ਸੁਰ ਸਿੰਘ (ਗੁਰਪੀਤ ਢਿੱਲੋ) — ਨੌਜਵਾਨ ਆਗੂ ਸ਼ਮਸੇਰ ਸਿੰਘ ਸ਼ੇਰਾ ਕਾਲੀਆ ਅਤੇ ਅਜਮੇਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸ : ਪਰਮਜੀਤ ਸਿੰਘ ਕਾਲੀਆ ਦਾ ਅਚਨਚੇਤ ਦਿਹਾਂਤ ਹੋ ਗਿਆ। ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਪਿੰਡ ਸੁਰ ਸਿੰਘ ਪੱਤੀ ਮਾਣਾ ਕੀ ਵਿਖੇ ਕੀਤਾ ਜਾਵੇਗਾ। ਇਸ ਮੌਕੇ ਵੱਖ¸ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਸਾਕ ਸਬੰਧੀਆਂ ਨੇ ਕਾਲੀਆ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ 'ਚ ਵਿਰਸਾ ਸਿੰਘ ਵਲਟੋਹਾ ਸਾਬਕਾ ਐੱਮ. ਐੱਲ. ਏ., ਗੋਰਵਦੀਪ ਸਿੰਘ ਵਲਟੋਹਾ,ਸਰਪੰਚ ਹਰਜਿੰਦਰ ਸਿੰਘ,ਸਰਪੰਚ ਬਲਜੀਤ ਸਿੰਘ ਛਿਛਰੇਵਾਲ,ਗੁਰਪ੍ਰੀਤ ਸਿੰਘ ਵਡਾਲੀ,ਰਾਣਾ ਸੁਰਿੰਦਰ ਸਿੰਘ,ਗੁਰਸਾਹਿਬ ਸਿੰਘ ਕਾਲੀਆ,ਗੁਰਸੇਵਕ ਸਿੰਘ ਸੋਨੀ ਅਸਟ੍ਰੇਲੀਆ,ਵਿਪਨਦੀਪ ਸਿੰਘ ਅਸਟ੍ਰੇਲੀਆ,ਪ੍ਰਭਜੋਤ ਸਿੰਘ ਮਿੱਠੂ ਕਾਲੀਆ,ਹਰਦਿਆਲ ਸਿੰਘ ਸਾਬਕਾ ਸਰਪੰਚ,ਰਣਜੀਤ ਸਿੰਘ ਲਾਲੀ ਸਮੁੰਦਰੀ ਵਾਲੇ,ਸੱਤਬੀਰ ਸਿੰਘ ਗੋਪਾ, ਗੁਰਪਾਲ ਸਿੰਘ ਰਿਟਾ : ਐੱਸ. ਡੀ. ਓ., ਰਛਪਾਲ ਸਿੰਘ ਸ਼ੇਰਾ ਸ਼ਾਹ ਆਦਿ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਨਾਬਾਲਗਾ ਨਾਲ ਜ਼ਬਰੀ ਸਰੀਰਕ ਸਬੰਧ ਬਣਾਉਣ ਦੇ ਮਾਮਲੇ 'ਚ ਕੇਸ ਦਰਜ
NEXT STORY