ਇਨ੍ਹੀਂ ਦਿਨੀਂ ਹਿੰਦ ਪ੍ਰਸ਼ਾਂਤ ਖੇਤਰ ’ਚ ਇਕ ਛੋਟੇ ਜਿਹੇ ਸੋਲੋਮਨ ਦੀਪ ’ਤੇ ਚੀਨ ਵਿਰੋਧੀ ਦੰਗੇ ਭੜਕ ਉੱਠੇ ਹਨ। 25 ਨਵੰਬਰ ਤੋਂ ਭੜਕੇ ਦੰਗਿਆਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਪਿਛਲੇ 3 ਦਿਨ ਸੋਲੋਮਨ ਦੀ ਰਾਜਧਾਨੀ ਹੋਨੀਆਰਾ ’ਚ ਬਹੁਤ ਆਪਾਧਾਪੀ ਭਰਿਆ ਮਾਹੌਲ ਰਿਹਾ ਜਿਸ ’ਚ ਹਿੰਸਾ, ਅਗਜ਼ਨੀ ਅਤੇ ਲੁੱਟ ਦੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ। ਹਿੰਸਾ ਦਾ ਕੇਂਦਰ ਰਾਜਧਾਨੀ ਹੋਨੀਆਰਾ ਦਾ ਚਾਈਨਾ ਟਾਊਨ ਹੈ। ਉਂਝ ਅਜੇ ਤੱਕ ਇਸ ਹਿੰਸਾ ’ਚ 3 ਲੋਕਾਂ ਦੇ ਮਰਨ ਅਤੇ 100 ਤੋਂ ਵੱਧ ਲੋਕਾਂ ਦੀ ਗ੍ਰਿਫਤਾਰੀ ਦੀ ਖਬਰ ਹੈ। ਸਭ ਤੋਂ ਚਿੰਤਾ ਦੀ ਗੱਲ ਇਹ ਰਹੀ ਕਿ ਇਸ ’ਚ ਖਾਸ ਤੌਰ ’ਤੇ ਚੀਨੀ ਭਾਈਚਾਰੇ ਦੇ ਵਪਾਰੀਆਂ ਵਿਰੁੱਧ ਹਿੰਸਾ ਦੇਖਣ ਨੂੰ ਮਿਲੀ। ਜਿੱਥੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ, ਉੱਥੇ ਉਨ੍ਹਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ ਗਈ। ਇਸ ਸਾਰੀ ਹਿੰਸਾ ’ਚ ਸਥਾਨਕ ਲੋਕਾਂ ਦੀ ਭਾਈਵਾਲੀ ਸਭ ਤੋਂ ਵੱਧ ਰਹੀ। ਇਸ ਹਿੰਸਾ ’ਚ ਸੋਲੋਮਨ ਦੀ ਸੰਸਦ ਦੀ ਇਮਾਰਤ, ਪੁਲਸ ਸਟੇਸ਼ਨ, ਵਪਾਰਕ ਸੰਸਥਾਨ ਸਾਰਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਹਿੰਸਾ ਦੇ ਬਾਅਦ ਸੋਲੋਮਨ ਦੀਪ ਸਮੂਹ ’ਚ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਹੋ ਗਈ ਹੈ।
