ਸੰਗਰੂਰ (ਜ਼ਹੂਰ)- ਭਾਰਤੀ ਦਲਿਤ ਸਮਾਜ ਦੀ ਸਭ ਤੋਂ ਵੱਡੀ ਸੰਸਥਾ ਬਾਮਸੇਫ ਅਤੇ ਰਾਸ਼ਟਰੀ ਮੂਲ ਨਿਵਾਸੀ ਸੰਘ ਦੇ ਨਾਗਪੁਰ (ਮਹਾਰਾਸ਼ਟਰ) ਵਿਖੇ ਪੰਜ ਦਿਨਾਂ ਚੱਲਣ ਵਾਲੇ ਰਾਸ਼ਟਰੀ ਸੰਮੇਲਨ ’ਚ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਮੁਬੀਨ ਫ਼ਾਰੂਕੀ ਸ਼ਮੂਲੀਅਤ ਕਰਨਗੇ। ਐਡਵੋਕੇਟ ਮੁਬੀਨ ਫ਼ਾਰੂਕੀ ਨੇ ਦੱਸਿਆ ਕਿ 22 ਤੋਂ 26 ਦਸੰਬਰ ਤੱਕ ਚੱਲਣ ਵਾਲੇ ਉਕਤ ਸੰਮੇਲਨ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੁਲਾਰੇ ਜਿੱਥੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਉਹ ਖੁਦ ਈ. ਵੀ. ਐੱਮ. ਦੇ ਦੁਰਉਪਯੋਗ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਨਗੇ।
ਸੰਤ ਰਣਜੀਤ ਸਿੰਘ ਜੀ ਵਿਰੱਕਤ ਵਾਲਿਆਂ ਦੀ ਬਰਸੀ ਮੌਕੇ ਧਾਰਮਕ ਸਮਾਗਮ ਸੰਪੰਨ
NEXT STORY