3 ਨਵੰਬਰ ਨੂੰ ਇਮਰਾਨ ਖਾਨ ਦੀ ਹੱਤਿਆ ਦੇ ਯਤਨ ਨੇ ਪਾਕਿਸਤਾਨ ਨੂੰ ਸਿਆਸੀ ਅਸਥਿਰਤਾ ਦੇ ਇਕ ਹੋਰ ਪੜਾਅ ’ਤੇ ਪਹੁੰਚਾ ਦਿੱਤਾ ਹੈ, ਜਿਸ ਕਾਰਨ ਭਵਿੱਖ ’ਚ ਸਿਆਸੀ ਹਿੰਸਾ ਦੀ ਸੰਭਾਵਨਾ ਵਧ ਗਈ ਹੈ। ਇਮਰਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਗ੍ਰਹਿ ਮੰਤਰੀ ਸਨਾਉੱਲਾਹ ਖਾਨ ਅਤੇ ਮੇਜਰ ਜਨਰਲ ਫੈਸਲ ’ਤੇ ਹਮਲੇ ਦਾ ਮਾਸਟਰ ਮਾਈਂਡ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਉਕਤ ਤਿੰਨਾਂ ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਕਾਰਵਾਈ ਕਰਨ ’ਚ ਨਾਕਾਮੀ, ਉਨ੍ਹਾਂ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਇਕ ਸੀਨੀਅਰ ਮੈਂਬਰ ਅਸਦ ਉਮਰ ਰਾਹੀਂ ਗੱਲਬਾਤ ਕੀਤੀ। ਇਸ ਦੇ ਸਿੱਟੇ ਵਜੋਂ ਪੂਰੇ ਦੇਸ਼ ’ਚ ਦਿਖਾਵੇ ਹੋਣਗੇ ਅਤੇ ਗੱਲਾਂ ਉਹੋ ਜਿਹੀਆਂ ਨਹੀਂ ਰਹਿਣਗੀਆਂ ਜਿਹੋ ਜਿਹੀਆਂ ਸਨ। ਪੀ. ਟੀ. ਆਈ. ਦੇ ਅਸਦ ਉਮਰ ਨੇ ਕਿਹਾ ਕਿ 2 ਦਿਨ ਪਹਿਲਾਂ ਉਨ੍ਹਾਂ ਇਮਰਾਨ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਖਤਰੇ ਬਾਰੇ ਸੰਪਰਕ ਕੀਤਾ ਸੀ ਪਰ ਇਮਰਾਨ ਨੇ ਕਿਹਾ ਸੀ ਕਿ ਅਸੀਂ ਜੇਹਾਦ ’ਚ ਲੱਗੇ ਹੋਏ ਹਾਂ। ਸਾਨੂੰ ਇਸ ਪੱਧਰ ’ਤੇ ਸਿਰਫ ਅੱਲ੍ਹਾ ’ਤੇ ਭਰੋਸਾ ਕਰਨ ਦੀ ਲੋੜ ਹੈ। ਜੇਹਾਦ ਦੇ ਨਾਲ ਕਥਿਤ ਲਾਂਗ ਮਾਰਚ ਦੀ ਇਸ ਬਰਾਬਰੀ ’ਤੇ ਨਿਰਮਾਣ ਕਰਦੇ ਹੋਏ ਪੀ. ਟੀ. ਆਈ. ਨੇ 4 ਨਵੰਬਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਕਰਨ ਦਾ ਸੱਦਾ ਦਿੱਤਾ ਸੀ। ਪਾਕਿਸਤਾਨ ਸਰਕਾਰ ਨੇ ਹੱਤਿਆ ਦੇ ਯਤਨ ਦੀ ਨਿੰਦਾ ਕਰਦੇ ਹੋਏ ਜਵਾਬ ਦਿੱਤਾ ਹੈ ਪਰ ਮੰਤਰੀ ਰਾਣਾ ਸਨਾਉੱਲਾਹ ਨੇ ਵੀ ਪੀ. ਟੀ. ਆਈ. ਨੂੰ ਕਿਹਾ ਕਿ ਇਹ ਕੁਦਰਤ ਦਾ ਨਿਯਮ ਹੈ। ਜੋ ਅੱਗ ਲਾਉਂਦੇ ਹਨ, ਉਹ ਉਸ ’ਚ ਸੜ ਵੀ ਸਕਦੇ ਹਨ। ਕੌਮੀ ਸਰਕਾਰ ਨੇ ਇਹ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਹਮਲੇ ਦੀ ਜਾਂਚ ਲਈ ਇਕ ਸਾਂਝੀ ਜਾਂਚ ਟੀਮ (ਜੇ. ਆਈ. ਟੀ.) ਦਾ ਗਠਨ ਕਰੇ। ਹੋਰਨਾਂ ਲੋਕਾਂ ਨੇ ਪੰਜਾਬ ਸੂਬੇ ’ਚ ਸਾਬਕਾ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਸੁਰੱਖਿਆ ’ਤੇ ਸਵਾਲ ਉਠਾਏ ਹਨ। ਉੱਥੇ ਪੀ. ਟੀ. ਆਈ. ਦੀ ਸਰਕਾਰ ਸੱਤਾ ’ਚ ਹੈ।
ਸ਼ੂਟਿੰਗ ਬਾਰੇ ਸਾਜ਼ਿਸ਼ ਦੇ ਸਿਧਾਂਤ ਵੀ ਲਾਜ਼ਮੀ ਹਨ। ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਗਿਆ ਹੈ ਕਿ ਹਮਲੇ ਨੂੰ ਪੀ. ਟੀ. ਆਈ. ਵੱਲੋਂ ਇਮਰਾਨ ਦੇ ਸਮਰਥਨ ਨੂੰ ਹੱਲਾਸ਼ੇਰੀ ਦੇਣ ਲਈ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਹੀ ਸਾਬਕਾ ਕੌਮਾਂਤਰੀ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਨੇ 5 ਮਹੀਨੇ ਅੰਦਰ ਹਕੀਕੀ ਆਜ਼ਾਦੀ ਭਾਵ ਅਸਲ ਆਜ਼ਾਦੀ ਲਈ ਦੂਜਾ ਮਾਰਚ ਸ਼ੁਰੂ ਕੀਤਾ ਸੀ। ਹੋਰਨਾਂ ਲੋਕਾਂ ਨੇ ਬਾਹਰੀ ਤਾਕਤਾਂ ’ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਚੀਨ ਯਾਤਰਾ ਨੂੰ ਧਿਆਨ ’ਚ ਰੱਖਦਿਆਂ ਅਸਥਿਰਤਾ ਪੈਦਾ ਕਰਨ ਦਾ ਦੋਸ਼ ਲਾਇਆ। ਚੀਨ ’ਚ ਉਨ੍ਹਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਅਤੇ ਚੀਨ ਤੇ ਪਾਕਿਸਤਾਨ ਦਰਮਿਆਨ ਆਰਥਿਕ ਗਲਿਆਰੇ ਲਈ ਰਫਤਾਰ ਨੂੰ ਮੁੜ ਅੱਗੇ ਵਧਾਇਆ। ਮੁੜ ਕਥਿਤ ਕਾਤਲ ਵੱਲੋਂ ਕਥਿਤ ਤੌਰ ’ਤੇ ਪ੍ਰਵਾਨ ਕੀਤਾ ਜਾਂਦਾ ਹੈ ਕਿ ਉਹ ਧਾਰਮਿਕ ਉਤਸ਼ਾਹ ਤੋਂ ਪ੍ਰੇਰਿਤ ਸੀ ਕਿਉਂਕਿ ਪ੍ਰਾਰਥਨਾ ਦੌਰਾਨ ਵੀ ਇਮਰਾਨ ਨੇ ਮਾਰਚ ਦੇ ਸੰਗੀਤ ਨੂੰ ਵਜਾਉਣਾ ਬੰਦ ਨਹੀਂ ਕੀਤਾ ਸੀ। ਇਸ ਆਧਾਰ ’ਤੇ ਮੁਮਤਾਜ਼ ਕਾਦਰੀ ਨੇ ਪੰਜਾਬ ਦੇ ਸਾਬਕਾ ਗਵਰਨਰ ਸਲਮਾ ਤਾਸੀਰ ਦੀ ਹੱਤਿਆ ਕੀਤੀ ਸੀ। ਉਸ ਦੀ ਯਾਦ ਦਿਵਾਉਂਦੇ ਹੋਏ ਇਹ ਸਪੱਸ਼ਟੀਕਰਨ, ਆਪਣੀਆਂ ਸਭ ਤਰੁਟੀਆਂ ਨਾਲ ਸਿਆਸੀ ਸਾਜ਼ਿਸ਼ ਦੇ ਘੇਰੇ ਤੋਂ ਬਾਹਰ ਦੇ ਯਤਨ ਦਾ ਪਤਾ ਲੱਗਦਾ ਹੈ। ਇਮਰਾਨ ਦੇ ਹਮਾਇਤੀਆਂ ਦਰਮਿਆਨ ਪ੍ਰਤੀਕਿਰਿਆ ਤੇਜ਼ ਹੋ ਗਈ ਹੈ। ਦੇਸ਼ ਦੇ ਸਭ ਸੂਬਿਆਂ ’ਚ ਵਿਖਾਵੇ ਹੋਏ ਹਨ। ਲੋਕਾਂ ਨੇ ਨਾਅਰੇ ਲਾਉਂਦੇ ਹੋਏ ਕਿਹਾ ਕਿ ਹਮਲੇ ਨੇ ਲਾਲ ਰੇਖਾ ਨੂੰ ਪਾਰ ਕੀਤਾ ਹੈ। ਉਹ ਇਮਰਾਨ ਲਈ ਆਪਣੀ ਜਾਨ ਤੱਕ ਦੇ ਦੇਣਗੇ। ਇਮਰਾਨ ਪ੍ਰਤੀ ਹਮਾਇਤ ਅਤੇ ਸਰਕਾਰ ਪ੍ਰਤੀ ਗੁੱਸੇ ਨੇ ਦੇਸ਼ ਨੂੰ ਅਸਥਿਰਤਾ ਵੱਲ ਧੱਕ ਦਿੱਤਾ ਹੈ। ਹੁਣ ਭਵਿੱਖ ਬਹੁਤ ਹੀ ਗੈਰ-ਯਕੀਨੀ ਹੈ।
ਇਮਰਾਨ ਖਾਨ ਦੇ ਹਮਾਇਤੀਆਂ ਨੇ ਪੂਰੇ ਪਾਕਿਸਤਾਨ ’ਚ ਰੈਲੀਆਂ ਕਰ ਕੇ ਉਨ੍ਹਾਂ ’ਤੇ ਚਲਾਈ ਗਈ ਗੋਲੀ ਦਾ ਜਵਾਬ ਦਿੱਤਾ ਹੈ। ਬੀਤੇ ਸਾਲਾਂ ’ਚ ਪਾਕਿਸਤਾਨ ਦੀ ਫੌਜ ਵੱਲੋਂ ਅਸਥਿਰਤਾ ’ਤੇ ਸ਼ਿਕੰਜਾ ਕੱਸਿਆ ਜਾ ਸਕਦਾ ਸੀ, ਜਿਸ ਨੇ ਰਵਾਇਤੀ ਤੌਰ ’ਤੇ ਦੇਸ਼ ’ਚ ਅਮਨ ਕਾਨੂੰਨ ਅਤੇ ਵਿਵਸਥਾ ਦੇ ਸਰਪ੍ਰਸਤ ਵਜੋਂ ਕੰਮ ਕੀਤਾ ਹੈ। ਪਾਕਿਸਤਾਨ ਦੀ ਹੋਂਦ ਦੇ 75 ਸਾਲ ਦੌਰਾਨ ਦੇਸ਼ ’ਚ ਅਸਥਿਰਤਾ ਦਾ ਤਜਰਬਾ ਹੋਣ ’ਤੇ ਫੌਜ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਿਆਸਤ ’ਚ ਦਖਲਅੰਦਾਜ਼ੀ ਕੀਤੀ ਹੈ। ਬੇਸ਼ੱਕ ਹੀ ਇਸ ਦਖਲਅੰਦਾਜ਼ੀ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਪਰ ਸਿਆਸਤਦਾਨ ਅਤੇ ਸਮਾਜ ਆਮ ਤੌਰ ’ਤੇ ਸੰਤੁਸ਼ਟ ਰਹੇ ਅਤੇ ਫੌਜ ਵੱਲੋਂ ਬਣਾਏ ਗਏ ਢਾਂਚੇ ਨਾਲ ਕੰਮ ਕਰਨ ’ਚ ਸਫਲ ਰਹੇ। ਪਾਕਿਸਤਾਨ ’ਚ ਸਿਆਸੀ ਅਤੇ ਸਮਾਜਿਕ ਧਰੁਵੀਕਰਨ ਦੀ ਹੱਦ ਨੂੰ ਵੇਖਦੇ ਹੋਏ ਜੋ ਦੇਸ਼ ਦੇ ਇਤਿਹਾਸ ’ਚ ਪਹਿਲਾਂ ਕਦੀ ਵੀ ਨਹੀਂ ਵੇਖਿਆ ਗਿਆ, ਫੌਜ ਇਸ ਭੂਮਿਕਾ ਨੂੰ ਨਿਭਾਉਣ ’ਚ ਸਮਰਥ ਨਹੀਂ ਹੋ ਸਕਦੀ। ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਫੌਜ ਨਿਰਪੱਖ ਰਹੇਗੀ। ਜਿੱਥੇ ਲੋਕਾਂ ਨੇ ਪੇਸ਼ਾਵਰ ਦੀ ਕੋਰ ਕਮਾਂਡਰ ਦੇ ਦਫਤਰ ਦੇ ਬਾਹਰ ਵਿਖਾਵਾ ਕੀਤਾ, ਉੱਥੇ ਹੋਰਨਾਂ ਲੋਕਾਂ ਨੂੰ ਇਹ ਕਹਿੰਦੇ ਹੋਏ ਰਿਕਾਰਡ ਕੀਤਾ ਿਗਆ ਕਿ ਅੱਤਵਾਦ ਅਤੇ ਗੁੰਡਾਗਰਦੀ ਦੇ ਪਿੱਛੇ ਵਰਦੀ ਹੈ। ਬੀਤੇ ਸਮੇਂ ’ਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਸਿਰਫ ਪਸ਼ਤੂਨ ਤਹਿਫੂਜ਼ ਅੰਦੋਲਨ ਭਾਵ ਪਸ਼ਤੂਨਾਂ ਦੀ ਸੁਰੱਖਿਆ ਲਈ ਅੰਦੋਲਨ ਵੱਲੋਂ ਖੁੱਲ੍ਹੇਆਮ ਕੀਤੀਆਂ ਜਾਂਦੀਆਂ ਸਨ।
ਹੁਣ ਇਸ ਤਰ੍ਹਾਂ ਦੀਆਂ ਟਿੱਪਣੀਆਂ ਪਾਕਿਸਤਾਨੀ ਪੱਤਰਕਾਰ ਅਸ਼ਰਫ ਸ਼ਰੀਫ ਦੀ ਕੀਨੀਆ ’ਚ ਹੋਈ ਹੱਤਿਆ ਵੱਲ ਵੀ ਇਸ਼ਾਰਾ ਕਰਦੀਆਂ ਹਨ। ਉਹ ਸਿਆਸਤ ’ਚ ਫੌਜ ਦੀ ਭਾਈਵਾਲੀ ਦੇ ਕੱਟੜ ਆਲੋਚਕ ਸਨ। ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਹੱਤਿਆ ਫੌਜ ਦੀ ਸਿੱਧੀ ਭਾਈਵਾਲੀ ਨਾਲ ਕੀਤੀ ਗਈ ਸੀ। ਫੌਜ ਦੀ ਲੀਡਰਸ਼ਿਪ ਪ੍ਰਤੀ ਇਸ ਤਰ੍ਹਾਂ ਦੇ ਗੁੱਸੇ ਅਤੇ ਖੁੱਲ੍ਹੇ ਵਿਰੋਧ ਤੋਂ ਸੰਕੇਤ ਮਿਲਦਾ ਹੈ ਕਿ ਫੌਜ ਸਿੱਧਾ ਦਖਲ ਦੇਣ ਤੋਂ ਬਚੇਗੀ। ਪੰਜਾਬ ਅਤੇ ਖੈਬਰ ਪਖਤੂਨਖਵਾ ’ਚ ਰਾਜਪਾਲ ਦੇ ਰਾਜ ਦਾ ਇਕ ਸੰਭਾਵਤ ਤਰੀਕਾ ਹੋ ਸਕਦਾ ਹੈ ਪਰ ਇਸ ਤੋਂ ਵੀ ਇਮਰਾਨ ਦੇ ਹਮਾਇਤੀ ਵੱਲੋਂ ਮਹਿਸੂਸ ਕੀਤੇ ਜਾ ਰਹੇ ਗੁੱਸੇ ਨਾਲ ਛੇੜਛਾੜ ਦੀ ਸੰਭਾਵਨਾ ਨਹੀਂ ਹੈ।
ਸਮੀਨਾ ਯਾਸਮੀਨ
ਵਿਦੇਸ਼ੀ ਨਿਵੇਸ਼ਕਾਂ ਦੇ ਪੈਸਾ ਕਢਵਾਉਣ ਨਾਲ ਚੀਨ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਜਾਰੀ
NEXT STORY