ਬਿਰਲਨ : ਭਾਰਤੀ ਤੀਰਅੰਦਾਜ਼ ਅਭਿਸ਼ੇਕ ਵਰਮਾ ਅੱਜ ਇਥੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਚੌਥੇ ਚਰਣ ਦੇ ਕੁਆਲੀਫੇਕੇਸ਼ਨ ਦੌਰ 'ਚ ਤੀਜੇ ਸਥਾਨ 'ਤੇ ਰਹੇ। ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੀਰਅੰਦਾਜ਼ ਨੇ ਪੰਜ ਪਰਫੈਕਟ ਰਾਊਂਡ ਤੋਂ 300 'ਚੋਂ 300 ਅੰਕ ਹਾਸਲ ਕੀਤੇ। ਪਰ 6ਵੇਂ ਰਾਊਂਡ 'ਚ ਉਹ ਦਬਾਅ 'ਚ ਆ ਗਏ। ਉਨ੍ਹਾਂ 360 'ਚੋਂ 359 ਅੰਕ ਹਾਸਲ ਕੀਤੇ। ਵਰਮਾ ਨੇ ਕਿਹਾ, ਜੇਕਰ ਤੁਸੀਂ ਪੰਜ 60 ਦੇ ਰਾਊਂਡ ਬਣਾਉਂਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਇਹ ਵਿਸ਼ਵ ਰਿਕਾਰਡ ਬਣ ਸਕਦਾ ਹੈ। ਦਬਾਅ ਹੋਣ ਦੇ ਬਾਵਜੂਦ ਇਹ ਖਰਾਬ ਸਕੋਰ ਨਹੀਂ ਸੀ।
ਨੀਦਰਲੈਂਡ ਦੇ ਮਾਈਕ ਸਕਲੋਸਰ ਨੇ ਆਖਰੀ 36 ਤੀਰਾਂ 'ਚ ਭਾਰਤੀ ਤੀਰਅੰਦਾਜ਼ ਨੂੰ ਪਿੱਛੇ ਕਰ ਦਿੱਤਾ ਜਿਸਨੇ 709 ਅੰਕ ਨਾਲ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਉਨ੍ਹਾਂ ਕਿਹਾ, ਮੈਨੂੰ ਫਾਈਨਲਸ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਮੈਂ ਪਹਿਲਾਂ ਨਾਲੋਂ ਜ਼ਿਆਦਾ ਸਖਤ ਤਿਆਰੀ ਕਰ ਰਿਹਾ ਹਾਂ। ਉਥੇ ਹੀ ਰਿਕਰਵ ਵਰਗ 'ਚ ਦੁਨੀਆ ਦੀ ਸਾਬਕਾ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੌਵੇਂ ਸਥਾਨ 'ਤੇ ਰਹੀ, ਉਨ੍ਹਾਂ ਦੂਜੇ ਦੌਰ 'ਚ ਬਾਈ ਮਿਲੀ ਜਦਕਿ ਅਤਨੁ ਦਾਸ 651 ਅੰਕ ਨਾਲ 26ਵੇਂ ਸਥਾਨ 'ਤੇ ਰਹੇ। ਦੀਪਿਕਾ ਮੱਧ ਤੱਕ 331 ਅੰਕ ਨਾਲ ਸਿਖਰ ਤਿਨ 'ਚ ਸ਼ਾਮਲ ਸੀ ਪਰ ਉਹ 641 ਅੰਕ ਨਾਲ ਨੌਵੇਂ ਸਥਾਨ 'ਤੇ ਖਿਸਕ ਗਈ।
'ਤਾਅਨਿਆਂ' ਨੇ ਬਣਾਇਆ ਸ਼ੈਂਕੀ ਸਿੰਘ ਨੂੰ ਵਿਸ਼ਵ ਚੈਂਪੀਅਨ
NEXT STORY