ਸੰਗਰੂਰ (ਸੰਜੀਵ ਜੈਨ)- ਪੰਜਾਬ ਰਿਸ਼ੀਆਂ-ਮੁਨੀਆਂ ਦੀ ਧਰਤੀ ਹੈ ਅਤੇ ਇਸ ਧਰਤੀ ’ਤੇ ਅੱਜ ਦੇ ਦੌਰ ’ਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋਡ਼ ਹੈ। ਇਹ ਵਿਚਾਰ ਹਿਮਾਚਲ ਦੇ ਗਵਰਨਰ ਆਚਾਰੀਆ ਦੇਵਵ੍ਰਤ ਜੀ ਨੇ ਅੱਜ ਸਥਾਨਕ ਆਰੀਆ ਸਕੂਲ ਵਿਖੇ ਆਰੀਆ ਸਮਾਜ ਵੱਲੋਂ ਆਯੋਜਤ ਕੀਤੇ ਜਾ ਰਹੇ ਵਿਸ਼ਵ ਕਲਿਆਣ ਗਾਯਤਰੀ ਮਹਾਯੱਗ ਦੇ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮਾਗਮ ਦੌਰਾਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਿਵਲ ਜੱਜ ਅਮਿਤ ਆਰੀਆ, ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਰਾਸ਼ਟਰੀ ਇਨਾਮ ਜੇਤੂ ਡਾ. ਏ. ਆਰ. ਸ਼ਰਮਾ, ਕੈਂਬ੍ਰਿਜ ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ ਅਤੇ ਮਹਾਸ਼ਾ ਪ੍ਰਤਿਗਿਆ ਪਾਲ ਸਰਪ੍ਰਸਤ ਆਰੀਆ ਸਮਾਜ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ®ਰਾਜਪਾਲ ਆਚਾਰੀਆ ਦੇਵਵ੍ਰਤ ਨੇ ਕਿਹਾ ਕਿ ਵਿਅਕਤੀ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਇਸ ਕਦਰ ਉੱਚਾ ਚੁੱਕਣਾ ਚਾਹੀਦਾ ਹੈ ਕਿ ਉਹ ਹੋਰਨਾਂ ਲਈ ਇਕ ਮਿਸਾਲ ਬਣੇ। ਉਨ੍ਹਾਂ ਕਿਹਾ ਕਿ ਆਪਣੇ ਅਹੁਦਿਆਂ ਦਾ ਮਾਣ ਛੱਡਕੇ ਇਕ ਚੰਗਾ ਇਨਸਾਨ ਬਣਨਾ ਹੀ ਜ਼ਿੰਦਗੀ ਦਾ ਅਸਲ ਮਕਸਦ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਦੌਰਾਨ ਪੁਰਾਣੀਆਂ ਪਰੰਪਰਾਵਾਂ ’ਤੇ ਪਹਿਰਾ ਦੇਣ ਅਤੇ ਸਮਾਜਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਆਰੀਆ ਸਮਾਜ ਦਾ ਉਦੇਸ਼ ਹੀ ਸਮਾਜਕ ਕੁਰੀਤੀਆਂ ਨੂੰ ਦੂਰ ਕਰਨਾ ਹੈ। ®ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਰੀਆ ਸਮਾਜ ਧੂਰੀ ਦੇ ਪ੍ਰਧਾਨ ਅਸ਼ੋਕ ਜਿੰਦਲ, ਭਾਜਪਾ ਆਗੂ ਸਰਜੀਵਨ ਜਿੰਦਲ, ਬ੍ਰਜੇਸ਼ਵਰ ਗੋਇਲ ਸਮੇਤ ਹੋਰਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਾਮਪਾਲ ਆਰੀਆ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਗਰਗ ਮੀਤ ਪ੍ਰਧਾਨ, ਵਿਕਾਸ ਸ਼ਰਮਾ ਐਡਵੋਕੇਟ, ਪਵਨ ਗਰਗ, ਵਾਸੂਦੇਵ ਆਰੀਆ, ਸੋਮ ਪ੍ਰਕਾਸ਼, ਪ੍ਰਹਿਲਾਦ ਬਾਂਸਲ, ਪ੍ਰਦੀਪ ਗਰਗ, ਸਤੀਸ਼ ਪਾਲ ਆਰੀਆ ਅਤੇ ਡਾ. ਰਾਮ ਲਾਲ ਆਦਿ ਵੀ ਮੌਜੂਦ ਸਨ।
ਹੋਰ ਕਰਜ਼ਾ ਨਾ ਮਿਲਿਆ ਤਾਂ ਕਿਸਾਨ ਨੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY