ਵੰਡੇ ਗਏ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਮੋਹਨ ਸਿੰਘ ਰੰਗੀਆ, ਸਹਾਇਕ ਜਨਰਲ ਸਕੱਤਰ ਵੈਦ ਵਾਸਦੇਵ ਸ਼ਰਮਾ, ਖਜ਼ਾਨਚੀ ਡਾ. ਰਾਹੁਲ ਰੁਪਾਲ, ਪ੍ਰੈੱਸ ਸਕੱਤਰ ਵੈਦ ਰਜਿੰਦਰ ਬਰਾਡ਼, ਸਕੱਤਰ ਵੈਦ ਚਰਨ ਸਿੰਘ, ਵੈਦ ਸੱਤਪਾਲ ਗਰਗ, ਵੈਦ ਵਿਨੋਦ ਕੁਮਾਰ ਤਪਾ, ਵੈਦ ਗੋਪੀ ਚੰਦ ਤੋਂ ਇਲਾਵਾ ਵੱਡੀ ਗਿਣਤੀ ’ਚ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
5 ਸਾਲ ਤੱਕ ਦੇ ਬੱਚਿਆਂ ਨੂੰ ਪਿਅਾਈਆਂ ਜਾਣਗੀਆਂ ਪੋਲੀੳ ਰੋਧਕ ਬੂੰਦਾਂ; ਡਾ. ਕਿਸ਼ੋਰ
NEXT STORY