ਸੰਗਰੂਰ (ਜ.ਬ.)- ਪਿੰਡ ਤੋਲਾਵਾਲ ਦੇ ਸਾਬਕਾ ਸਰਪੰਚ ਹਰਨੇਕ ਸਿੰਘ ਦੇ ਪਰਿਵਾਰ ’ਚੋਂ ਮਾਰਕੀਟ ਕਮੇਟੀ ਚੀਮਾ ਦੇ ਸਾਬਕਾ ਵਾਈਸ ਚੇਅਰਮੈਨ ਤੇ ਪਿੰਡ ਤੋਲਾਵਾਲ ਦੇ ਸਾਬਕਾ ਸਰਪੰਚ ਤਰਸੇਮ ਸਿੰਘ ਤੋਲਾਵਾਲ ਦੇ ਪਿਤਾ ਮਹਿੰਦਰ ਸਿੰਘ ਤੋਲਾਵਾਲ ਨਮਿੱਤ ਅੱਜ ਪਿੰਡ ਤੋਲਾਵਾਲ ਦੇ ਗੁਰਦੁਆਰਾ ਸੰਤ ਬਾਬਾ ਨਿਹਾਲ ਸਿੰਘ ਵਾਲਾ ਵਿੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਦੌਰਾਨ ਰਾਗੀ ਜਥੇ ਭਾਈ ਜਗਤਾਰ ਸਿੰਘ ਜੀ ਕਾਹਨਗਡ਼੍ਹ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ। ਭੋਗ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਉਨ੍ਹਾਂ ਦੇ ਸਪੁੱਤਰ ਕਾਕਾ ਨਵ ਇੰਦਰਪ੍ਰੀਤ ਸਿੰਘ ਲੌਂਗੋਵਾਲ, ਸੀਨੀਅਰ ਅਕਾਲੀ ਨੇਤਾ ਰਜਿੰਦਰ ਦੀਪਾ, ਸਾਬਕਾ ਸਰਪੰਚ ਜਗਰੂਪ ਸਿੰਘ, ਕਾਂਗਰਸ ਪਾਰਟੀ ਕਿਸਾਨ ਸੈੱਲ ਦੇ ਜ਼ਿਲਾ ਆਗੂ ਮਲਕੀਤ ਸਿੰਘ ਗੋਰਾਇਆ ਤੋਲਾਵਾਲ, ਏ. ਐੱਸ. ਆਈ. ਚਤਰ ਸਿੰਘ ਚੀਮਾ, ਐੱਮ. ਸੀ. ਸਤਨਰਾਇਣ ਦਾਸ ਬਾਵਾ, ਸਮਾਜ ਸੇਵੀ ਮੇਵਾ ਸਿੰਘ ਤੋਲਾਵਾਲ, ਬਲਾਕ ਸੰਮਤੀ ਤੋਲਾਵਾਲ ਤੋਂ ਮੈਂਬਰ ਬਲਵੀਰ ਸਿੰਘ ਭੰਮ, ਨਗਰ ਪੰਚਾਇਤ ਚੀਮਾ ਤੋਂ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਮਾਡ਼ੂ, ਕਾਂਗਰਸ ਪਾਰਟੀ ਵੱਲੋਂ ਜ਼ਿਲਾ ਆਗੂ ਕਰਮਜੀਤ ਕੌਰ, ਸਾਬਕਾ ਐੱਮ. ਸੀ. ਸੁਖਦੇਵ ਸਿੰਘ ਚੀਮਾ, ਹੰਸਰਾਜ ਪਟਵਾਰੀ, ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਜ਼ਿਲਾ ਆਗੂ ਨੰਬਰਦਾਰ ਨਛੱਤਰ ਸਿੰਘ ਤੋਲਾਵਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਜਸਵੰਤ ਸਿਘ ਤੋਲਾਵਾਲ, ਮੰਦਰ ਕਮੇਟੀ ਚੀਮਾ ਦੇ ਪ੍ਰਧਾਨ ਆਡ਼੍ਹਤੀ ਰਜਿੰਦਰ ਕੁਮਾਰ ਲੀਲੂ ਤੋਂ ਇਲਾਵਾ ਪਿੰਡ ਤੋਲਾਵਾਲ ਤੇ ਇਲਾਕੇ ਦੀਆਂ ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਪੰਚਾਂ-ਸਰਪੰਚਾਂ ਨੇ ਸਵਾ ਮਹਿੰਦਰ ਸਿੰਘ ਤੋਲਾਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
1500 ਵਿਦਿਆਰਥੀਆਂ ਦਿੱਤਾ ਆਨਲਾਈਨ ਮੌਕ ਟੈਸਟ
NEXT STORY