ਰਿਆਧ : ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ (AFC) ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਸਊਦੀ ਅਰਬ ਵਿੱਚ ਹੋਣ ਵਾਲੇ 2027 ਏਸ਼ੀਅਨ ਕੱਪ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਟੂਰਨਾਮੈਂਟ 7 ਜਨਵਰੀ ਤੋਂ 5 ਫਰਵਰੀ 2027 ਦੇ ਵਿਚਕਾਰ ਖੇਡਿਆ ਜਾਣਾ ਸੀ, ਪਰ ਹੁਣ ਇਹ 23 ਦਸੰਬਰ 2027 ਤੋਂ 21 ਜਨਵਰੀ 2028 ਤੱਕ ਆਯੋਜਿਤ ਕੀਤਾ ਜਾਵੇਗਾ।
ਏ.ਐੱਫ.ਸੀ. ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਹ ਫੈਸਲਾ ਟੂਰਨਾਮੈਂਟ ਦੀ ਸਥਾਨਕ ਆਯੋਜਨ ਕਮੇਟੀ (ਲੋਕਲ ਆਰਗੇਨਾਈਜ਼ਿੰਗ ਕਮੇਟੀ) ਅਤੇ ਸਊਦੀ ਅਰਬ ਫੁੱਟਬਾਲ ਫੈਡਰੇਸ਼ਨ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਏ.ਐੱਫ.ਸੀ. ਅਨੁਸਾਰ ਖੇਤਰੀ ਘਟਨਾਕ੍ਰਮਾਂ ਕਾਰਨ ਬਣੀਆਂ ਅਸਾਧਾਰਨ ਸਥਿਤੀਆਂ, ਜਿਨ੍ਹਾਂ ਵਿੱਚ ਲੌਜਿਸਟਿਕਸ ਦੀਆਂ ਵੱਡੀਆਂ ਚੁਣੌਤੀਆਂ ਅਤੇ ਯਾਤਰਾ ਸੰਬੰਧੀ ਰੁਕਾਵਟਾਂ ਸ਼ਾਮਲ ਹਨ, ਨੂੰ ਦੇਖਦੇ ਹੋਏ ਤਾਰੀਖਾਂ ਵਿੱਚ ਇਸ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ।ਏਸ਼ੀਅਨ ਕੱਪ ਦੀਆਂ ਇਹ ਨਵੀਆਂ ਤਾਰੀਖਾਂ ਹੁਣ ਅੰਤਿਮ ਮਨਜ਼ੂਰੀ ਲਈ ਫੀਫਾ (FIFA) ਨੂੰ ਭੇਜੀਆਂ ਜਾਣਗੀਆਂ।
ਪ੍ਰੇਮਾ ਰਾਵਤ ਨੇ ਮਹਿਲਾ ਟੀ-20 'ਚ ਸਭ ਤੋਂ ਤੇਜ਼ ਅੱਧਾ ਸੈਂਕੜਾ ਜੜ ਕੇ ਰਚਿਆ ਇਤਿਹਾਸ
NEXT STORY