ਸਪੋਰਟਸ ਡੈਸਕ- ਅਫ਼ਗਾਨਿਸਤਾਨ ਕ੍ਰਿਕਟ ਬੋਰਡ (ACB) ਅਤੇ ਅਮੀਰਾਤ ਕ੍ਰਿਕਟ ਬੋਰਡ (ECB) ਵਿਚਕਾਰ ਹੋਏ ਰਣਨੀਤਕ ਸਮਝੌਤੇ ਤਹਿਤ ਅਫ਼ਗਾਨਿਸਤਾਨ ਦੇ ਕੁੱਲ 25 ਖਿਡਾਰੀ 'ਡੀ.ਪੀ. ਵਰਲਡ ਆਈ.ਐੱਲ.ਟੀ.-20' (DP World ILT20) ਦੇ ਪੰਜਵੇਂ ਸੀਜ਼ਨ ਵਿੱਚ ਛੇ ਫ੍ਰੈਂਚਾਇਜ਼ੀਜ਼ ਵੱਲੋਂ ਖੇਡਦੇ ਨਜ਼ਰ ਆਉਣਗੇ। ਇਨ੍ਹਾਂ ਖਿਡਾਰੀਆਂ ਵਿੱਚ ਦੇਸ਼ ਦੇ ਪ੍ਰਮੁੱਖ ਅੰਤਰਰਾਸ਼ਟਰੀ ਸਿਤਾਰਿਆਂ ਦੇ ਨਾਲ-ਨਾਲ ਉੱਭਰਦੇ ਹੋਏ ਨੌਜਵਾਨ ਖਿਡਾਰੀ ਵੀ ਸ਼ਾਮਲ ਹਨ। ਪੰਜਵੇਂ ਸੀਜ਼ਨ ਦੀ ਖਿਡਾਰੀਆਂ ਦੀ ਨਿਲਾਮੀ ਵਿੱਚ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਅਤੇ ਬੱਲੇਬਾਜ਼ ਰਹਿਮਾਨੁੱਲਾ ਗੁਰਬਾਜ਼ ਅਫ਼ਗਾਨਿਸਤਾਨ ਦੇ ਪ੍ਰਮੁੱਖ ਖਿਡਾਰੀਆਂ ਵਿੱਚ ਸ਼ਾਮਲ ਰਹੇ, ਜੋ ਦੇਸ਼ ਵਿੱਚ ਟੀ-20 ਪ੍ਰਤਿਭਾ ਦੇ ਉੱਚ ਪੱਧਰ ਨੂੰ ਦਰਸਾਉਂਦਾ ਹੈ।
ਏ.ਸੀ.ਬੀ. ਅਤੇ ਈ.ਸੀ.ਬੀ. ਦੇ ਸਮਝੌਤੇ ਮੁਤਾਬਕ ਆਈ.ਐੱਲ.ਟੀ.-20 ਦੀਆਂ ਸਾਰੀਆਂ ਛੇ ਫ੍ਰੈਂਚਾਇਜ਼ੀਜ਼ ਲਈ ਆਪਣੀ ਟੀਮ ਦੇ ਸਕੁਐਡ ਵਿੱਚ ਘੱਟੋ-ਘੱਟ ਚਾਰ ਅਫ਼ਗਾਨੀ ਖਿਡਾਰੀਆਂ ਨੂੰ ਸ਼ਾਮਲ ਕਰਨਾ ਜ਼ਰੂਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਵੇਂ ਸੀਜ਼ਨ ਦੇ ਮੈਚ ਨਿਯਮਾਂ ਅਨੁਸਾਰ ਹਰ ਟੀਮ ਦੀ ਪਲੇਇੰਗ ਇਲੈਵਨ (ਅੰਤਿਮ 11) ਵਿੱਚ ਘੱਟੋ-ਘੱਟ ਦੋ ਅਫ਼ਗਾਨੀ ਖਿਡਾਰੀਆਂ ਨੂੰ ਖੇਡਾਉਣਾ ਲਾਜ਼ਮੀ ਹੋਵੇਗਾ। ਇਸ ਨਿਯਮ ਨਾਲ ਪੂਰੇ ਟੂਰਨਾਮੈਂਟ ਦੌਰਾਨ ਅਫ਼ਗਾਨਿਸਤਾਨ ਦੇ ਕ੍ਰਿਕਟਰਾਂ ਨੂੰ ਲਗਾਤਾਰ ਖੇਡਣ ਦੇ ਮੌਕੇ ਮਿਲਣਗੇ ਅਤੇ ਉਨ੍ਹਾਂ ਨੂੰ ਵਿਸ਼ਵ ਦੇ ਚੋਟੀ ਦੇ ਟੀ-20 ਖਿਡਾਰੀਆਂ ਨਾਲ ਖੇਡ ਕੇ ਮਹੱਤਵਪੂਰਨ ਤਜਰਬਾ ਹਾਸਲ ਹੋਵੇਗਾ।
ਬੱਲੇਬਾਜ਼ੀ 'ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ
NEXT STORY