ਜਦੋਂ 26 ਦਸੰਬਰ, 1991 ਨੂੰ ਤਤਕਾਲੀਨ ਸੋਵੀਅਤ ਸੰਘ ਟੁੱਟਿਆ, ਯੂਕ੍ਰੇਨ ਵਿਸ਼ਵ ’ਚ ਤੀਸਰਾ ਸਭ ਤੋਂ ਵੱਡਾ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਸੀ। ਇਸ ਦੇ ਕੋਲ ਵਿਸ਼ਵ ’ਚ ਤੀਸਰਾ ਸਭ ਤੋਂ ਵੱਡਾ ਪ੍ਰਮਾਣੂ ਅਸਲਾਘਰ ਸੀ। 1994 ’ਚ ਅਮਰੀਕਾ, ਬ੍ਰਿਟੇਨ ਵਲੋਂ ਪੋਸ਼ਿਤ ਬੁਡਾਪੇਸਟ ਮੈਮੋਰੰਡਮ ਦੀਆਂ ਸ਼ਰਤਾਂ ਅਨੁਸਾਰ ਯੂਕ੍ਰੇਨ ਨੂੰ ਉਸ ਦੇ ਪ੍ਰਮਾਣੂ ਅਸਲਾਘਰ ਤੋਂ ਰਹਿਤ ਕਰ ਦਿੱਤਾ ਗਿਆ ਜਿਸ ਦੇ ਬਦਲੇ ਇਸ ਨੂੰ ਸੁਰੱਖਿਆ ਮੁਹੱਈਆ ਕਰਨ ਦੀ ਗਾਰੰਟੀ ਦਿੱਤੀ ਗਈ ਪਰ ਬਦਕਿਸਮਤੀ ਨਾਲ ਜਦੋਂ ਅਜਿਹਾ ਕਰਨ ਦੀ ਲੋੜ ਪਈ ਇਹ ਸਿਆਸੀ ਵਾਅਦੇ ਹਵਾ ਹੋ ਗਏ। ਸੀਤਕਾਲ ਦੇ ਬਾਅਦ ਜਦੋਂ ਅਮਰੀਕਾ ਦੀ ਤਾਕਤ ਆਪਣੇ ਸਿਖਰ ’ਤੇ ਸੀ, ਯੂਕ੍ਰੇਨਿਕ ਖੇਤਰ ’ਚ ਅਜੇ ਵੀ 1800 ਪ੍ਰਮਾਣੂ ਹਥਿਆਰ ਤਾਇਨਾਤ ਸਨ। ਇਨ੍ਹਾਂ ’ਚ ਛੋਟੀ ਦੂਰੀ ਦੇ ਰਣਨੀਤਕ ਹਥਿਅਾਰ ਅਤੇ ਹਵਾ ਤੋਂ ਦਾਗੀਆਂ ਜਾਣ ਵਾਲੀਆਂ ਰੂਸੀ ਮਿਜ਼ਾਈਲਾਂ ਸ਼ਾਮਲ ਸਨ। ਇਹ ਹਥਿਆਰ ਅਮਰੀਕਾ ਤੇ ਹੋਰਨਾਂ ਪੱਛਮੀ ਰਾਜਧਾਨੀਆਂ ’ਚ ਪ੍ਰਮਾਣੂ ਅਪ੍ਰਸਾਰ ਭਾਈਚਾਰੇ ਦੇ ਦਰਾਮਦਕਾਰਾਂ ਲਈ ਇਕ ਸਰਾਪ ਸਨ। ਉਹ ਚਾਹੰੁਦੇ ਸਨ ਕਿ ਇਨ੍ਹਾਂ ਹਥਿਆਰਾਂ ਨੂੰ ਯੂਕ੍ਰੇਨੀਅਨ ਧਰਤੀ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ ਤੇ ਕੁਝ ਹੈਰਾਨੀਜਨਕ ਕਾਰਨਾਂ ਕਰਕੇ ਰੂਸ ਨੂੰ ਵਾਪਸ ਸੌਂਪ ਦਿੱਤੇ ਜਾਣ। ਹੁਣ ਅਖੌਤੀ ਬੁਡਾਪੇਸਟ ਮੈਮੋਰੰਡਮ ’ਚ ਕਿਹਾ ਗਿਆ ਹੈ ਕਿ ਯੂਕ੍ਰੇਨ ‘ਇਕ ਨਿਸ਼ਚਿਤ ਮਿਆਦ ਦੇ ਅੰਦਰ ਆਪਣੇ ਖੇਤਰ ਤੋਂ ਸਾਰੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਲਈ’ ਖੁਦ ਨੂੰ ਪ੍ਰਤੀਬੱਧ ਕਰੇਗਾ। ਬਦਲੇ ’ਚ ਅਮਰੀਕਾ, ਬ੍ਰਿਟੇਨ ਅਤੇ ਰੂਸ ਨੇ ਯੂਕ੍ਰੇਨ ਨੂੰ ਕਈ ਤਰ੍ਹਾਂ ਦੇ ਭਰੋਸਿਆਂ ਨੂੰ ਪੂਰਾ ਕਰਨ ਦਾ ਬੀੜਾ ਚੁੱਕਿਆ।
