ਸਪੋਰਟਸ ਡੈਸਕ— ਅਭੀਸ਼ੇਕ ਵਰਮਾ ਨੇ ਬੁੱਧਵਾਰ ਨੂੰ ਇੱਥੇ ਰਾਈਫਲ ਅਤੇ ਪਿਸਟਲ ਈਵੈਂਟ ਲਈ ਰਾਸ਼ਟਰੀ ਨਿਸ਼ਾਨੇਬਾਜ਼ੀ ਟ੍ਰਾਇਲਸ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀ-20 ਮੁਕਾਬਲਾ ਜਿੱਤਿਆ। ਅਭੀਸ਼ੇਕ ਨੇ ਫਾਈਨਲ 'ਚ 243.8 ਅੰਕਾਂ ਨਾਲ ਉੱਤਰ ਪ੍ਰਦੇਸ਼ ਦੇ ਸ਼੍ਰਵਣ ਕੁਮਾਰ ਨੂੰ ਪਛਾੜਿਆ ਜਿਨ੍ਹਾਂ ਨੇ 243.4 ਅੰਕ ਹਾਸਲ ਕੀਤੇ । ਪੰਜਾਬ ਦੇ ਸੁਰਿੰਦਰ ਸਿੰਘ ਤੀਜੇ ਸਥਾਨ 'ਤੇ ਰਹੇ। ਸ਼੍ਰਵਣ ਇਸ ਮੁਕਾਬਲੇਬਾਜ਼ੀ ਦੇ ਜੂਨੀਅਰ ਵਰਗ 'ਚ ਵੀ ਦੂਜੇ ਸਥਾਨ 'ਤੇ ਰਹੇ।
ਚੰਡੀਗੜ ਦੇ ਵਿਜੇਵੀਰ ਸਿੱਧੂ ਨੇ ਫਾਈਨਲ 'ਚ 243.4 ਅੰਕਾਂ ਦੇ ਨਾਲ ਇਸ ਮੁਕਾਬਲੇ ਦਾ ਖਿਤਾਬ ਜਿੱਤਿਆ। ਸ਼੍ਰਵਣ ਨੇ 242.5 ਅੰਕ ਹਾਸਲ ਕੀਤੇ। ਇਸ ਤੋਂ ਪਹਿਲਾਂ ਅਭੀਸ਼ੇਕ ਨੇ ਕੁਆਲੀਫਿਕੇਸ਼ਨ 'ਚ 578 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਰਹਿੰਦੇ ਹੋਏ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ ਜਗ੍ਹਾ ਬਣਾਈ। ਏਅਰ ਫੋਰਸ ਦੇ ਗੌਰਵ ਰਾਣਾ 581 ਅੰਕ ਨਾਲ ਕੁਆਲੀਫਿਕੇਸ਼ਨ 'ਚ ਟਾਪ 'ਤੇ ਰਹੇ। ਸ਼੍ਰਵਣ ਨੇ 580 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਪੱਛਮ ਬੰਗਾਲ ਦੀ ਆਉਸ਼ੀ ਪੋੱਦਾਰ ਨੇ ਮਹਿਲਾ 50 ਮੀਟਰ ਪ੍ਰੋਨ ਟੀ-20 ਟ੍ਰਾਇਲਸ 621.7 ਅੰਕ ਨਾਲ ਜਿੱਤੇ।
ਵੇਟਲਿਫਟਰ ਰਾਖੀ ਨੇ ਨੈਸ਼ਨਲ ਚੈਂਪੀਅਨਸ਼ਿਪ 'ਚ 210kg ਭਾਰ ਚੁੱਕ ਕੇ ਜਿੱਤਿਆ ਸੋਨ ਤਮਗਾ
NEXT STORY