ਹਾਲਾਤ ਦੀ ਗੰਭੀਰਤਾ ਨੂੰ ਭਾਂਪਦੇ ਹੋਏ ਆਸਟ੍ਰੇਲੀਆ ਨੇ 67 ਸੁਰੱਖਿਆ ਮੁਲਾਜ਼ਮਾਂ ਦੀ ਇਕ ਧਿਰ ਸੋਲੋਮਨ ਭੇਜ ਦਿੱਤੀ ਹੈ, ਤਾਂ ਕਿ ਹਾਲਾਤ ’ਤੇ ਸਮੇਂ ਰਹਿੰਦੇ ਕਾਬੂ ਪਾਇਆ ਜਾ ਸਕੇ। ਸੋਲੋਮਨ ਦੀਪ ਤਸਮਾਨੀਆ ਅਤੇ ਨਿਊਜ਼ੀਲੈਂਡ ਵਾਂਗ ਆਸਟ੍ਰੇਲੀਆ ਦਾ ਨੇੜਲਾ ਗੁਆਂਢੀ ਹੈ। ਸੋਲੋਮਨ ਦੀਪ ਦੇ ਗਵਰਨਰ ਜਨਰਲ ਡੇਵਿਡ ਵੁਨਾਗੀ ਨੇ ਲੋਕਾਂ ਤੋਂ ਇਕ-ਦੂਸਰੇ ਦਾ ਸਨਮਾਨ ਕਰਨ ਅਤੇ ਨਾਲ ਰਹਿ ਕੇ ਕੰਮ ਕਰਨ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਹਿੰਸਾ ਖਤਮ ਕਰਨ ਦੀ ਬੇਨਤੀ ਕੀਤੀ ਹੈ। ਉੱਥੇ ਪ੍ਰਸ਼ਾਸਨ ਨੇ ਹਿੰਸਾ ਦੇ ਬਾਅਦ ਤੋਂ ਹੀ ਗੈਰ-ਯਕੀਨੀ ਸਮੇਂ ਲਈ ਰਾਤ ਦਾ ਕਰਫਿਊ ਲਗਾ ਦਿੱਤਾ ਤਾਂ ਕਿ ਹਾਲਾਤ ’ਤੇ ਜਲਦੀ ਕਾਬੂ ਪਾਉਣ ’ਚ ਮਦਦ ਮਿਲੇ। ਦਰਅਸਲ ਕਿਹਾ ਜਾ ਰਿਹਾ ਹੈ ਕਿ ਸਾਮੋਆ ਦੀਪ ਸਮੂਹ ਦੇ ਪ੍ਰਧਾਨ ਮੰਤਰੀ ਮਾਨਾਸੇਹ ਸੋਗਾਵਾਰੇ ਨੇ ਆਪਣਾ ਦੋਸਤ ਬਦਲ ਲਿਆ ਸੀ, ਜਿਸ ਦੇ ਕਾਰਨ ਲੋਕਾਂ ਦਾ ਗੁੱਸਾ ਉਨ੍ਹਾਂ ਦੇ ਵਿਰੁੱਧ ਫੁੱਟ ਪਿਆ। ਸੋਲੋਮਨ ਦੀਪ ਸਮੂਹ ਪਹਿਲਾਂ ਤਾਈਵਾਨ ਦਾ ਦੋਸਤ ਸੀ ਪਰ ਹਾਲ ਹੀ ’ਚ ਉਸ ਨੇ ਆਪਣੇ ਦੋਸਤ ਦੀ ਸੂਚੀ ਤੋਂ ਤਾਈਵਾਨ ਨੂੰ ਹਟਾ ਕੇ ਉਸ ’ਚ ਚੀਨ ਦਾ ਨਾਂ ਜੋੜ ਲਿਆ, ਬਸ ਇਸੇ ਗੱਲ ਤੋਂ ਸੋਲੋਮੋਨ ਦੀਪ ਦੇ ਲੋਕਾਂ ਦਾ ਗੁੱਸਾ ਆਪਣੇ ਪ੍ਰਧਾਨ ਮੰਤਰੀ ਮਾਨਾਸੇਹ ਵਿਰੁੱਧ ਫੁੱਟ ਪਿਆ ਤੇ ਇਸ ’ਚ ਲੋਕਾਂ ਨੇ ਚੀਨ ਦੀ ਸਾਜ਼ਿਸ਼ ਦੇਖੀ। ਅਸਲ ’ਚ ਚੀਨ ਪੂਰੀ ਦੁਨੀਆ ’ਚ ਤਾਈਵਾਨ ਨੂੰ ਅਲੱਗ-ਥਲੱਗ ਕਰਨ ਦੀ ਮੁਹਿੰਮ ’ਚ ਲੱਗਾ ਹੋਇਆ ਹੈ।
ਇਸ ਸਮੇਂ ਪੂਰੀ ਦੁਨੀਆ ’ਚ ਤਾਈਵਾਨ ਦੇ ਦੋਸਤਾਂ ’ਚ ਸਿਰਫ 17 ਦੇਸ਼ ਸ਼ਾਮਲ ਹਨ, ਜਿਨ੍ਹਾਂ ’ਚੋਂ ਹੁਣ ਇਕ ਹੋਰ ਦੋਸਤ ਘੱਟ ਗਿਆ ਹੈ। ਚੀਨ ਤਾਈਵਾਨ ਦੇ ਦੋਸਤਾਂ ਨੂੰ ਆਪਣੇ ਪੱਖ ’ਚ ਮਿਲਾਉਣ ਲਈ ਹਰ ਤਰ੍ਹਾਂ ਦੇ ਹੀਲੇ-ਵਸੀਲੇ ਦੀ ਵਰਤੋਂ ਕਰ ਰਿਹਾ ਹੈ। ਕਿਸੇ ਦੇਸ਼ ’ਚ ਇਕ ਸਟੇਡੀਅਮ ਬਣਾ ਕੇ ਉਸ ਨੂੰ ਖਰੀਦ ਲੈਂਦਾ ਹੈ ਅਤੇ ਕਿਸੇ ਦੇਸ਼ ’ਚ ਰੇਲਵੇ ਲਾਈਨ, ਪੁਲ, ਸੜਕ ਅਤੇ ਪੁਲਸ ਹੈੱਡਕੁਆਰਟਰ ਬਣਾ ਕੇ ਉਸ ਨੂੰ ਆਪਣੇ ਪੱਖ ’ਚ ਕਰ ਲੈਂਦਾ ਹੈ। ਲੋਕਾਂ ਦਾ ਗੁੱਸਾ ਪਹਿਲਾਂ ਤੋਂ ਹੀ ਸੋਲੋਮਨ ’ਚ ਰਹਿਣ ਵਾਲੇ ਚੀਨੀ ਲੋਕਾਂ ਦੇ ਵਿਰੁੱਧ ਸੀ ਕਿਉਂਕਿ ਚੀਨੀ ਵਪਾਰੀ ਆਪਣਾ ਵਪਾਰ ਤਾਂ ਵਧਾ ਰਹੇ ਸਨ ਪਰ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਵਿਦੇਸ਼ੀ, ਖਾਸ ਕਰਕੇ ਚੀਨੀ ਲੋਕਾਂ ਨੂੰ ਹੀ ਨੌਕਰੀ ’ਤੇ ਰੱਖਦੇ ਸਨ। ਇਸ ਦੇ ਨਾਲ ਹੀ ਲੋਕ ਪ੍ਰਧਾਨ ਮੰਤਰੀ ਸੋਗਾਵਾਰੇ ਦੇ ਅਸਤੀਫੇ ਦੀ ਮੰਗ ਵੀ ਕਰ ਰਹੇ ਹਨ ਜੋ ਪਿਛਲੇ 21 ਸਾਲਾਂ ਤੋਂ ਸੋਲੋਮੋਨ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਸੋਲੋਮਨ ਦੇ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ ਅਤੇ ਨਾ ਹੀ ਦੇਸ਼ ਦੀ ਤਰੱਕੀ ਲਈ ਕੋਈ ਯੋਜਨਾ ਬਣਾਈ ਹੈ।
