ਝਾਂਸੀ : 16ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਡਿਵੀਜ਼ਨ 'ਬੀ' ਵਿੱਚ ਓਡੀਸ਼ਾ ਅਤੇ ਛੱਤੀਸਗੜ੍ਹ ਨੇ ਸ਼ਨੀਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ-ਆਪਣੇ ਮੁਕਾਬਲੇ ਵੱਡੇ ਅੰਤਰ ਨਾਲ ਜਿੱਤੇ ਹਨ। ਟੂਰਨਾਮੈਂਟ ਦੇ ਪਹਿਲੇ ਦਿਨ ਗੋਲਾਂ ਦੀ ਜ਼ੋਰਦਾਰ ਬਰਸਾਤ ਹੋਈ ਅਤੇ ਕਈ ਮੁਕਾਬਲੇ ਇੱਕਤਰਫ਼ਾ ਰਹੇ। ਪੂਲ 'ਏ' ਦੇ ਇੱਕ ਮੈਚ ਵਿੱਚ ਓਡੀਸ਼ਾ ਹਾਕੀ ਸੰਘ ਨੇ ਹਾਕੀ ਉੱਤਰਾਖੰਡ ਨੂੰ 18-1 ਨਾਲ ਕਰਾਰੀ ਹਾਰ ਦਿੱਤੀ। ਓਡੀਸ਼ਾ ਵੱਲੋਂ ਆਰੀਅਨ ਜੇਸ ਅਤੇ ਸੁਦੀਪ ਚਿਰਮਾਕੋ ਨੇ 4-4 ਗੋਲ ਕੀਤ, ਜਦਕਿ ਉੱਤਰਾਖੰਡ ਲਈ ਵਿਸ਼ਾਲ ਕੁਮਾਰ ਨੇ 34ਵੇਂ ਮਿੰਟ ਵਿੱਚ ਇੱਕਮਾਤਰ ਗੋਲ ਕੀਤਾ। ਪੂਲ 'ਏ' ਦੇ ਇੱਕ ਹੋਰ ਮੁਕਾਬਲੇ ਵਿੱਚ ਛੱਤੀਸਗੜ੍ਹ ਹਾਕੀ ਨੇ ਅਸਾਮ ਹਾਕੀ ਨੂੰ 8-0 ਨਾਲ ਹਰਾਇਆ।
ਡਿਵੀਜ਼ਨ 'ਬੀ' ਦੇ ਪੂਲ 'ਬੀ' ਦੇ ਮੈਚਾਂ ਵਿੱਚ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਹਾਕੀ ਨੇ ਗੋਅੰਸ ਹਾਕੀ ਨੂੰ 5-1 ਨਾਲ ਪਛਾੜਿਆ, ਜਦਕਿ ਹਾਕੀ ਅਰੁਣਾਚਲ ਨੇ ਤੇਲੰਗਾਨਾ ਹਾਕੀ ਵਿਰੁੱਧ 4-2 ਨਾਲ ਜਿੱਤ ਹਾਸਲ ਕੀਤੀ। ਦੂਜੇ ਪਾਸੇ, ਡਿਵੀਜ਼ਨ 'ਸੀ' ਦੇ ਮੁਕਾਬਲਿਆਂ ਵਿੱਚ ਹਾਕੀ ਆਂਧਰਾ ਪ੍ਰਦੇਸ਼ ਨੇ ਹਾਕੀ ਗੁਜਰਾਤ ਨੂੰ 8-0 ਨਾਲ ਮਾਤ ਦਿੱਤੀ। ਹਾਕੀ ਰਾਜਸਥਾਨ ਨੇ ਬਿਹਾਰ (BSSA) ਨੂੰ ਇੱਕ ਫਸਵੇਂ ਮੈਚ ਵਿੱਚ 3-2 ਨਾਲ ਹਰਾਇਆ, ਜਦਕਿ ਪੂਲ 'ਬੀ' ਵਿੱਚ ਹਾਕੀ ਜੰਮੂ-ਕਸ਼ਮੀਰ ਨੇ ਹਾਕੀ ਹਿਮਾਚਲ ਨੂੰ 6-3 ਨਾਲ ਹਰਾਇਆ।
ਅਰਜਨਟੀਨਾ ਲਈ ਆਖਰੀ ਮੈਚ ਖੇਡਣ ਤੋਂ ਬਾਅਦ ਕਲੱਬ ਮੈਚ 'ਚ ਚਮਕੇ ਮੈਸੀ
NEXT STORY