ਸੰਗਰੂਰ (ਰਾਕੇਸ਼) - ਪੰਜਾਬ ਸਰਕਾਰ ਤੋਂ ਗ੍ਰਾਂਟਾਂ ਦੇ ਗੱਫੇ ਲਿਆ ਕੇ ਭਦੌਡ਼ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਅਤੇ ਸਹੂਲਤਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਜੋਗਿੰਦਰ ਸਿੰਘ ਪੰਜਗਰਾਈਂ ਸਾਬਕਾ ਵਿਧਾਇਕ ਨੇ ਇਥੇ ਵੱਖ-ਵੱਖ ਵਾਰਡਾਂ ਨੂੰ ਕੂਡ਼ਾਦਾਨ ਭੇਟ ਕਰਦਿਆਂ ਕੀਤਾ। ਇਸ ਸਮੇਂ ਟਰੱਕ ਯੂਨੀਅਨ ਪ੍ਰਧਾਨ ਜਗਦੀਪ ਸਿੰਘ ਜੱਗੀ, ਅਮਰਜੀਤ ਸਿੰਘ ਜੀਤਾ, ਪ੍ਰਧਾਨ ਨਾਹਰ ਸਿੰਘ ਅੌਲਖ, ਕੌਂਸਲਰ ਵਕੀਲ ਸਿੰਘ, ਕਾਰਜ ਸਾਧਕ ਅਫਸਰ ਗੁਰਚਰਨ ਸਿੰਘ, ਇੰਦਰ ਸਿੰਘ ਭਿੰਦਾ, ਕੌਂਸਲਰ ਬੂਟਾ ਸਿੰਘ ਭਲੇਰੀਆ, ਜਤਿੰਦਰ ਸਿੰਘ ਜੇਜੀ, ਪ੍ਰਧਾਨ ਰਾਮ ਸਿੰਘ, ਵਿੱਕੀ ਬਰਾਡ਼ ਨਿੱਜੀ ਸਕੱਤਰ, ਕੌਂਸਲਰ ਗੋਕਲ ਸਿੰਘ ਸਹੋਤਾ, ਅਸ਼ੋਕ ਵਰਮਾ, ਵਿੰਦਰ ਸਿੰਘ ਕਲਾ ਪ੍ਰੇਮੀ ਆਦਿ ਹਾਜ਼ਰ ਸਨ।
‘ਯੂ ਇਨ ਦਿ ਕਲਾਸ’ ਗਤੀਵਿਧੀ ਕਰਵਾਈ
NEXT STORY