ਵਾਸ਼ਿੰਗਟਨ— ਤਾਪਮਾਨ 'ਚ ਦੋ ਡਿਗਰੀ ਸੈਲਸੀਅਸ ਦਾ ਵਾਧਾ ਹੋਣ ਨਾਲ ਸੰਯੁਕਤ ਰਾਜ ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਜਾਵੇਗੀ। ਇਹ ਅੰਕੜਾ ਪਹਿਲਾਂ ਦੀ ਤੁਲਨਾ 'ਚ ਹਰ ਸਾਲ ਲਗਭਗ 2100 ਤੋਂ ਵਧੇਰੇ ਹੋਣ ਦਾ ਅੰਦਾਜ਼ਾ ਹੈ। ਗਲੋਬਲ ਵਾਰਮਿੰਗ ਪ੍ਰਤੀ ਜਾਗਰੂਕ ਕਰਨ ਵਾਲੇ ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਗਰਮੀ ਦੇ ਨਾਲ-ਨਾਲ ਵਧਦੀ ਸ਼ਰਾਬ ਦੀ ਖਪਤ ਅਤੇ ਸੜਕ ਦੁਰਘਟਨਾਵਾਂ ਕਾਰਨ ਮਰਨ ਵਾਲਿਆਂ ਦੀ ਸਭ ਤੋਂ ਵਧ ਗਿਣਤੀ 15 ਤੋਂ 34 ਸਾਲ ਦੀ ਉਮਰ ਦੇ ਪੁਰਸ਼ਾਂ ਦੀ ਹੋਵੇਗੀ।
ਬ੍ਰਿਟੇਨ ਅਤੇ ਅਮਰੀਕਾ ਦੇ ਖੋਜੀਆਂ ਦਾ ਇਹ ਅਧਿਐਨ 1980 ਤੋਂ 2017 ਦੇ ਵਿਚਕਾਰ ਹਰ ਸਾਲ ਸੜਕ ਦੁਰਘਟਨਾਵਾਂ ਕਾਰਨ ਹੋਣ ਵਾਲੀਆਂ ਮੌਤਾਂ 'ਤੇ ਆਧਾਰਿਤ ਹੈ। ਖੋਜੀਆਂ ਨੇ ਇਨ੍ਹਾਂ ਮੌਤਾਂ ਦਾ ਵਰਗੀਕਰਣ ਦਾ ਦੋ ਭਾਗਾਂ 'ਚ ਕੀਤਾ ਹੈ।
ਇਹ ਮੌਤਾਂ ਵਾਹਨ ਦੁਰਘਟਨਾਵਾਂ ਕਾਰਨ, ਡਿਗਣ ਕਾਰਨ, ਡੁੱਬਣ ਕਾਰਨ ਜਾਂ ਜਾਣ-ਬੁੱਝ ਕੇ ਕਿਸੇ ਹਮਲੇ ਅਤੇ ਆਤਮ ਹੱਤਿਆ ਨਾਲ ਮਰਨ ਵਾਲਿਆਂ ਦੇ ਆਧਾਰ 'ਤੇ ਹੈ। ਇਸ ਦੇ ਬਾਅਦ ਉਨ੍ਹਾਂ ਨੇ ਹਰ ਕਾਊਂਟੀ ਦੇ ਆਸਾਧਰਣ ਤਾਪਮਾਨ ਪਰਿਵਰਤਨਾਂ ਨੂੰ ਟਰੈਕ ਕੀਤਾ ਅਤੇ ਪਾਇਆ ਕਿ ਗਰਮ ਮਹੀਨਿਆਂ 'ਚ ਸੱਟਾਂ ਲੱਗਣ ਨਾਲ ਹੋਣ ਵਾਲੀਆਂ ਮੌਤਾਂ 'ਚ ਵਾਧਾ ਹੋਇਆ ਹੈ। ਖਾਸ ਕਰਕੇ ਕੈਲੀਫੋਰਨੀਆ, ਟੈਕਸਾਸ ਅਤੇ ਫਲੋਰੀਡਾ ਵਰਗੇ ਦੱਖਣੀ ਸੂਬਿਆਂ 'ਚ। 'ਜਨਰਲ ਨੇਚਰ ਮੈਡੀਸਨ' 'ਚ ਪ੍ਰਕਾਸ਼ਿਤ ਇਸ ਸੋਧ ਦੇ ਲੇਖਕ ਨੇ ਕਿਹਾ ਕੇ ਸਾਡੇ ਨਤੀਜੇ ਦੱਸਦੇ ਹਨ ਕਿ ਦੁਰਘਟਨਾਵਾਂ ਕਾਰਨ ਮਰਨ ਵਾਲਿਆਂ ਅਤੇ ਜਲਵਾਯੂ ਪਰਿਵਰਤਨ ਕਾਰਨ ਗਲੋਬਲ ਤਾਪਮਾਨ 'ਚ ਵਾਧੇ ਵਿਚਕਾਰ ਇਕ ਮਜ਼ਬੂਤ ਸਬੰਧ ਹੈ।
ਇਹ ਆਦਤਾਂ ਅਪਣਾਓ, ਵਧ ਜਾਏਗੀ 10 ਸਾਲ ਉਮਰ
NEXT STORY