ਸੰਗਰੂਰ (ਸ਼ਾਮ, ਗਰਗ)- ਗਾਰਗੀ ਫਾਊਂਡੇਸ਼ਨ ਵੱਲੋਂ ਗਊਆਂ ਦੀ ਸੇਵਾ-ਸੰਭਾਲ ਅਤੇ ਵਧੀਆ ਕਾਰਗੁਜ਼ਾਰੀ ਲਈ ਸ਼੍ਰੀ ਗਊਸਾਲਾ ਕਮੇਟੀ ਨੂੰ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਫਾਊਂਡੇਸ਼ਨ ਵੱਲੋਂ ਕਮੇਟੀ ਦੇ ਸੀਨੀਅਰ ਮੈਂਬਰ ਸੇਵਾ ਮੁਕਤ ਅਧਿਆਪਕ ਨੂੰ ਦੋਸ਼ਾਲਾ, ਸਨਮਾਨ ਚਿੰਨ੍ਹ ਅਤੇ ਸਹਿਯੋਗ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਤਰਲੋਚਨ ਬਾਂਸਲ (ਪ੍ਰਧਾਨ ਮਹਾਂ ਕਾਂਵਡ਼ ਸੰਘ ਪੰਜਾਬ), ਮੁੱਖ ਪ੍ਰਬੰਧਕ ਬਸੰਤ ਲਾਲ ਭੋਲਾ, ਸਾਬਕਾ ਪ੍ਰਧਾਨ ਚਰਨ ਦਾਸ ਤੋਂ ਇਲਾਵਾ, ਲਖਵੀਰ ਚੰਦ ਮਹਿਤਾ, ਹਰਪਾਲ ਸਿੰਘ, ਬੁੱਧ ਰਾਮ, ਵਿਨੋਦ ਕੁਮਾਰ, ਪਵਨ ਕੁਮਾਰ ਸ਼ੀਲਾ, ਕੇਸ਼ ਪਾਲ, ਪ੍ਰੇਮ ਮਿੱਤਲ, ਕਾਂਤਾ ਮੋਡ਼, ਵਿਪੁਨ ਗੁਪਤਾ ਤੇ ਬਿੱਟੂ ਢਿੱਲਵਾਂ ਆਦਿ ਹਾਜ਼ਰ ਸਨ। ਫਾਊਂਡੇਸ਼ਨ ਦੇ ਸਰਪ੍ਰਸਤ ਜਨਕ ਰਾਜ ਗਾਰਗੀ ਐਡਵੋਕੇਟ ਅਤੇ ਸਰਗਰਮ ਵਰਕਰ ਪ੍ਰੇਮ ਭਾਰਤੀ ਨੇ ਇਸ ਮੌਕੇ ਕਿਹਾ ਕਿ ਸ਼੍ਰੀ ਗਊਸ਼ਾਲਾ ਕਮੇਟੀ ਨੇ ਬਹੁਤ ਘੱਟ ਸਮੇਂ ’ਚ ਗਊਆਂ ਦੀ ਗਿਣਤੀ ਸੈਂਕਡ਼ਿਆਂ ’ਚ ਕਰ ਲਈ ਹੈ, ਜਿਨ੍ਹਾਂ ਦੀ ਉਹ ਬਹੁਤ ਹੀ ਸੁਚੱਜੇ ਅਤੇ ਵਧੀਆ ਢੰਗ ਨਾਲ ਸੇਵਾ-ਸੰਭਾਲ ਕਰ ਰਹੇ ਹਨ। ਜਿਥੇ ਉਹ ਗਊਆਂ ਲਈ ਚਾਰੇ ਅਤੇ ਦਵਾਈ ਦਾ ਪ੍ਰਬੰਧ ਕਰ ਰਹੇ ਹਨ, ਉਥੇ ਗਊਸ਼ਾਲਾ ਵਿਚ ਸ਼ੈਡ ਅਤੇ ਤੂਡ਼ੀ ਲਈ ਗੋਦਾਮਾਂ ਦਾ ਨਿਰਮਾਣ ਕਰਵਾਇਆ ਹੈ। ਇਨ੍ਹਾਂ ਦੀ ਦੇਖਰੇਖ ਵਿਚ ਹੀ ਇਲਾਕੇ ’ਚ ਇਕ ਲਾਜਵਾਬ ਸ਼੍ਰੀ ਰਾਧਾ ਕ੍ਰਿਸ਼ਨ ਦੇ ਮੰਦਿਰ ਦਾ ਨਿਰਮਾਣ ਹੋਇਆ ਹੈ, ਜਿਸ ਦਾ ਸਾਰਾ ਖਰਚਾ ਇਲਾਕੇ ਦੇ ਇਕ ਸਮਾਜ ਸੇਵੀ ਧਨਾਢ ਪਰਿਵਾਰ ਨੇ ਕੀਤਾ ਹੈ। ਇਸ ਲਈ ਉਹ ਵਧਾਈ ਦੇ ਪਾਤਰ ਹਨ।
ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਲੋਡ਼ : ਰਾਜਪਾਲ
NEXT STORY