ਸਾਲ 2019 ’ਚ ਸੋਲੋਮੋਨ ਦੇ ਲੋਕ ਸੋਗਾਵਾਰੇ ਨਾਲ ਉਦੋਂ ਕਾਫੀ ਨਾਰਾਜ਼ ਹੋ ਗਏ ਜਦੋਂ ਉਨ੍ਹਾਂ ਨੇ ਤਾਈਵਾਨ ਨਾਲ ਆਪਣੇ ਸਾਰੇ ਕੂਟਨੀਤਕ ਸਬੰਧ ਖਤਮ ਕਰ ਲਏ। ਸੋਲੋਮੋਨ ਦੀਪ ਸਮੂਹ ਦੇ ਸਭ ਤੋਂ ਵੱਧ ਆਬਾਦੀ ਵਾਲੇ ਟਾਪੂ ਮਾਲਾਇਤਾ ’ਚ ਬਹੁਤ ਸਾਰੇ ਭਾਈਚਾਰਿਆਂ ਦੇ ਤਾਈਵਾਨ ਦੇ ਨਾਲ ਬੜੇ ਡੂੰਘੇ ਸਬੰਧ ਹਨ, ਜੋ ਪ੍ਰਧਾਨ ਮੰਤਰੀ ਮਾਨਾਸੇਹ ਦੇ ਤਾਈਵਾਨ ਨਾਲ ਰਿਸ਼ਤੇ ਖਤਮ ਕਰਨ ਅਤੇ ਚੀਨ ਦੇ ਨਾਲ ਜੋੜਨ ਨਾਲ ਕਾਫੀ ਨਾਰਾਜ਼ ਅਤੇ ਗੁੱਸੇ ’ਚ ਹਨ। ਇਸ ਹਿੰਸਾ ਦੇ ਪਿੱਛੇ ਇਨ੍ਹਾਂ ਲੋਕਾਂ ਦਾ ਗੁੱਸਾ ਅਤੇ ਮਾਨਾਸੇਹ ਦਾ ਪਾਲਾ ਬਦਲਣ ਦਾ ਫੈਸਲਾ ਵੀ ਦੱਸਿਆ ਜਾ ਰਿਹਾ ਹੈ। ਮਾਮਲਾ ਚੀਨੀ ਲੋਕਾਂ ਨਾਲ ਜੁੜਿਆ ਹੈ ਤਾਂ ਚੀਨ ਦੀ ਪ੍ਰਤੀਕਿਰਿਆ ਦੇਣੀ ਜ਼ਰੂਰੀ ਹੋ ਜਾਂਦੀ ਹੈ। ਚੀਨੀ ਦੂਤਘਰ ਨੇ ਸੋਲੋਮੋਨ ਦੀਪ ਸਮੂਹ ’ਤੇ ਹੋਈ ਹਿੰਸਾ ਅਤੇ ਇਸ ’ਚ ਚੀਨੀ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਕਾਫੀ ਨਾਰਾਜ਼ਗੀ ਪ੍ਰਗਟਾਈ ਅਤੇ ਸੋਲੋਮਨ ਦੀ ਸਰਕਾਰ ਨੂੰ ਇਸ ਨੂੰ ਰੋਕਣ ਲਈ ਕਿਹਾ ਹੈ। ਓਧਰ ਚੀਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਤਯਾਓ ਲੀਚਯਾਨ ਨੇ ਹਿੰਸਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਸੋਲੋਮਨ ਦੀ ਸੋਗਾਵਾਰੇ ਸਰਕਾਰ ’ਤੇ ਭਰੋਸਾ ਪ੍ਰਗਟਾਇਆ ਕਿ ਜਲਦੀ ਹੀ ਉਹ ਹਿੰਸਾ ’ਤੇ ਕਾਬੂ ਪਾਉਣਗੇ ਅਤੇ ਹਾਲਾਤ ਆਮ ਵਰਗੇ ਹੋਣਗੇ।