ਇਨ੍ਹਾਂ ’ਚੋਂ ਸਭ ਤੋਂ ਮਹੱਤਵਪੂਰਨ ਸੀ ‘ਯੂਕ੍ਰੇਨ ਦੀ ਖੇਤਰੀ ਅਖੰਡਤਾ ਜਾਂ ਸਿਆਸੀ ਆਜ਼ਾਦੀ ਵਿਰੁੱਧ ਤਾਕਤ ਦੇ ਖਤਰੇ ਜਾਂ ਵਰਤੋਂ ਤੋਂ ਬਚਣ ਲਈ ਆਪਣੀ ਜ਼ਿੰਮੇਵਾਰੀ ਦੀ ਪੁਸ਼ਟੀ ਕਰਨਾ।’ ਉਨ੍ਹਾਂ ਨੇ ਯੂਕ੍ਰੇਨ ਵਿਰੁੱਧ ‘ਆਰਥਿਕ ਜ਼ਬਰਦਸਤੀ ਤੋਂ ਬਚਣਾ’ ਅਤੇ ਦੇਸ਼ ਦੇ ਵਿਰੁੱਧ ‘ਹਮਲਾਵਰਪੁਣੇ ਦੇ ਕਾਰਜ’ ਦੀ ਸਥਿਤੀ ’ਚ ‘ਯੂਕ੍ਰੇਨ ਨੂੰ ਸਹਾਇਤਾ ਮੁਹੱਈਆ ਕਰਨ ਲਈ ਤਤਕਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਕਾਰਵਾਈ ਦੀ ਮੰਗ’ ਕਰਨ ਦਾ ਵੀ ਵਚਨ ਦਿੱਤਾ। ਇਨ੍ਹਾਂ ਸਪੱਸ਼ਟ ਸੁਰੱਖਿਆ ਭਰੋਸਿਆਂ ਦੇ ਆਧਾਰ ’ਤੇ ਯੂਕ੍ਰੇਨ ਨੇ ਸੌਦਾ ਪੂਰਾ ਕੀਤਾ ਅਤੇ 1996 ਤੱਕ ਰੂਸ ਨੂੰ ਆਪਣਾ ਪੂਰਾ ਪ੍ਰਮਾਣੂ ਅਸਲਾਘਰ ਪਹੁੰਚਾ ਦਿੱਤਾ। ਹਾਲਾਂਕਿ ਬਦਲੇ ’ਚ ਰੂਸ ਨੇ 2014 ’ਚ ਅਤੇ ਹੁਣ 2022 ’ਚ ਯੂਕ੍ਰੇਨ ’ਤੇ ਹਮਲਾ ਕਰ ਕੇ ਬੁਡਾਪੇਸਟ ਮੰਗ ਪੱਤਰ ਨੂੰ ਲੌਕਿਕ ਮ੍ਰਿਤ ਪੱਤਰ ’ਚ ਬਦਲ ਦਿੱਤਾ। ਯੂਕ੍ਰੇਨ ਦੀ ਸੁਰੱਖਿਆ ਦੇ ਗਾਰੰਟਰਾਂ ਨੇ ਇਸ ਹਮਲੇ ਨੂੰ ਰੋਕਣ ਲਈ ਬੜੀ ਘੱਟ ਕੋਸ਼ਿਸ਼ ਕੀਤੀ। ਕੀ ਯੂਕ੍ਰੇਨ ਆਪਣੇ ਪ੍ਰਮਾਣੂ ਅਸਲਾਘਰ ਨੂੰ ਕਾਇਮ ਕਰ ਰੱਖ ਸਕਦਾ ਸੀ? ਜਿੱਥੇ ਅਪ੍ਰਸਾਰ ਪੰਡਿਤ ਵੱਖਰਾ ਤਰਕ ਦੇਣਗੇ ਪਰ ਅਸਲ ’ਚ ਯੂਕ੍ਰੇਨ ਨੂੰ 1992 ’ਚ ਇਕ ਘੱਟੋ-ਘੱਟ ਭਰੋਸੇਯੋਗ ਨਿਵਾਰਕ ਰਸਤਾ ਤਿਆਰ ਕਰਨ ਲਈ ਗੰਭੀਰ ਯਤਨ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਸੀ, ਇਸ ਤੱਥ ਨੂੰ ਦੇਖਦੇ ਹੋਏ ਕਿ ਇਕ ਦਿਨ ਰੂਸੀ ਸੋਵੀਅਤ ਸਰਦਾਰੀ ਨੂੰ ਮੁੜ ਤੋਂ ਕਾਇਮ ਕਰਨ ਦੇ ਸੁਪਨੇ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰਨਗੇ।
