ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)- ਛਠ ਪੂਜਾ ਦਾ ਤਿਉਹਾਰ ਭਾਵੇਂ ਬਿਹਾਰ, ਯੂ. ਪੀ. ਦੇ ਨਾਲ-ਨਾਲ ਬਰਨਾਲਾ ’ਚ ਵੀ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ। ਜਾਣਕਾਰੀ ਦਿੰਦਿਆਂ ਐੱਫ. ਸੀ. ਆਈ. ਯੂਨੀਅਨ ਬਰਨਾਲਾ ਦੇ ਪ੍ਰਬੰਧਕਾਂ ਲਕਸ਼ਮੀ ਸਾਹਨੀ, ਲਲਤੇਸ਼ਵਰ, ਯੋਗੇਸ਼ਵਰ ਅਤੇ ਫੂਲਣਪਾਤੀ ਨੇ ਦੱਸਿਆ ਕਿ ਸੇਖਾ ਰੋਡ ਸਥਿਤ ਐੱਫ. ਸੀ. ਆਈ. ਦੇ ਗੋਦਾਮਾਂ ’ਚ ਇਕ ਵੱਡਾ ਤਲਾਅ ਬਣਾ ਕੇ ਉਕਤ ਪ੍ਰਵਾਸੀਆਂ ਵਲੋਂ ਛਠ ਪੂਜਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ’ਤੇ ਅੌਰਤਾਂ ਤਿੰਨ ਦਿਨ ਦਾ ਵਰਤ ਰੱਖ ਕੇ ਅੱਜ ਦੇ ਦਿਨ ਤਲਾਬ ਕਿਨਾਰੇ ਆਪਣੀ ਸ਼ਰਧਾ ਅਨੁਸਾਰ ਫਲ ਲੈ ਕੇ ਛਠ ਪੂਜਾ ਕਰਦੀਆਂ ਹਨ। ਸੂਰਜ ਨੂੰ ਪਾਣੀ ਦੇ ਕੇ ਪੂਰੇ ਸਮਾਜ ’ਚ ਸੁੱਖ ਸ਼ਾਂਤੀ ਦੀ ਕਾਮਨਾ ਕਰਦੀਆਂ ਹਨ। ਯੂਨੀਅਨ ਮੈਂਬਰਾਂ ਵਲੋਂ ਇਸ ਤਿਉਹਾਰ ਮੌਕੇ ਕੀਤੇ ਗਏ ਚੰਗੇ ਪ੍ਰਬੰਧਾਂ ਲਈ ਐੱਮ. ਸੀ. ਜਗਰਾਜ ਪੰਡੋਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਵਿਦਿਆਰਥੀਆਂ ਨੇ ਨਸ਼ੇ ਦੇ ਖਿਲਾਫ ਕੱਢੀ ਰੈਲੀ
NEXT STORY