ਸੰਗਰੂਰ (ਜ਼ਹੂਰ)- ਹਰਫ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ’ਚ ਕੌਮੀ ਸਿੱਖਿਆ ਦਿਵਸ ਬਡ਼ੇ ਜੋਸ਼ ਅਤੇ ਨਿਵੇਕਲੇ ਢੰਗ ਨਾਲ ਮਨਾਇਆ। ਕਾਲਜ ਦੇ ਵਿਦਿਆਰਥੀਆਂ ਮੁਹੰਮਦ ਸਲੀਮ ਬੀ. ਏ. ਭਾਗ ਪਹਿਲਾ ਅਤੇ ਤਾਨੀਆ ਬੀ. ਏ. ਭਾਗ ਦੂਜਾ ਨੇ ਉਕਤ ਸਮਾਗਮ ’ਚ ਸਿੱਖਿਆ ਦੀ ਮਹੱਤਤਾ ਬਾਰੇ ਭਾਸ਼ਣ ਦੁਆਰਾ ਆਪਣੇ ਵੱਖ-ਵੱਖ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਕਾਲਜ ਦੇ ਪ੍ਰੋ. ਗੁਰਵੀਰ ਸਿੰਘ ਨੇ ਇਸ ਦਿਵਸ ਦੇ ਇਤਿਹਾਸਕ ਪਿਛੋਕਡ਼ ਨਾਲ ਜਾਣੂ ਕਰਵਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਨੇ ਸਮੂਹ ਵਿਦਿਆਥੀਆਂ ਨੂੰ ਇਸ ਦਿਵਸ ਦੇ ਆਯੋਜਨ ਦੀ ਸ਼ਲਾਘਾ ਕੀਤੀ ਅਤੇ ਕੌਮੀ ਸਿੱਖਿਆ ਦਿਵਸ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗਿਆਨ ਪ੍ਰਾਪਤ ਕਰਨ ਦੀ ਕੋਈ ਸਮਾਂ-ਸੀਮਾ ਨਹੀਂ ਹੁੰਦੀ, ਅਧਿਆਪਕ ਸਾਰੀ ਉਮਰ ਆਪ ਇਕ ਵਿਦਿਆਰਥੀ ਬਣ ਕੇ ਸਿੱਖਣ ਦੀ ਲਾਲਸਾ ਰੱਖਦਾ ਹੈ ਅਤੇ ਵਿਦਿਆਰਥੀਆਂ ਨੂੰ ਗਿਆਨ ਵੰਡਦਾ ਹੈ। ਅਜਿਹੇ ਅਧਿਆਪਕਾਂ ਦੀ ਹੀ ਅਜੋਕੇ ਸਮਾਜ ਨੂੰ ਲੋਡ਼ ਹੈ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਪ੍ਰੋ.ਇਕਰਾ ਰਸ਼ੀਦ ਨੇ ਬਾਖ਼ੂਬੀ ਕੀਤਾ।
ਮਨੀਸ਼ ਗਰਗ ਦਾ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ
NEXT STORY