ਦੂਸਰੀ ਪੀੜ੍ਹੀ ਦੀਆਂ ਪ੍ਰਮਾਣੂ ਸ਼ਕਤੀਆਂ ਦੇ ਨਾਲ-ਨਾਲ ਉਨ੍ਹਾਂ ਰਾਸ਼ਟਰਾਂ ’ਤੇ ਯੂਕ੍ਰੇਨੀ ਸੰਘਰਸ਼ ਦੇ ਅਰਥ ਕੀ ਹੋਣਗੇ, ਜੋ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਦੂਰ ਹਨ। ਸੰਦੇਸ਼ ਭਿਆਨਕ ਅਤੇ ਸਪੱਸ਼ਟ ਦੋਵੇਂ ਹਨ-ਉਹ ਵੇਸਟਫੇਲੀਅਨ ਸੰਸਥਾਵਾਂ ਜੋ ਆਪਣੇ ਪ੍ਰਮਾਣੂ ਅਸਲਾਘਰ ਨੂੰ ਛੱਡਣ ਦੀ ਵੱਡੀ ਗਲਤੀ ਕਰਦੀਆਂ ਹਨ। 2011 ’ਚ ਲੀਬੀਆ ਦੇ ਪਤਨ ਦੇ ਬਾਅਦ ਉੱਤਰੀ ਕੋਰੀਆ ਨੇ ਠੀਕ ਇਹੀ ਸਬਕ ਲਿਆ ਸੀ। ਇੱਥੋਂ ਤੱਕ ਕਿ ਪੱਛਮ ਨਾਲ ਦਹਾਕਿਆਂ ਦੀ ਗੱਲਬਾਤ ਦੇ ਬਾਵਜੂਦ ਈਰਾਨ ਅਜੇ ਵੀ ਪ੍ਰਮਾਣੂ ਬਦਲ ਛੱਡਣ ਦੇ ਮੂਡ ’ਚ ਨਹੀਂ ਹੈ। ਆਪਣੀਆਂ ਬੁਡਾਪੇਸਟ ਗਾਰੰਟੀਆਂ ਨੂੰ ਲਾਗੂ ਕਰਨ ’ਚ ਅਮਰੀਕਾ ਦੀ ਅਸਮਰੱਥਾ ਉਨ੍ਹਾਂ ਸੰਬੰਧਤ ਰਾਜਧਾਨੀਆਂ ’ਚ ਵੀ ਗੂੰਜੇਗੀ ਜੋ ਆਪਣੀ ਸੁਰੱਖਿਆ ਲਈ ਅਮਰੀਕਾ ਦੇ ਫੌਜੀ ਭਰੋਸਿਆਂ ’ਤੇ ਨਿਰਭਰ ਹਨ। ਹੁਣ ਇਸ ’ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜੇਕਰ ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਜਾਂ ਯੂਰਪ ਦੇ ਕਈ ਹੋਰ ਦੇਸ਼ ਖੁਦ ਆਪਣੇ ਪ੍ਰਮਾਣੂ ਨਿਵਾਰਕ ਦਾ ਅਨੁਸਰਨ ਕਰਦੇ ਹਨ।ਅਤੀਤ ’ਚ ਦੱਖਣੀ ਅਫਰੀਕਾ ਨੇ ਆਪਣਾ ਪ੍ਰਮਾਣੂ ਹਥਿਆਰ ਵਿਕਸਿਤ ਕੀਤਾ ਸੀ ਅਤੇ ਉਸ ਕੋਲ ਪ੍ਰਮਾਣੂ ਹਥਿਆਰਾਂ ਦਾ ਇਕ ਸਾਫ-ਸੁਥਰਾ ਭੰਡਾਰ ਸੀ ਪਰ ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਅਸਲਾਘਰ ਤੋਂ ਛੁਟਕਾਰਾ ਪਾ ਲਿਆ ਕਿਉਂਕਿ ਉਸ ਨੇ ਨਸਲੀ ਵਿਤਕਰੇ ਨੂੰ ਖਤਮ ਕਰਨ ਲਈ ਨੀਅਤ ਦੇ ਨਾਲ ਯਤਨ ਕੀਤਾ ਸੀ। 