ਆਸਟ੍ਰੇਲੀਆ ਨੇ ਜਲਦੀ ਹੀ ਕਦਮ ਚੁੱਕ ਕੇ ਸੋਲੋਮਨ ਦੀਪ ਸਮੂਹ ਦੇ ਹਾਲਾਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਆਸਟ੍ਰੇਲੀਆ ਨੂੰ ਇੱਥੇ ਪਹੁੰਚਣ ’ਚ ਦੇਰੀ ਹੁੰਦੀ ਤਾਂ ਚੀਨ ਆਪਣੀ ਫੌਜ ਨੂੰ ਇੱਥੇ ਭੇਜ ਦਿੰਦਾ, ਜੋ ਆਸਟ੍ਰੇਲੀਆ ਲਈ ਖਤਰੇ ਦੀ ਘੰਟੀ ਹੁੰਦੀ ਕਿਉਂਕਿ ਦੋਵੇਂ ਦੇਸ਼ਾਂ ਦੇ ਦਰਮਿਆਨ ਦੂਰੀ ਬਹੁਤ ਘੱਟ ਹੈ। ਇਸ ਨਾਲ ਆਸਟ੍ਰੇਲੀਆ ਦੇ ਸਮੁੰਦਰੀ ਵਪਾਰ ਅਤੇ ਸਰਗਰਮੀਆਂ ’ਚ ਚੀਨ ਯਕੀਨਨ ਹੀ ਰੋਕ ਪਾਉਂਦਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਦਰਮਿਆਨ ਪਹਿਲਾਂ ਤੋਂ ਚੱਲੇ ਆ ਰਹੇ ਗਤੀਰੋਧ ’ਚ ਹੋਰ ਇਜ਼ਾਫਾ ਹੁੰਦਾ ਹੈ। ਆਸਟ੍ਰੇਲੀਆ ਨਹੀਂ ਚਾਹੁੰਦਾ ਕਿ ਚੀਨ ਉਹੀ ਹਾਲਾਤ ਆਸਟ੍ਰੇਲੀਆ ਲਈ ਪੈਦਾ ਕਰੇ ਜੋ ਉਸ ਨੇ ਨਾਈਟ ਡੈਸ਼ ਲਾਈਨ ਨੂੰ ਲੈ ਕੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਲਈ ਬਣਾਏ ਹਨ। ਸੋਲੋਮਨ ਦੀਪ ਸਮੂਹ ਦੇ ਹਾਲਾਤ ਅੱਗੇ ਕਿਵੇਂ ਕਰਵਟ ਲੈਂਦੇ ਹਨ, ਇਸ ’ਤੇ ਵਿਸ਼ਵ ਦੀਆਂ ਮਹਾਸ਼ਕਤੀਆਂ ਤਿੱਖੀ ਨਜ਼ਰ ਬਣਾਈ ਹੋਏ ਹਨ, ਜਿਨ੍ਹਾਂ ’ਚ ਅਮਰੀਕਾ, ਫਰਾਂਸ, ਇਜ਼ਰਾਈਲ, ਜਾਪਾਨ ਅਤੇ ਬ੍ਰਿਟੇਨ ਵਰਗੀਆਂ ਤਾਕਤਾਂ ਸ਼ਾਮਲ ਹਨ। ਇਹ ਦੇਸ਼ ਵੀ ਨਹੀਂ ਚਾਹੁੰਦੇ ਕਿ ਸੋਲੋਮੋਨ ਦੀਪ ਸਮੂਹ ਦੇ ਹਾਲਾਤ ਿਕਸੇ ਵੀ ਤਰ੍ਹਾਂ ਦੇ ਚੀਨ ਦੇ ਪੱਖ ’ਚ ਜਾਣ।
ਭਾਰਤ ਬਿਜਲੀ ਨਾਲ ਚੱਲਣ ਵਾਲੇ ਵਾਹਨ ਉਦਯੋਗ ਦੀ ਅਗਵਾਈ ਕਰਨ ਲਈ ਤਿਆਰ
NEXT STORY