ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)- ਗੁਰੂ ਗੋਬਿੰਦ ਸਿੰਘ ਕਾਲਜ ਸੰਘੇਡ਼ਾ ਦੇ ਐੱਨ. ਐੱਸ. ਐੱਸ. ਵਿਭਾਗ ਵਲੋਂ ਸੰਸਥਾ ਪ੍ਰਧਾਨ ਸਰਦਾਰ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪ੍ਰੋਗਰਾਮ ਅਫਸਰ ਡਾਕਟਰ ਸਰਬਜੀਤ ਸਿੰਘ ਕੁਲਾਰ ਪ੍ਰੋਫੈਸਰ ਬੇਅੰਤ ਕੌਰ ਦੀ ਅਗਵਾਈ ਵਿਚ ਚਾਰ ਰੋਜ਼ਾ ਐੱਨ. ਐੱਸ. ਐੱਸ. ਦਾ ਇਤਿਹਾਸਕ ਟੂਰ ਲਿਜਾਇਆ ਗਿਆ। ਜਿਸ ਦੀ ਰਵਾਨਗੀ ਸੰਸਥਾ ਪ੍ਰਧਾਨ ਸਰਦਾਰ ਭੋਲਾ ਸਿੰਘ ਵਿਰਕ ਸੰਸਥਾ ਸੁਪਰਡੈਂਟ ਸਰਦਾਰ ਸੁਖਮਿੰਦਰ ਸਿੰਘ ਧਾਲੀਵਾਲ ਜੀ ਨੇ ਹਰੀ ਝੰਡੀ ਦੇ ਕੇ ਕੀਤੀ। ਇਹ ਟੂਰ ਹਰਿਦੁਆਰ ਦੇਹਰਾਦੂਨ ਮੰਸੂਰੀ ਪਾਉਂਟਾ ਸਾਹਿਬ ਰਿਸ਼ੀਕੇਸ਼ ਆਦਿ ਹੁੰਦਾ ਹੋਇਆ ਕਾਲਜ ਪਰਤਿਆ। ਇਸ ਟੂਰ ਦੀ ਦੇਖਰੇਖ ’ਚ ਕਾਲਜ ਅਧਿਆਪਕ ਪ੍ਰੋ. ਤਾਰਾ ਸਿੰਘ, ਪ੍ਰੋ.ਬਲਜੀਤ ਸਿੰਘ, ਪ੍ਰੋ. ਕਮਲਜੀਤ ਕੌਰ, ਪ੍ਰੋ. ਬੇਅੰਤ ਕੌਰ, ਪ੍ਰੋ. ਕਮਲਦੀਪ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ ।
ਛਠ ਪੂਜਾ ਦਾ ਤਿਉਹਾਰ ਮਨਾਇਆ
NEXT STORY