1960 ਤੋਂ 1980 ਦੇ ਦਹਾਕੇ ਤੱਕ ਬ੍ਰਾਜ਼ੀਲ ਅਤੇ ਅਰਜਨਟੀਨਾ ਨੇ ਆਪਣੇ ਖੁਦ ਦੇ ਪ੍ਰਮਾਣੂ ਹਥਿਆਰ ਬਣਾਉਣ ਲਈ ਕੋਸ਼ਿਸ਼ ਕੀਤੀ ਪਰ ਦੋਵਾਂ ਨੇ ਅਖੀਰ ਆਪਣੇ ਪ੍ਰੋਗਰਾਮਾਂ ’ਤੇ ਪਾਬੰਦੀ ਲਾ ਦਿੱਤੀ। ਲੀਬੀਆ ਨੇ 2000 ਦੇ ਦਹਾਕੇ ਦੀ ਸ਼ੁਰੂਆਤ ’ਚ ਸਮੂਹਿਕ ਤਬਾਹੀ ਦੇ ਹਥਿਆਰ ਪ੍ਰਾਪਤ ਕਰਨ ਦੇ ਆਪਣੇ ਯਤਨਾਂ ਨੂੰ ਖਤਮ ਕਰਨ ਦਿੱਤਾ ਅਤੇ ਅਖੀਰ ਗੱਦਾਫੀ ਸ਼ਾਸਨ ਨੇ ਆਪਣੀ ਜ਼ਿੰਦਗੀ ਦੇ ਨਾਲ ਇਸ ਦੀ ਕੀਮਤ ਅਦਾ ਕੀਤੀ।
ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਨਤੀਜੇ ਜੋ ਵੀ ਹੋਣ, ਇਸ ਨੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਇਕ ਸਪੱਸ਼ਟ ਸੰਕੇਤ ਦਿੱਤਾ ਹੈ ਜਿਨ੍ਹਾਂ ਨੇ ਆਪਣੀਆਂ ਪ੍ਰਮਾਣੂ ਖਾਹਿਸ਼ਾਂ ਨੂੰ ਪਿੱਛੇ ਛੱਡ ਦਿੱਤਾ ਸੀ ਕਿ ਜੇਕਰ ਤੁਸੀਂ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਛੱਡ ਦਿੰਦੇ ਹੋ ਅਤੇ ਆਪਣੀ ਸੁਰੱਖਿਆ ਨੂੰ ਕਮਜ਼ੋਰ ਸਮਝੌਤਿਆਂ ਅਤੇ ਆਪਸੀ ਪ੍ਰਤੀਰੋਧ ਲਈ ਬੰਧਕ ਬਣਾ ਲੈਂਦੇ ਹੋ ਤਾਂ ਤੁਸੀਂ ਆਪਣੇ ਭਵਿੱਖ ਨੂੰ ਦਾਅ ’ਤੇ ਲਾ ਿਦੰਦੇ ਹੋ। ਜ਼ਿੰਦਗੀ ਦੀ ਇਹ ਲਾਜ਼ਮੀ ਠੰਡੀ ਅਸਲੀਅਤ ਆਉਣ ਵਾਲੇ ਮਹੀਨਿਆਂ ’ਚ ਸੰਪੂਰਨ ਪ੍ਰਮਾਣੂ ਅਪ੍ਰਸਾਰ ਢਾਂਚੇ ਨੂੰ ਮੁੜ ਤੋਂ ਰੋਕ ਦੇਵੇਗੀ।
ਮਨੀਸ਼ ਤਿਵਾੜੀ
ਅੱਜ ਦੇਸ਼ ਨੂੰ ਨਫ਼ਰਤ, ਕੱਟੜਤਾ, ਅਸਹਿਣਸ਼ੀਲਤਾ ਅਤੇ ਝੂਠ ਨੇ ਘੇਰਿਆ ਹੋਇਆ ਹੈ
NEXT STORY