ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਨਾਭਾ ਵਿਖੇ ਦਿਨ-ਦਿਹਾਡ਼ੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਬੈਂਕ ਗਾਰਡ ਦੇ ਗੋਲੀ ਮਾਰ ਕੇ 50 ਲੱਖ ਦੇ ਕਰੀਬ ਲੁੱਟ ਦੀ ਵਾਰਦਾਤ ਤੋਂ ਬਾਅਦ ਸੰਗਰੂਰ ਪੁਲਸ ਵੀ ਚੌਕੰਨੀ ਹੋ ਗਈ ਤੇ ਉਨ੍ਹਾਂ ਨਾਭੇ ਤੋਂ ਸੰਗਰੂਰ ਆਉਣ ਵਾਲੇ ਰਸਤਿਅਾਂ ’ਤੇ ਨਾਕੇ ਲਾ ਕੇ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਤਲਾਸ਼ੀ ਲਈ। ‘ਜਗ ਬਾਣੀ’ ਨਾਲ ਇਸ ਸਬੰਧੀ ਗੱਲ ਕਰਦਿਆਂ ਡੀ. ਐੱਸ. ਪੀ. (ਆਰ) ਸੰਗਰੂਰ ਸਤਪਾਲ ਸ਼ਰਮਾ ਨੇ ਦੱਸਿਆ ਕਿ ਅੱਜ ਨਾਭਾ ਵਿਖੇ ਵਾਪਰੀ ਲੁੱਟ ਦੀ ਘਟਨਾ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫਡ਼ਨ ਲਈ ਸੰਗਰੂਰ ਪੁਲਸ ਨੇ ਚੌਕਸੀ ਵਜੋਂ ਨਾਭੇ ਤੋਂ ਆਉਣ ਵਾਲੇ ਰਸਤੇ ਨਾਨਕੀਆਣਾ ਚੌਕ ਅਤੇ ਧੂਰੀ ਰੋਡ ਸਣੇ ਹੋਰਨਾਂ ਥਾਵਾਂ ’ਤੇ ਵਿਸ਼ੇਸ਼ ਪੁਲਸ ਨਾਕਾਬੰਦੀ ਕੀਤੀ ਅਤੇ ਇਸ ਦੌਰਾਨ ਆਉਣ ਵਾਲੇ ਵਾਹਨਾਂ ਦੀ ਬਹੁਤ ਹੀ ਬਰੀਕੀ ਨਾਲ ਤਲਾਸ਼ੀ ਲਈ। ਇਨ੍ਹਾਂ ਨਾਕਾਬੰਦੀ ਦੌਰਾਨ ਡੀ. ਐੱਸ. ਪੀ. ਸਤਪਾਲ ਸ਼ਰਮਾ, ਐੱਸ. ਐੱਚ. ਓ. ਪਲਵਿੰਦਰ ਸਿੰਘ, ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸਮੇਤ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮ ਤਾਇਨਾਤ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੰਗਰੂਰ ਵਿਖੇ ਵੀ ਕੁਝ ਮਹੀਨੇ ਪਹਿਲਾਂ ਥੋਡ਼੍ਹੇ-ਥੋਡ਼੍ਹੇ ਵਕਫੇ ਨਾਲ ਦੋ ਕੈਸ਼ ਵੈਨਾਂ ਜੋ ਏ. ਟੀ. ਐੱਮ. ’ਚ ਰੁਪਏ ਪਾਉਣ ਆ ਰਹੀਆਂ ਸਨ, ਲੁੱਟ ਦੀਆਂ ਸ਼ਿਕਾਰ ਹੋਈਅਾਂ ਸਨ, ਜਿਨ੍ਹਾਂ ਬਾਰੇ ਪੁਲਸ ਅਜੇ ਤੱਕ ਸੁਰਾਗ ਲੱਭਣ ’ਚ ਅਸਫਲ ਹੀ ਹੋਈ ਹੈ।
ਹਰਫ਼ ਕਾਲਜ ਦੇ ਵਿਦਿਆਰਥੀਆਂ ਨੇ ਮਨਾਇਆ ਕੌਮੀ ਸਿੱਖਿਆ ਦਿਵਸ
NEXT STORY